Home /News /lifestyle /

Petrol Price Today: ਸਸਤੇ ਪੈਟਰੋਲ-ਡੀਜ਼ਲ ਦੀ ਉਮੀਦ 'ਚ ਬੀਤੇ 80 ਦਿਨ, ਜਾਣੋ ਅੱਜ ਦੀ ਨਵੀਂ ਕੀਮਤ

Petrol Price Today: ਸਸਤੇ ਪੈਟਰੋਲ-ਡੀਜ਼ਲ ਦੀ ਉਮੀਦ 'ਚ ਬੀਤੇ 80 ਦਿਨ, ਜਾਣੋ ਅੱਜ ਦੀ ਨਵੀਂ ਕੀਮਤ

Petrol-Diesel Prices Today: ਇਸ ਸ਼ਹਿਰ 'ਚ ਡੀਜ਼ਲ 77.13 ਰੁਪਏ, ਪੈਟਰੋਲ 82.96 ਰੁਪਏ, ਜਾਣੋ ਆਪਣੇ ਸ਼ਹਿਰ ਦਾ ਰੇਟ

Petrol-Diesel Prices Today: ਇਸ ਸ਼ਹਿਰ 'ਚ ਡੀਜ਼ਲ 77.13 ਰੁਪਏ, ਪੈਟਰੋਲ 82.96 ਰੁਪਏ, ਜਾਣੋ ਆਪਣੇ ਸ਼ਹਿਰ ਦਾ ਰੇਟ

ਸਸਤੇ ਪੈਟਰੋਲ ਅਤੇ ਡੀਜ਼ਲ ਦੀ ਉਡੀਕ ਕਰਦੇ ਹੋਏ ਜਨਤਾ ਨੂੰ 80 ਦਿਨ ਬੀਤ ਚੁੱਕੇ ਹਨ। ਅੱਜ ਵੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। 4 ਨਵੰਬਰ 2021 ਤੋਂ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

  • Share this:

IOCL ਨੇ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਹਨ। ਸਸਤੇ ਪੈਟਰੋਲ ਅਤੇ ਡੀਜ਼ਲ ਦੀ ਉਡੀਕ ਕਰਦੇ ਹੋਏ ਜਨਤਾ ਨੂੰ 80 ਦਿਨ ਬੀਤ ਚੁੱਕੇ ਹਨ। ਅੱਜ ਵੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। 4 ਨਵੰਬਰ 2021 ਤੋਂ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਉਸ ਸਮੇਂ ਕੇਂਦਰ ਸਰਕਾਰ ਨੇ ਪੈਟਰੋਲ 'ਤੇ 5 ਰੁਪਏ ਅਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਉਸ ਤੋਂ ਬਾਅਦ ਕਈ ਸ਼ਹਿਰਾਂ 'ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਹਾਲਾਂਕਿ ਇਸ ਦੌਰਾਨ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਉਤਰਾਅ-ਚੜ੍ਹਾਅ ਜਾਰੀ ਰਿਹਾ। ਕੱਚੇ ਤੇਲ ਦੀ ਕੀਮਤ 69 ਡਾਲਰ ਪ੍ਰਤੀ ਬੈਰਲ ਤੋਂ 85 ਡਾਲਰ ਦੇ ਵਿਚਕਾਰ ਆ ਰਹੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਪੈਟਰੋਲ 95.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ।

ਦੇਖੋ ਦੇਸ਼ ਦੇ ਮਹਾਨਗਰਾਂ ਸਮੇਤ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਦੀ ਕੀਮਤ

ਦਿੱਲੀ ਵਿੱਚ ਪੈਟਰੋਲ 95.41 ਰੁਪਏ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਹੈ

ਮੁੰਬਈ ਵਿੱਚ ਪੈਟਰੋਲ 109.98 ਰੁਪਏ ਅਤੇ ਡੀਜ਼ਲ 94.14 ਰੁਪਏ ਪ੍ਰਤੀ ਲੀਟਰ ਹੈ

ਚੇਨਈ ਵਿੱਚ ਪੈਟਰੋਲ 101.40 ਰੁਪਏ ਅਤੇ ਡੀਜ਼ਲ 91.43 ਰੁਪਏ ਪ੍ਰਤੀ ਲੀਟਰ ਹੈ

ਕੋਲਕਾਤਾ ਵਿੱਚ ਪੈਟਰੋਲ 104.67 ਰੁਪਏ ਅਤੇ ਡੀਜ਼ਲ 89.79 ਰੁਪਏ ਪ੍ਰਤੀ ਲੀਟਰ ਹੈ

ਲਖਨਊ ਵਿੱਚ ਪੈਟਰੋਲ 95.28 ਰੁਪਏ ਅਤੇ ਡੀਜ਼ਲ 86.80 ਰੁਪਏ ਪ੍ਰਤੀ ਲੀਟਰ ਹੈ

ਗਾਂਧੀਨਗਰ ਵਿੱਚ ਪੈਟਰੋਲ 95.35 ਰੁਪਏ ਅਤੇ ਡੀਜ਼ਲ 89.33 ਰੁਪਏ ਪ੍ਰਤੀ ਲੀਟਰ ਹੈ

ਕੀਮਤ ਹਰ ਰੋਜ਼ 6 ਵਜੇ ਬਦਲਦੀ ਹੈ : ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ ਛੇ ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

ਜਲਦ ਹੀ ਸਸਤਾ ਹੋ ਸਕਦਾ ਹੈ ਪੈਟਰੋਲ ਡੀਜ਼ਲ : ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨਵੀਂ ਯੋਜਨਾ 'ਤੇ ਕੰਮ ਕਰ ਰਹੀ ਹੈ। ਭਾਰਤ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਹੋਰ ਪ੍ਰਮੁੱਖ ਅਰਥਚਾਰਿਆਂ ਨਾਲ ਤਾਲਮੇਲ ਕਰ ਕੇ ਆਪਣੇ ਰਣਨੀਤਕ ਤੇਲ ਭੰਡਾਰਾਂ ਤੋਂ ਤੇਲ ਕੱਢਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ।

ਇੱਕ ਰਾਹੀਂ ਘਰ ਬੈਠੇ ਪਤਾ ਕਰੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ: ਤੁਸੀਂ ਐਸਐਮਐਸ ਰਾਹੀਂ ਪੈਟਰੋਲ ਡੀਜ਼ਲ ਦੇ ਰੋਜ਼ਾਨਾ ਦੇ ਰੇਟ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP ਨੰਬਰ 9224992249 'ਤੇ ਅਤੇ BPCL ਦੇ ਖਪਤਕਾਰ RSP ਨੰਬਰ 9223112222 'ਤੇ ਲਿਖ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, ਐਚਪੀਸੀਐਲ ਖਪਤਕਾਰ 9222201122 ਨੰਬਰ 'ਤੇ HPPprice ਭੇਜ ਕੇ ਕੀਮਤ ਜਾਣ ਸਕਦੇ ਹਨ।

Published by:Amelia Punjabi
First published:

Tags: Centre govt, Diesel Price, MONEY, Petrol, Petrol and diesel, Petrol Pump