Home /News /lifestyle /

ਪੈਟਰੋਲ ਰੇਟ: ਸਸਤਾ ਹੋਇਆ ਕੱਚਾ ਤੇਲ, ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਦਿਖੇਗਾ ਅਸਰ? ਪੜ੍ਹੋ ਪੂਰੀ ਖ਼ਬਰ

ਪੈਟਰੋਲ ਰੇਟ: ਸਸਤਾ ਹੋਇਆ ਕੱਚਾ ਤੇਲ, ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਦਿਖੇਗਾ ਅਸਰ? ਪੜ੍ਹੋ ਪੂਰੀ ਖ਼ਬਰ

ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਦਿਖੇਗਾ ਅਸਰ?

ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਦਿਖੇਗਾ ਅਸਰ?

ਬੇਸ਼ੱਕ ਇਹਨਾਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਅਸਰ ਭਾਰਤ ਵਿੱਚ ਤੇਲ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲੇਗਾ। ਬੁੱਧਵਾਰ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਨਵੇਂ ਰੇਟ ਜਾਰੀ ਕੀਤੇ ਹਨ ਪਰ ਇਹਨਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਪਹਿਲਾਂ ਵਾਂਗ ਹੀ ਬਰਕਰਾਰ ਹਨ।

  • Share this:

Petrol Prices: ਪੂਰੀ ਦੁਨੀਆਂ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈ। ਇਸ ਵਿੱਚ ਇੱਕ ਰਾਹਤ ਵਾਲੀ ਖਬਰ ਆਈ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਭਗ ਤਿੰਨ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 24 ਘੰਟਿਆਂ 'ਚ ਇਹ ਗਿਰਾਵਟ ਬ੍ਰੈਂਟ ਕਰੂਡ ਅਤੇ ਡਬਲਿਊਟੀਆਈ ਵਿੱਚ ਦੇਖਣ ਨੂੰ ਮਿਲੀ ਹੈ। ਬ੍ਰੈਂਟ ਕਰੂਡ ਦੀ ਕੀਮਤ 2.80 ਡਾਲਰ ਡਿੱਗ ਕੇ 92.32 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ। ਇਸੇ ਤਰ੍ਹਾਂ ਡਬਲਯੂ.ਟੀ.ਆਈ. ਦੀ ਕੀਮਤ ਵੀ 2.5 ਡਾਲਰ ਪ੍ਰਤੀ ਬੈਰਲ ਡਿੱਗ ਕੇ ਇਸ ਦੀ ਕੀਮਤ 86.28 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।

ਬੇਸ਼ੱਕ ਇਹਨਾਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਅਸਰ ਭਾਰਤ ਵਿੱਚ ਤੇਲ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲੇਗਾ। ਬੁੱਧਵਾਰ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਨਵੇਂ ਰੇਟ ਜਾਰੀ ਕੀਤੇ ਹਨ ਪਰ ਇਹਨਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਪਹਿਲਾਂ ਵਾਂਗ ਹੀ ਬਰਕਰਾਰ ਹਨ।

ਦਿੱਲੀ ਵਿੱਚ ਅਜੇ ਵੀ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਆਓ ਜਾਣਦੇ ਹਾਂ ਕਿ ਬਾਕੀ ਸ਼ਹਿਰਾਂ ਵਿੱਚ ਕੀ ਹਨ ਤੇਲ ਦੀਆਂ ਕੀਮਤਾਂ:

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹਨ ਅਤੇ ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਤੋਂ ਇਲਾਵਾ ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਹੈ।

ਇਹਨਾਂ ਚਾਰ ਵੱਡੇ ਮਹਾਨਗਰਾਂ ਤੋਂ ਇਲਾਵਾ ਨੋਇਡਾ 'ਚ ਪੈਟਰੋਲ 96.60 ਰੁਪਏ ਅਤੇ ਡੀਜ਼ਲ 89.77 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਗਾਜ਼ੀਆਬਾਦ ਵਿੱਚ 96.26 ਰੁਪਏ ਅਤੇ ਡੀਜ਼ਲ 89.45 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਲਖਨਊ 'ਚ ਪੈਟਰੋਲ 96.42 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪਟਨਾ 'ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪੋਰਟ ਬਲੇਅਰ 'ਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਹਰ ਰੋਜ਼ ਸਵੇਰੇ 6 ਵਜੇ ਜਾਰੀ ਕੀਤੀਆਂ ਜਾਂਦੀਆਂ ਹਨ ਨਵੀਆਂ ਕੀਮਤਾਂ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਨੂੰ ਜੋੜਨ ਤੋਂ ਬਾਅਦ, ਇਸਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਦਿਖਾਈ ਦਿੰਦੀਆਂ ਹਨ।

ਐੱਸਐੱਮਐੱਸ ਰਹੀ ਪਤਾ ਕਰੋ ਤਾਜ਼ਾ ਰੇਟ

ਤੁਸੀਂ ਐਸਐਮਐਸ ਰਾਹੀਂ ਪੈਟਰੋਲ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP ਅਤੇ ਆਪਣਾ ਸਿਟੀ ਕੋਡ 9224992249 ਨੰਬਰ 'ਤੇ ਅਤੇ BPCL ਗਾਹਕ RSP ਅਤੇ ਆਪਣਾ ਸਿਟੀ ਕੋਡ 9223112222 'ਤੇ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPrice ਅਤੇ ਉਨ੍ਹਾਂ ਦੇ ਸਿਟੀ ਕੋਡ ਨੂੰ ਲਿਖ ਕੇ ਅਤੇ ਇਸ ਨੂੰ 9222201122 ਨੰਬਰ 'ਤੇ ਭੇਜ ਕੇ ਕੀਮਤ ਦਾ ਪਤਾ ਲਗਾ ਸਕਦੇ ਹਨ।

Published by:Tanya Chaudhary
First published:

Tags: Diesel Price, Oil, Petrol, Petrol Price Today