Home /News /lifestyle /

PF ਖਾਤੇ ਵਿੱਚ ਹੋਵੇਗਾ ਬਦਲਾਅ, 2.5 ਲੱਖ ਤੋਂ ਵੱਧ ਦੇ ਯੋਗਦਾਨ 'ਤੇ ਲੱਗੇਗਾ ਟੈਕਸ, ਜਾਣੋ ਨਵੇਂ ਨਿਯਮਾਂ ਬਾਰੇ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪਿਛਲੇ ਸਾਲ ਦੇ ਬਜਟ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਕੰਪਨੀਆਂ, ਸਬਸਕ੍ਰਾਈਬਰਸ ਅਤੇ ਟੈਕਸ ਮਾਹਰ 2.5 ਲੱਖ ਰੁਪਏ ਤੋਂ ਵੱਧ ਦੇ ਪੀਐਫ ਡਿਪਾਜ਼ਿਟ 'ਤੇ ਕਮਾਏ ਗਏ ਵਿਆਜ 'ਤੇ ਟੈਕਸ ਬਾਰੇ ਹੋਰ ਸਪੱਸ਼ਟਤਾ ਦੀ ਉਡੀਕ ਕਰ ਰਹੇ ਹਨ।ਪਰ, ਅਜੇ ਤੱਕ ਕੋਈ ਨਿਯਮ ਸਪੱਸ਼ਟ ਨਹੀਂ ਹੈ, ਜਦੋਂ ਕਿ ਨਵਾਂ ਨਿਯਮ ਲਾਗੂ ਹੋਣ ਵਿੱਚ ਸਿਰਫ 15 ਦਿਨ ਬਾਕੀ ਹਨ।

ਹੋਰ ਪੜ੍ਹੋ ...
  • Share this:
ਨਵੇਂ ਵਿੱਤੀ ਵਰ੍ਹੇਂ (New Financial Year) ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸ ਦੌਰਾਨ ਕਈ ਕੰਮਾਂ ਵਿੱਚ ਕਈ ਤਰ੍ਹਾਂ ਦੇ ਵਿੱਤੀ ਬਦਲਾਅ ਹੋਣ ਜਾ ਰਹੇ ਹਨ। 1 ਅਪ੍ਰੈਲ 2022 ਤੋਂ ਪੀਐੱਫ (PF) ਨਿਯਮਾਂ ਵਿੱਚ ਵੀ ਬਦਲਾਅ ਹੋਣ ਜਾ ਰਿਹਾ ਹੈ। ਇਸ ਤਹਿਤ ਹੁਣ ਪੀਐੱਫ ਖਾਤੇ ਵਿੱਚ ਜਮ੍ਹਾ 2.5 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ 'ਤੇ ਮਿਲਣ ਵਾਲਾ ਵਿਆਜ ਟੈਕਸ ਯੋਗ ਹੋਵੇਗਾ। ਇਹ ਨਿਯਮ ਸਿਰਫ਼ ਉਨ੍ਹਾਂ ਖਾਤਿਆਂ 'ਤੇ ਲਾਗੂ ਹੋਵੇਗਾ, ਜੋ ਇਕ ਵਿੱਤੀ ਸਾਲ ਵਿੱਚ ਪੀਐੱਫ ਖਾਤੇ ਵਿੱਚ 2.5 ਲੱਖ ਰੁਪਏ ਤੋਂ ਜ਼ਿਆਦਾ ਜਮ੍ਹਾ ਕਰਦੇ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪਿਛਲੇ ਸਾਲ ਦੇ ਬਜਟ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਕੰਪਨੀਆਂ, ਸਬਸਕ੍ਰਾਈਬਰਸ ਅਤੇ ਟੈਕਸ ਮਾਹਰ 2.5 ਲੱਖ ਰੁਪਏ ਤੋਂ ਵੱਧ ਦੇ ਪੀਐਫ ਡਿਪਾਜ਼ਿਟ 'ਤੇ ਕਮਾਏ ਗਏ ਵਿਆਜ 'ਤੇ ਟੈਕਸ ਬਾਰੇ ਹੋਰ ਸਪੱਸ਼ਟਤਾ ਦੀ ਉਡੀਕ ਕਰ ਰਹੇ ਹਨ।ਪਰ, ਅਜੇ ਤੱਕ ਕੋਈ ਨਿਯਮ ਸਪੱਸ਼ਟ ਨਹੀਂ ਹੈ, ਜਦੋਂ ਕਿ ਨਵਾਂ ਨਿਯਮ ਲਾਗੂ ਹੋਣ ਵਿੱਚ ਸਿਰਫ 15 ਦਿਨ ਬਾਕੀ ਹਨ।

ਸਪੱਸ਼ਟ ਨਹੀਂ ਹੈ ਟੈਕਸ

ਈਪੀਐਫਓ ਅਤੇ ਕਰਮਚਾਰੀਆਂ ਦੇ ਪੀਐਫ ਯੋਗਦਾਨ ਦਾ ਪ੍ਰਬੰਧਨ ਕਰਨ ਵਾਲੀਆਂ ਸੰਸਥਾਵਾਂ 2.5 ਲੱਖ ਰੁਪਏ ਤੋਂ ਵੱਧ ਦੇ ਯੋਗਦਾਨ 'ਤੇ ਟੈਕਸ ਦੇਣਦਾਰੀ ਅਤੇ ਵਿਆਜ ਦੇ ਸਮੇਂ ਬਾਰੇ ਨਿਯਮਾਂ ਵਿੱਚ ਸਪੱਸ਼ਟਤਾ ਚਾਹੁੰਦੇ ਹਨ। ਇਸ 'ਤੇ ਵੀ ਇਹ ਤਸਵੀਰ ਸਪੱਸ਼ਟ ਨਹੀਂ ਹੈ ਕਿ ਜੋ ਟੈਕਸ ਹਰ ਸਾਲ ਲਿਆ ਜਾਵੇਗਾ ਜਾਂ ਰਿਟਾਇਰਮੈਂਟ 'ਤੇ ਫੰਡ ਕਢਵਾਉਣ ਸਮੇਂ ਲੱਗੇਗਾ।

2021-22 ਦੇ ਬਜਟ ਵਿੱਚ ਐਲਾਨ

ਵਿੱਤੀ ਸਾਲ 2021-22 ਦੇ ਬਜਟ ਵਿੱਚ ਕਰਮਚਾਰੀਆਂ ਦੇ ਪੀਐੱਫ ਖਾਤਿਆਂ ਵਿੱਚ 2.5 ਲੱਖ ਰੁਪਏ ਤੋਂ ਜ਼ਿਆਦਾ ਦੇ ਯੋਗਦਾਨ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਲਈ 1 ਅਪ੍ਰੈਲ, 2022 ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਸਾਲ ਤੋਂ ਸਾਲਾਨਾ 2.5 ਲੱਖ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਦੇ ਖਾਤਿਆਂ ਨੂੰ ਵੰਡਣ ਦੀ ਜ਼ਰੂਰਤ ਹੈ। ਇੱਕ ਖਾਤੇ ਵਿੱਚ ਛੋਟ ਵਾਲਾ ਹਿੱਸਾ ਹੋਵੇਗਾ, ਜਦੋਂ ਕਿ ਦੂਜੇ ਖਾਤੇ ਵਿੱਚ 2.5 ਲੱਖ ਰੁਪਏ ਤੋਂ ਵੱਧ ਦਾ ਟੈਕਸਯੋਗ ਹਿੱਸਾ ਹੋਵੇਗਾ।

ਮਾਹਿਰਾਂ ਦੀ ਮੰਨੀਏ ਤਾਂ ਜੇ ਇਸ 'ਤੇ ਧਿਆਨ ਨਾ ਦਿੱਤਾ ਗਿਆ ਤਾਂ 1 ਅਪ੍ਰੈਲ ਤੋਂ ਬਦਲਾਅ ਨਾਲ ਜੁੜੇ ਨਿਯਮਾਂ ਵਿੱਚ ਅਸਪੱਸ਼ਟਤਾ ਕਾਰਨ ਟੈਕਸ ਦੀ ਗਣਨਾ 'ਤੇ ਭੰਬਲਭੂਸਾ ਪੈਦਾ ਹੋ ਸਕਦਾ ਹੈ। ਇੰਨਾ ਹੀ ਨਹੀਂ ਇੱਥੇ ਹੁਣ ਸੀਬੀਡੀਟੀ ਦਾ ਸਰਕੂਲਰ ਵੀ ਸਪੱਟਸ਼ ਨਹੀਂ ਹੈ।ਟੈਕਸ ਪਾਰਟਨਰ ਸੋਨੂੰ ਅਈਅਰ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਸ ਲਈ ਇਨਕਮ ਟੈਕਸ ਐਕਟ ਦੀ ਧਾਰਾ 10 'ਚ ਸੋਧ ਕੀਤੀ ਜਾਵੇਗੀ ਜਾਂ 9ਡੀ ਦੇ ਤਹਿਤ ਟੈਕਸ ਯੋਗ ਯੋਗਦਾਨ 'ਤੇ ਵਿਆਜ ਦੀ ਗਣਨਾ ਕੀਤੀ ਜਾਵੇਗੀ। ਇਸ ਸਬੰਧੀ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਕੇਂਦਰੀ ਕਰ ਬੋਰਡ (ਸੀਬੀਡੀਟੀ) ਨੇ 1 ਸਤੰਬਰ, 2021 ਨੂੰ ਇਸ ਬਾਰੇ ਇੱਕ ਸਰਕੂਲਰ ਜਾਰੀ ਕੀਤਾ ਸੀ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਅਜੇ ਹੋਰ ਸਪੱਸ਼ਟਤਾ ਦੀ ਲੋੜ ਹੈ।
Published by:Ashish Sharma
First published:

Tags: Central government, Employee Provident Fund (EPF), Epfo, Modi government

ਅਗਲੀ ਖਬਰ