Home /News /lifestyle /

Petrol Price Today: ਪੈਟਰੋਲ ਤੇ ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਕੀਮਤਾਂ...

Petrol Price Today: ਪੈਟਰੋਲ ਤੇ ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਕੀਮਤਾਂ...

Petrol Price Today: ਪੈਟਰੋਲ ਤੇ ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਕੀਮਤਾਂ...

Petrol Price Today: ਪੈਟਰੋਲ ਤੇ ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਕੀਮਤਾਂ...

  • Share this:
Petrol Price Today: IOCL ਨੇ ਮੰਗਲਵਾਰ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ। ਅੱਜ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਸਸਤੇ ਤੇਲ ਦੀ ਉਡੀਕ ਕਰ ਰਹੇ ਲੋਕਾਂ ਨੂੰ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ।

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ ਤੋਂ ਬਾਅਦ ਵੀ ਘਰੇਲੂ ਬਾਜ਼ਾਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅਜੇ ਤੱਕ ਕਮੀ ਨਹੀਂ ਆਈ ਹੈ। ਹੁਣ ਲੋਕਾਂ ਨੂੰ ਸਸਤੇ ਤੇਲ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।

ਨਵੀਂ ਕੀਮਤ ਮੁਤਾਬਕ ਅੱਜ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 95.41 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ 72 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਚਲਾ ਗਿਆ ਹੈ।

ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

>> ਦਿੱਲੀ ਪੈਟਰੋਲ 95.41 ਰੁਪਏ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ
>> ਮੁੰਬਈ ਪੈਟਰੋਲ 109.98 ਰੁਪਏ ਅਤੇ ਡੀਜ਼ਲ 94.14 ਰੁਪਏ ਪ੍ਰਤੀ ਲੀਟਰ

>> ਪੋਰਟ ਬਲੇਅਰ ਵਿੱਚ ਪੈਟਰੋਲ 82.96 ਰੁਪਏ ਅਤੇ ਡੀਜ਼ਲ 77.13 ਰੁਪਏ ਪ੍ਰਤੀ ਲੀਟਰ ਹੈ।

>> ਕੋਲਕਾਤਾ ਪੈਟਰੋਲ 104.67 ਰੁਪਏ ਅਤੇ ਡੀਜ਼ਲ 89.79 ਰੁਪਏ ਪ੍ਰਤੀ ਲੀਟਰ

>> ਚੇਨਈ ਪੈਟਰੋਲ 101.40 ਰੁਪਏ ਅਤੇ ਡੀਜ਼ਲ 91.43 ਰੁਪਏ ਪ੍ਰਤੀ ਲੀਟਰ
>> ਲਖਨਊ ਪੈਟਰੋਲ 95.28 ਰੁਪਏ ਅਤੇ ਡੀਜ਼ਲ 86.80 ਰੁਪਏ ਪ੍ਰਤੀ ਲੀਟਰ
>> ਗਾਂਧੀਨਗਰ ਪੈਟਰੋਲ 95.35 ਰੁਪਏ ਅਤੇ ਡੀਜ਼ਲ 89.33 ਰੁਪਏ ਪ੍ਰਤੀ ਲੀਟਰ

ਹਰ ਰੋਜ਼ 6 ਵਜੇ ਬਦਲਦੀ ਹੈ ਕੀਮਤ ...

ਤੁਹਾਨੂੰ ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ ਛੇ ਵਜੇ ਬਦਲਦੀਆਂ ਹਨ। ਨਵੀਆਂ ਕੀਮਤਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

ਜਲਦ ਹੀ ਸਸਤਾ ਹੋ ਸਕਦਾ ਹੈ ਪੈਟਰੋਲ ਡੀਜ਼ਲ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਸਰਕਾਰ ਨਵੀਂ ਯੋਜਨਾ ਤਿਆਰ ਕਰ ਰਹੀ ਹੈ। ਭਾਰਤ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਹੋਰ ਪ੍ਰਮੁੱਖ ਅਰਥਚਾਰਿਆਂ ਨਾਲ ਤਾਲਮੇਲ ਕਰਕੇ ਆਪਣੇ ਰਣਨੀਤਕ ਤੇਲ ਭੰਡਾਰਾਂ ਤੋਂ ਤੇਲ ਕੱਢਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ।
Published by:Gurwinder Singh
First published:

Tags: Petrol, Petrol and diesel, Petrol Pump

ਅਗਲੀ ਖਬਰ