• Home
  • »
  • News
  • »
  • lifestyle
  • »
  • PF ACCOUNT UPDATE AADHAAR CARD MOBILE NUMBER INTEREST 1 SEPTEMBER KS

PF ਖਾਤਾ ਹੈ ਤਾਂ ਅੱਜ ਹੀ ਕਰੋ ਇਹ ਚੀਜ਼ਾਂ ਅਪਡੇਟ, ਨਹੀਂ 1 ਸਤੰਬਰ ਤੋਂ ਰੁਕ ਜਾਵੇਗਾ ਵਿਆਜ਼

PF ਖਾਤਾ ਹੈ ਤਾਂ ਅੱਜ ਹੀ ਕਰੋ ਇਹ ਚੀਜ਼ਾਂ ਅਪਡੇਟ, ਨਹੀਂ 1 ਸਤੰਬਰ ਤੋਂ ਰੁਕ ਜਾਵੇਗਾ ਵਿਆਜ਼

PF ਖਾਤਾ ਹੈ ਤਾਂ ਅੱਜ ਹੀ ਕਰੋ ਇਹ ਚੀਜ਼ਾਂ ਅਪਡੇਟ, ਨਹੀਂ 1 ਸਤੰਬਰ ਤੋਂ ਰੁਕ ਜਾਵੇਗਾ ਵਿਆਜ਼

  • Share this:
    UAN Adhar Link: ਜੇਕਰ ਤੁਸੀ ਨੌਕਰੀਪੇਸ਼ਾ ਹੋ ਅਤੇ ਤੁਹਾਡਾ ਵੀ ਪੀਐਫ (PF) ਖਾਤਾ ਹੈ ਤਾਂ ਅੱਜ ਹੀ ਇਸ ਨੂੰ ਅਪਡੇਟ ਕਰ ਲਓ, ਨਹੀਂ ਤਾਂ 1 ਸਤੰਬਰ ਤੋਂ ਖਾਤੇ ਵਿੱਚ ਵਿਆਜ਼ ਆਉਣਾ ਬੰਦ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਦੌਰਾਨ ਕੇਂਦਰ ਸਰਕਾਰ ਵੱਲੋਂ ਪੀਐਫ ਖਾਤਾਧਾਰਕਾਂ (PF Account Holder) ਨੂੰ ਸਹੂਲਤਾਂ ਦੇ ਮੱਦੇਨਜ਼ਰ ਜਿਥੇ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ, ਉਥੇ ਹੁਣ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ, ਜਿਨ੍ਹਾਂ ਦਾ ਅਸਰ ਪੈਣਾ ਲਾਜ਼ਮੀ ਹੈ।

    ਕੇਂਦਰ ਸਰਕਾਰ (Center Goverment) ਵੱਲੋਂ ਨਵੇਂ ਪੀਐਫ ਨਿਯਮ 1 ਸਤੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਇਸ ਲਈ ਖਾਤਾਧਾਰਕਾਂ ਲਈ ਆਪਣੇ ਅਕਾਊਂਟ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਨਿਯਮਾਂ ਅਨੁਸਾਰ ਪੀਐਫ ਖਾਤੇ ਨਾਲ ਆਧਾਰ ਕਾਰਡ ਜੋੜਨਾ ਸਭ ਤੋਂ ਵੱਧ ਜ਼ਰੂਰੀ ਕਰ ਦਿੱਤਾ ਗਿਆ ਹੈ।

    ਜੇਕਰ ਤੁਸੀ ਆਪਣਾ ਪੀਐਫ ਖਾਤਾ ਆਧਾਰ ਕਾਰਡ ਨਾਲ ਨਹੀਂ ਜੋੜਿਆ ਤਾਂ ਤੁਹਾਨੂੰ ਵਿਆਜ਼ ਦੀ ਰਕਮ ਨਹੀਂ ਮਿਲੇਗੀ। ਇਹ ਅਪਡੇਸ਼ਨ ਤੁਸੀ ਆਨਲਾਈਨ ਘਰ ਬੈਠੇ ਇੱਕ ਸਤੰਬਰ ਤੋਂ ਪਹਿਲਾਂ ਕਰ ਸਕਦੇ ਹੋ, ਨਹੀਂ ਤਾਂ ਤੁਹਾਡੇ ਖਾਤੇ ਵਿੱਚ ਸਰਕਾਰ ਵੱਲੋਂ ਕੀਤਾ ਗਿਆ 8.5 ਫ਼ੀਸਦੀ ਵਿਆਜ਼ ਨਹੀਂ ਆਵੇਗਾ।

    ਖਾਤਾਧਾਰਕਾਂ ਨੂੰ ਆਧਾਰ ਕਾਰਡ ਨਾਲ ਖਾਤੇ ਨਾ ਜੋੜਨ ਨਾਲ ਉਨ੍ਹਾਂ ਦੀ ਪੂਰੀ ਰਕਮ 'ਤੇ ਲੱਗਣ ਵਾਲੇ ਮਿਸ਼ਰਿਤ ਵਿਆਜ਼ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ। ਇਸ ਲਈ ਤੁਸੀ ਵੀ ਅੱਜ ਹੀ ਆਪਣੇ ਖਾਤੇ ਨੂੰ ਆਧਾਰ ਕਾਰਡ (Adhar Card) ਨਾਲ ਜੋੜ ਕੇ ਵਿਆਜ਼ ਦਾ ਲਾਭ ਉਠਾਓ।
    Published by:Krishan Sharma
    First published: