Home /News /lifestyle /

PG ਜਾਂ ਹੋਸਟਲ ਰਹਿਣ ਵਾਲੀਆਂ ਕੁੜੀਆਂ ਇਨ੍ਹਾਂ ਟਿਪਸ ਨੂੰ ਅਪਣਾ ਕੇ ਰਹਿ ਸਕਦੀਆਂ ਹਨ ਸੁਰੱਖਿਅਤ

PG ਜਾਂ ਹੋਸਟਲ ਰਹਿਣ ਵਾਲੀਆਂ ਕੁੜੀਆਂ ਇਨ੍ਹਾਂ ਟਿਪਸ ਨੂੰ ਅਪਣਾ ਕੇ ਰਹਿ ਸਕਦੀਆਂ ਹਨ ਸੁਰੱਖਿਅਤ

PG ਜਾਂ ਹੋਸਟਲ ਰਹਿਣ ਵਾਲੀਆਂ ਕੁੜੀਆਂ ਇਨ੍ਹਾਂ ਟਿਪਸ ਦੀ ਕਰੋ ਪਾਲਣਾ

PG ਜਾਂ ਹੋਸਟਲ ਰਹਿਣ ਵਾਲੀਆਂ ਕੁੜੀਆਂ ਇਨ੍ਹਾਂ ਟਿਪਸ ਦੀ ਕਰੋ ਪਾਲਣਾ

ਸ਼ਰਾਰਤੀ ਤੱਤਵ ਜੋ ਅਜਿਹਾ ਘਿਨਾਉਣਾ ਕੰਮ ਕਰਦੇ ਹਨ ਕਮਰੇ ਵਿੱਚ ਕਈ ਕਰ੍ਹਾਂ ਦੇ ਗਾਜੇਟ ਲੁਕਾ ਸਕਦੇ ਹਨ ਜਿਸ ਨਾਲ ਉਹ ਰਿਕਾਰਡਿੰਗ ਕਰ ਸਕਣ। ਇਸ ਤੋਂ ਬਚਣ ਲਈ ਤੁਸੀਂ ਸਭ ਤੋਂ ਪਹਿਲਾਂ ਕਮਰੇ ਵਿੱਚ ਜਾਂਦੇ ਹੀ ਚੀਜ਼ਾਂ ਦੀ ਸਥਿਤੀ ਚੈੱਕ ਕਰੋ।

  • Share this:

Women Safety Tips: ਬੀਤੇ ਕੁੱਝ ਦਿਨਾਂ ਵਿੱਚ ਭਾਰਤੀ ਸਿੱਖਿਆ ਸੰਸਥਾਨ ਵਿੱਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ ਜਿਸ ਨੇ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਾਮਲਾ ਭਾਵੇਂ ਚੰਡੀਗੜ੍ਹ ਯੂਨੀਵਰਸਿਟੀ ਦਾ ਹੋਵੇ, ਜਿੱਥੇ ਕੁੜੀਆਂ ਦੇ ਹੋਸਟਲ ਵਿੱਚ ਇੱਕ ਕੁੜੀ ਵੱਲੋਂ ਦੂਜੀਆਂ ਕੁੜੀਆਂ ਦੀ ਕਥਿਤ ਨਹਾਉਂਦਿਆਂ ਦੀ ਵੀਡੀਓ ਬਣਾਈ ਹੋਵੇ ਜਾਂ ਆਈਆਈਟੀ ਬੰਬੇ ਦੀ ਘਟਨਾ, ਜਿੱਥੇ ਇੱਕ ਮੈੱਸ ਕਰਮਚਾਰੀ ਨੂੰ ਹੋਸਟਲ ਦੇ ਬਾਥਰੂਮ ਵਿੱਚ ਨਹਾਉਂਦੀ ਕੁੜੀ ਨੂੰ ਝਾਕਦਾ ਦਿਖਿਆ ਹੋਵੇ। ਇਸ ਸਭ ਨੇ ਮਾਪਿਆਂ ਦੇ ਮਨਾਂ ਵਿੱਚ ਇੱਕ ਕਿਸਮ ਦਾ ਡਰ ਪੈਦਾ ਕਰ ਦਿੱਤਾ ਹੈ। ਇਸ ਡਰ ਨੂੰ ਦੂਰ ਕਰਨ ਲਈ ਅੱਜ ਅਸੀਂ ਤੁਹਾਡੇ ਤੇ ਤੁਹਡੀਆਂ ਬੱਚੀਆਂ ਲਈ ਕੁੱਝ ਸੁਝਾਅ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਘਰੋਂ ਦੂਰ ਕਿਸੇ ਹੋਸਟਲ ਵਿੱਚ ਸੁਰੱਖਿਅਤ ਮਹਿਸੂਸ ਕਰੋਗੇ।

ਸ਼ੀਸ਼ੇ 'ਤੇ ਲੁਕੇ ਹੋਏ ਕੈਮਰੇ ਨੂੰ ਕਿਵੇਂ ਪਛਾਣੀਏ : ਸ਼ੀਸ਼ਾ ਸਾਡੀ ਰਿਫਲੈਕਸ਼ਨ ਦਿਖਾਉਂਦਾ ਹੈ। ਜੇ ਆਮ ਸ਼ੀਸ਼ੇ ਉੱਤੇ ਤੁਸੀਂ ਆਪਣੀ ਉਂਗਲੀ ਰੱਖੋਗੇ ਤਾਂ ਉਹ ਆਪਸ ਵਿੱਚ ਨਹੀਂ ਮਿਲਣਗੀਆਂ। ਉਂਗਲੀ ਅਤੇ ਪ੍ਰਤੀਬਿੰਬ ਦੇ ਵਿਚਕਾਰ ਥੋੜਾ ਗੈਪ ਹੋਵੇਗਾ। ਜੇ ਉਂਗਲੀ ਅਤੇ ਪ੍ਰਤੀਬਿੰਬ ਦੇ ਵਿਚਕਾਰ ਗੈਪ ਨਾਲ ਹੋਵੇ ਤੇ ਉਂਗਲ ਤੇ ਪ੍ਰਤੀਬਿੰਬ ਮਿਲ ਜਾਣ ਤਾਂ ਸਮਝ ਜਾਣਾ ਕਿ ਸ਼ੀਸ਼ੇ ਵਿੱਚ ਕੋਈ ਜਾਸੂਸੀ ਕੈਮਰਾ ਹੈ। ਇਸ ਤੋਂ ਇਲਾਵਾ ਬਾਹਰੀ ਸੁਰੱਖਿਆ ਲਈ ਤੁਸੀਂ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਪਰਦੇ ਲਗਾਉਣਾ ਯਕੀਨੀ ਬਣਾਓ। ਇਸ ਤੋਂ ਇਲਾਵਾ ਐਮਰਜੈਂਸੀ ਨੰਬਰਾਂ ਨੂੰ ਆਪਣੇ ਨੇੜੇ ਰੱਖੋ ਤਾਂ ਜੋ ਆਪਾਤਕਾਲ ਦੀ ਸਥਿਤੀ ਵਿੱਚ ਤੁਸੀਂ ਸਭ ਤੋਂ ਪਹਿਲਾਂ ਉਨ੍ਹਾਂ ਕਾਂਟੈਕਟ ਉੱਤੇ ਸੰਪਰਕ ਕਰ ਸਕੋ।

ਸ਼ਰਾਰਤੀ ਤੱਤਵ ਜੋ ਅਜਿਹਾ ਘਿਨਾਉਣਾ ਕੰਮ ਕਰਦੇ ਹਨ ਕਮਰੇ ਵਿੱਚ ਕਈ ਕਰ੍ਹਾਂ ਦੇ ਗਾਜੇਟ ਲੁਕਾ ਸਕਦੇ ਹਨ ਜਿਸ ਨਾਲ ਉਹ ਰਿਕਾਰਡਿੰਗ ਕਰ ਸਕਣ। ਇਸ ਤੋਂ ਬਚਣ ਲਈ ਤੁਸੀਂ ਸਭ ਤੋਂ ਪਹਿਲਾਂ ਕਮਰੇ ਵਿੱਚ ਜਾਂਦੇ ਹੀ ਚੀਜ਼ਾਂ ਦੀ ਸਥਿਤੀ ਚੈੱਕ ਕਰੋ। ਜੇ ਤੁਹਾਨੂੰ ਕੁੱਝ ਵੀ ਆਪਣੀ ਨਿਰਧਾਰਤ ਥਾਂ ਤੋਂ ਥੋੜਾ ਜਿਹਾ ਵੀ ਅਲੱਗ ਦਿਖਾਈ ਦਿੰਦਾ ਹੈ ਤਾਂ ਬਰੀਕੀ ਨਾਲ ਸਭ ਦੀ ਸਮੀਖਿਆ ਕਰੋ। ਕੈਮਰੇ ਦਾ ਲੈਂਸ ਰੌਸ਼ਨੀ ਨੂੰ ਰਿਫਲੈਕਟ ਕਰਦਾ ਹੈ । ਇਸ ਲਈ ਕਮਰੇ ਦੀ ਲਾਈਟ ਮੱਧਮ ਕਰ ਕੇ ਆਪਣੇ ਫੋਨ ਦੀ ਫਲੈਸ਼ਲਾਈਟ ਜਲਾ ਕੇ ਕਮਰੇ ਦੀ ਜਾਂਚ ਕਰੋ। ਜੇ ਕੋਈ ਕੈਮਰਾ ਹੋਇਆ ਤਾਂ ਉਸ ਦਾ ਲੈਂਸ ਫਲੈਸ਼ਲਾਈਟ ਨਾਲ ਰਿਫਲੈਕਟ ਕਰੇਗਾ।

ਇਸ ਤੋਂ ਇਲਾਵਾ ਕਈ ਕੈਮਰੇ ਕਾਲਿੰਗ ਦੇ ਦੌਰਾਨ ਸਟੈਟਿਕ ਸਾਊਂਡ ਕਰਦੇ ਹਨ, ਇਸ ਲਈ ਕਮਰੇ ਦੀ ਜਾਂਚ ਲਈ ਕਿਸੇ ਨੂੰ ਕਾਲ ਲਗਾਓ ਤੇ ਪੂਰੇ ਕਮਰੇ ਵਿੱਚ ਘੁੰਮੋ, ਜਿੱਥੇ ਤੁਹਾਨੂੰ ਕਾਲ ਦੌਰਾਨ ਡਿਸਟਰਬੈਂਸ ਸੁਣਾਈ ਦੇਵੇ, ਉਸ ਥਾਂ ਦੀ ਚੰਗੀ ਤਰ੍ਹਾਂ ਜਾਂਚ ਕਰੋ। ਜੇ ਇਸ ਸਭ ਨਾਲ ਗੱਲ ਨਾ ਬਣੇ ਤਾਂ ਇੱਕ ਐਪ ਹੈ Fing, ਇਸ ਦੀ ਮਦਦ ਲੈ ਸਕਦੇ ਹੋ। ਇਹ ਐਪ ਆਈਓਐਸ ਤੇ ਐਂਡ੍ਰਾਇਡ ਦੋਵਾਂ ਲਈ ਉਪਲਬਧ ਹੈ। ਇਹ ਐਪ ਫ੍ਰੀ ਹੈ ਤੇ ਹਿਡਨ ਡਿਵਾਈਸਾਂ ਲਭਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

Published by:Tanya Chaudhary
First published:

Tags: CCTV, Crime against women, Women, Women Safety