Home /News /lifestyle /

IPO ਲਿਆਉਣ ਦੀ ਤਿਆਰੀ 'ਚ PhonePe, 500-700 ਅਰਬ ਰੁਪਏ ਹੋ ਸਕਦਾ Valuation

IPO ਲਿਆਉਣ ਦੀ ਤਿਆਰੀ 'ਚ PhonePe, 500-700 ਅਰਬ ਰੁਪਏ ਹੋ ਸਕਦਾ Valuation

IPO ਲਿਆਉਣ ਦੀ ਤਿਆਰੀ 'ਚ PhonePe, 500-700 ਅਰਬ ਰੁਪਏ ਹੋ ਸਕਦਾ Valuation

IPO ਲਿਆਉਣ ਦੀ ਤਿਆਰੀ 'ਚ PhonePe, 500-700 ਅਰਬ ਰੁਪਏ ਹੋ ਸਕਦਾ Valuation

PhonePe ਵੀ ਹੁਣ IPO ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਵਾਲਮਾਰਟ-ਬੈਕਡ ਪੇਮੈਂਟਸ ਕੰਪਨੀ ਆਈਪੀਓ ਰਾਹੀਂ ਫੰਡ ਇਕੱਠਾ ਕਰ ਕੇ ਆਪਣੇ ਵਿੱਤੀ ਸੇਵਾਵਾਂ ਪੋਰਟਫੋਲੀਓ ਨੂੰ ਮਜ਼ਬੂਤ ​​ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਨਾਲ ਹੀ, ਕੰਪਨੀ ਯੂਪੀਆਈ (UPI) ਅਧਾਰਤ ਭੁਗਤਾਨ ਸੇਵਾ ਦਾ ਵਿਸਤਾਰ ਕਰਨਾ ਚਾਹੁੰਦੀ ਹੈ।

ਹੋਰ ਪੜ੍ਹੋ ...
  • Share this:
PhonePe ਵੀ ਹੁਣ IPO ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਵਾਲਮਾਰਟ-ਬੈਕਡ ਪੇਮੈਂਟਸ ਕੰਪਨੀ ਆਈਪੀਓ ਰਾਹੀਂ ਫੰਡ ਇਕੱਠਾ ਕਰ ਕੇ ਆਪਣੇ ਵਿੱਤੀ ਸੇਵਾਵਾਂ ਪੋਰਟਫੋਲੀਓ ਨੂੰ ਮਜ਼ਬੂਤ ​​ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਨਾਲ ਹੀ, ਕੰਪਨੀ ਯੂਪੀਆਈ (UPI) ਅਧਾਰਤ ਭੁਗਤਾਨ ਸੇਵਾ ਦਾ ਵਿਸਤਾਰ ਕਰਨਾ ਚਾਹੁੰਦੀ ਹੈ।

ਡਿਜੀਟਲ ਭੁਗਤਾਨ ਕੰਪਨੀ PhonePe ਦੀ ਯੋਜਨਾ ਹੈ ਕਿ ਇੱਕ ਵਾਰ ਜਦੋਂ ਇਸ ਦਾ ਮੁੱਖ ਕਾਰੋਬਾਰ ਲਾਭਦਾਇਕ ਹੋ ਜਾਂਦਾ ਹੈ, ਤਾਂ ਕੰਪਨੀ ਪਬਲਿਕ ਹੋ ਜਾਵੇਗੀ। ਕੰਪਨੀ ਅਗਲੇ ਸਾਲ ਤੱਕ ਮੁਨਾਫਾ ਕਮਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। PhonePe ਆਪਣੀ Valuation 500 ਤੋਂ 700 ਅਰਬ ਰੁਪਏ (8-10 ਅਰਬ ਡਾਲਰ) ਰੱਖਣਾ ਚਾਹੁੰਦਾ ਹੈ। ਕੰਪਨੀ ਨਾਲ ਜੁੜੇ ਸੂਤਰਾਂ ਨੇ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ ਹੈ।

'ਮੇਡ ਇਨ ਇੰਡੀਆ' ਉੱਤੇ ਰਹੇਗਾ ਫੋਕਸ
ਰਿਪੋਰਟ ਦੇ ਅਨੁਸਾਰ, ਭੁਗਤਾਨ ਫਰਮ IPO ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਜਲਦੀ ਹੀ ਬੈਂਕਰਾਂ ਅਤੇ ਕਾਨੂੰਨੀ ਸਲਾਹਕਾਰਾਂ ਨਾਲ ਸੰਪਰਕ ਕਰੇਗੀ। ਫਰਮ ਨੇ ਆਪਣੇ 'ਮੇਡ ਇਨ ਇੰਡੀਆ' ਪ੍ਰਮਾਣ ਪੱਤਰਾਂ ਨੂੰ ਰੇਖਾਂਕਿਤ ਕਰਦੇ ਹੋਏ, ਆਪਣੀ ਰਜਿਸਟਰਡ ਹੋਲਡਿੰਗ ਇਕਾਈ ਨੂੰ ਸਿੰਗਾਪੁਰ ਤੋਂ ਭਾਰਤ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। PhonePe ਦੇ ਬੋਰਡ ਨੇ ਪਹਿਲਾਂ ਹੀ ਹੋਲਡਿੰਗ ਕੰਪਨੀ ਨੂੰ ਭਾਰਤ ਵਿੱਚ ਟ੍ਰਾਂਸਫਰ ਕਰਨ ਦੇ ਪ੍ਰਸਤਾਵ ਦੀ ਪੁਸ਼ਟੀ ਕਰ ਦਿੱਤੀ ਹੈ।

ਕਈ ਸਟਾਰਟਅੱਪਸ ਦੇ ਉਲਟ, PhonePe ਨੂੰ ਭਾਰਤੀ ਸਟਾਕ ਐਕਸਚੇਂਜਾਂ 'ਤੇ ਲਿਸਟਿਡ ਕੀਤਾ ਜਾਵੇਗਾ। ਜ਼ਿਆਦਾਤਰ ਸਟਾਰਟਅੱਪ ਟੈਕਸ ਕਾਨੂੰਨਾਂ ਅਤੇ ਨਿਯਮਾਂ ਦੇ ਕਾਰਨ ਸਿੰਗਾਪੁਰ ਜਾਂ ਅਮਰੀਕਾ ਵਰਗੇ ਬਾਜ਼ਾਰ ਵਿੱਚ ਲਿਸਟਿਡ ਹੋਣ ਨੂੰ ਤਰਜੀਹ ਦਿੰਦੇ ਹਨ। PhonePe ਦੀ ਸਥਾਪਨਾ ਸਾਲ 2015 ਵਿੱਚ ਕੀਤੀ ਗਈ ਸੀ। ਸਮੀਰ ਨਿਗਮ ਦੀ ਅਗਵਾਈ ਵਾਲੇ PhonePe ਨੂੰ ਸਾਲ 2020 ਵਿੱਚ ਫਲਿੱਪਕਾਰਟ ਤੋਂ ਅੰਸ਼ਕ ਤੌਰ 'ਤੇ ਹਟਾ ਦਿੱਤਾ ਗਿਆ ਸੀ। ਦਿੱਗਜ ਈ-ਕਾਮਰਸ ਕੰਪਨੀ ਫਲਿੱਪਕਾਰਟ ਦੀ PhonePe 'ਚ 87 ਫੀਸਦੀ ਹਿੱਸੇਦਾਰੀ ਹੈ। ਜਦਕਿ ਵਾਲਮਾਰਟ ਦੀ ਇਸ 'ਚ 10 ਫੀਸਦੀ ਦੀ ਸਿੱਧੀ ਹਿੱਸੇਦਾਰ ਹੈ।

ਭੁਗਤਾਨ ਸੇਵਾ ਤੋਂ ਇਲਾਵਾ, ਕਈ ਖੇਤਰਾਂ ਵਿੱਚ ਹੈ ਕੰਪਨੀ ਦਾ ਫੋਕਸ : ਪਿਛਲੇ ਸਾਲ, PhonePe ਦੇ ਸੀਈਓ ਸਮੀਰ ਨਿਗਮ ਨੇ ਮੀਡੀਆ ਨੂੰ ਕਿਹਾ ਸੀ ਕਿ ਫਰਮ ਨੂੰ ਆਪਣਾ IPO ਲਾਂਚ ਕਰਨ ਦੀ ਕੋਈ ਜਲਦੀ ਨਹੀਂ ਸੀ। ਜਦੋਂ ਕੰਪਨੀ ਕੋਲ ਅਜਿਹੀ ਯੋਜਨਾ ਹੋਵੇਗੀ, ਅਸੀਂ ਇਸ ਨੂੰ ਜਨਤਕ ਕਰਾਂਗੇ। PhonePe ਦੇ ਸੀਈਓ ਨੇ ਕਿਹਾ ਸੀ ਕਿ ਜਦੋਂ ਵਿੱਤੀ ਸੇਵਾਵਾਂ ਦੀ ਗੱਲ ਆਉਂਦੀ ਹੈ, ਤਾਂ ਕੰਪਨੀ ਨੇ ਬਸ ਸ਼ੁਰੂਆਤ ਹੀ ਕੀਤੀ ਹੈ। ਅਸੀਂ ਬੀਮੇ ਵਰਗੀਆਂ ਕਈ ਵਰਟੀਕਲ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਹਾਂ।

ਜ਼ਿਕਰਯੋਗ ਹੈ ਕਿ ਮਸ਼ਹੂਰ ਅਭਿਨੇਤਾ ਆਮਿਰ ਖਾਨ PhonePe ਤੋਂ ਸਿੱਧੇ ਆਟੋ ਬੀਮਾ ਲੈਣ ਦੀ ਸੁਵਿਧਾ ਨੂੰ ਇੰਡੋਰਸ ਕਰਦੇ ਹਨ। ਇਸ ਸੈਗਮੈਂਟ 'ਚ ਕੰਪਨੀ ਬਹੁਤ ਤੇਜ਼ੀ ਨਾਲ ਅਤੇ ਵੱਡੇ ਪੈਮਾਨੇ 'ਤੇ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ।
Published by:rupinderkaursab
First published:

Tags: Business, Businessman, Phone, Stock market

ਅਗਲੀ ਖਬਰ