Home /News /lifestyle /

ਪੈਟਰੋਲ ਦੀਆਂ ਕੀਮਤਾਂ 'ਚ ਦਿਖੇਗੀ ਵੱਡੀ ਕਮੀ, ਜਾਣੋ ਕੇਂਦਰ ਸਰਕਾਰ ਦਾ ਨਵਾਂ ਫੈਸਲਾ

ਪੈਟਰੋਲ ਦੀਆਂ ਕੀਮਤਾਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਵੱਧ ਰਹੀਂ ਹਨ। ਕੇਂਦਰ ਸਰਕਾਰ ਪੈਟਰੌਲ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਨਵਾਂ ਕਦਮ ਚੁੱਕਣ ਜਾ ਰਹੀ ਹੈ। ਮੌਜੂਦਾ ਸਮੇਂ 'ਚ ਪੈਟਰੋਲ 'ਚ ਕਰੀਬ 10 ਫੀਸਦੀ ਈਥਾਨੋਲ ਮਿਲਾਇਆ ਜਾਂਦਾ ਹੈ ਪਰ ਹਾਲ ਹੀ ਵਿਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਤਹਿ ਹੋਇਆ ਕਿ ਈਥਾਨੋਲ ਦੀ ਮਾਤਰਾ 10 ਤੋਂ ਵਧਾ ਕੇ 20 ਫੀਸਦੀ ਕੀਤੀ ਜਾਵੇਗੀ।

ਹੋਰ ਪੜ੍ਹੋ ...
  • Share this:

ਕੇਂਦਰੀ ਮੰਤਰੀ ਮੰਡਲ ਨੇ ਪੂਰਵ-ਨਿਰਧਾਰਤ ਸਮਾਂ ਸੀਮਾ ਤੋਂ 5 ਸਾਲ ਪਹਿਲਾਂ ਭਾਵ 2025-26 ਤੱਕ ਪੈਟਰੋਲ ਵਿੱਚ ਈਥਾਨੌਲ ਦੀ 20 ਫੀਸਦੀ ਮਿਲਾਵਟ ਦੇ ਟੀਚੇ ਨੂੰ ਪੂਰਾ ਕਰਨ ਲਈ ਹਰੀ ਝੰਡੀ ਦਿੱਤੀ ਹੈ। ਇਸ ਤੋਂ ਪਹਿਲਾਂ 20 ਫੀਸਦੀ ਮਿਲਾਵਟ ਦੇ ਲਈ ਟੀਚੇ ਨੂੰ ਪੂਰਾ ਕਰਨ ਲਈ 2030 ਤੱਕ ਦਾ ਸਮਾਂ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਨੇ ਬਾਇਓਫਿਊਲ ਬਾਰੇ ਰਾਸ਼ਟਰੀ ਨੀਤੀ 'ਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਈਥਾਨੌਲ ਦਾ ਉਤਪਾਦਨ ਵਧੇਗਾ। ਇਸ ਦੇ ਨਾਲ ਹੀ ਉਤਪਾਦਨ ਵਧਾਉਣ ਲਈ ਕਈ ਹੋਰ ਫਸਲਾਂ ਦੀ ਵਰਤੋਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ 2009 ਵਿੱਚ ਰਾਸ਼ਟਰੀ ਬਾਇਓਫਿਊਲ ਨੀਤੀ ਲਾਗੂ ਕੀਤੀ ਸੀ। ਬਾਅਦ ਵਿੱਚ ਇਸ ਮੰਤਰਾਲੇ ਨੇ 4 ਜੂਨ, 2018 ਨੂੰ ਬਾਇਓਫਿਊਲ 'ਤੇ ਰਾਸ਼ਟਰੀ ਨੀਤੀ-2018 ਨੂੰ ਅਧਿਸੂਚਿਤ ਕੀਤਾ ਸੀ। ਮੋਦੀ ਸਰਕਾਰ ਨੇ ਅਗਲੇ 2 ਸਾਲਾਂ 'ਚ ਪੈਟਰੋਲ 'ਚ 20 ਫੀਸਦੀ ਈਥਾਨੌਲ ਨੂੰ ਮਿਲਾਉਣ ਦਾ ਟੀਚਾ ਰੱਖਿਆ ਹੈ। ਇਸ ਨਾਲ ਮਹਿੰਗੇ ਤੇਲ ਦੀ ਦਰਾਮਦ ਦੇ ਮਾਮਲੇ 'ਚ ਕਾਫੀ ਹੱਦ ਤੱਕ ਰਾਹਤ ਮਿਲੇਗੀ, ਜਿਸ ਸਦਕਾ ਪੈਟਰੌਲ ਦੀਆਂ ਕੀਮਤਾਂ ਘਟਣ ਵਿਚ ਮੱਦਦ ਮਿਲੇਗੀ।

ਬਾਇਓਫਿਊਲ ਨੀਤੀ ਦੀਆਂ ਮੁੱਖ ਸੋਧਾਂ ਵਿੱਚ ਇਹ ਸ਼ਾਮਿਲ ਹੈ ਕਿ ਵਿਸ਼ੇਸ਼ ਮਾਮਲਿਆਂ ਵਿੱਚ ਬਾਇਓਫਿਊਲ ਦੇ ਨਿਰਯਾਤ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤਹਿਤ ਦੇਸ਼ ਵਿੱਚ ਬਾਇਓਫਿਊਲ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ ਵਿਸ਼ੇਸ਼ ਆਰਥਿਕ ਜ਼ੋਨਾਂ (SEZs) ਜਾਂ ਨਿਰਯਾਤ ਕਰਨ ਵਾਲੀਆਂ ਇਕਾਈਆਂ ਦੁਆਰਾ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਕੀਤੀ ਜਾਵੇਗੀ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਇਸ ਸਮੇਂ ਕੱਚੇ ਤੇਲ ਦੀਆਂ 85 ਫੀਸਦੀ ਜ਼ਰੂਰਤਾਂ ਲਈ ਦਰਾਮਦ 'ਤੇ ਨਿਰਭਰ ਕਰਦਾ ਹੈ। ਅਜਿਹੇ 'ਚ ਬਾਇਓਫਿਊਲ ਨੀਤੀ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ, ਜਿਸ ਨਾਲ ਦੇਸ਼ ਦੀ ਦਰਾਮਦ 'ਤੇ ਨਿਰਭਰਤਾ ਘਟੇਗੀ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਬਾਇਓਫਿਊਲ ਉਤਪਾਦਨ ਲਈ ਕਈ ਹੋਰ ਉਤਪਾਦਾਂ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਇਸ ਨਾਲ ਸਵੈ-ਨਿਰਭਰ ਭਾਰਤ ਨੂੰ ਹੁਲਾਰਾ ਮਿਲੇਗਾ। ਇਸ ਨਾਲ 2047 ਤੱਕ ਭਾਰਤ ਨੂੰ ਊਰਜਾ ਦੇ ਮਾਮਲਿਆਂ ਵਿੱਚ ਆਤਮ-ਨਿਰਭਰ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

Published by:rupinderkaursab
First published:

Tags: Central government, Petrol, Petrol and diesel, Petrol Price, Petrol Price Today, Petrol Pump