• Home
  • »
  • News
  • »
  • lifestyle
  • »
  • PHONEPE SAID OFFLINE TRANSACTIONS INCREASED BY 200 PERCENT DIGITIZATION OF 25 MILLION GROCERY STORES GH AP AS

PhonePe ਬਣਿਆ ਛੋਟੇ ਵਪਾਰੀਆਂ ਦੀ ਪਹਿਲੀ ਪਸੰਦ, 25 ਮਿਲੀਅਨ ਕਰਿਆਨੇ ਦੀਆਂ ਦੁਕਾਨਾਂ ਦਾ Digitalization

ਦੇਸ਼ ਭਰ ਦੇ 15,700 ਕਸਬਿਆਂ ਅਤੇ ਪਿੰਡਾਂ ਵਿੱਚ PhonePe ਦਾ ਇੱਕ ਵਪਾਰੀ ਨੈੱਟਵਰਕ ਹੈ।" ਜੇਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ P2M ਟ੍ਰਾਂਜੈਕਸ਼ਨਾਂ ਵਿੱਚ ਉਹ ਭੁਗਤਾਨ ਸ਼ਾਮਲ ਹੁੰਦੇ ਹਨ ਜੋ ਉਪਭੋਗਤਾ ਸਿੱਧੇ ਜਾਂ ਔਨਲਾਈਨ ਸਟੋਰ 'ਤੇ ਕਰਦੇ ਹਨ।

PhonePe ਬਣਿਆ ਛੋਟੇ ਵਪਾਰੀਆਂ ਦੀ ਪਹਿਲੀ ਪਸੰਦ, 25 ਮਿਲੀਅਨ ਕਰਿਆਨੇ ਦੀਆਂ ਦੁਕਾਨਾਂ ਦਾ Digitalization

  • Share this:
ਡਿਜੀਟਲ ਭੁਗਤਾਨ ਦੀ ਪ੍ਰਮੁੱਖ ਕੰਪਨੀ PhonePe ਨੇ ਆਪਣੇ ਪਿਛਲੇ ਇਕ ਸਾਲ ਦਾ ਲੇਖਾ-ਜੋਖਾ ਦੱਸਦੇ ਹੋਏ ਕਿਹਾ ਕਿ ਇਸਦੇ ਪਲੇਟਫਾਰਮ 'ਤੇ ਵਪਾਰੀਆਂ ਦੁਆਰਾ ਸਿੱਧੇ (Offline) ਲੈਣ-ਦੇਣ ਵਿੱਚ 200 ਫੀਸਦੀ ਵਾਧਾ ਹੋਇਆ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਨਵੰਬਰ ਮਹੀਨੇ 'ਚ ਉਸ ਦੇ ਪਲੇਟਫਾਰਮ 'ਤੇ ਲਗਭਗ 1 ਅਰਬ P2M (ਪੀਅਰ-ਟੂ-ਮਰਚੈਂਟ ਜਾਂ ਯੂਜ਼ਰਸ ਦੁਆਰਾ ਵਪਾਰੀਆਂ ਨੂੰ ਭੁਗਤਾਨ) ਲੈਣ-ਦੇਣ ਹੋਏ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੇ ਦੇਸ਼ ਵਿੱਚ 25 ਮਿਲੀਅਨ ਛੋਟੇ ਵਪਾਰੀਆਂ ਅਤੇ ਕਿਰਨਾ ਦੁਕਾਨਦਾਰਾਂ ਨੂੰ ਡਿਜੀਟਲਾਈਜ਼ (Digialize) ਕੀਤਾ ਹੈ।

ਕੰਪਨੀ ਨੇ ਇਸ ਬਾਰੇ ਇੱਕ ਬਿਆਨ ਵਿੱਚ ਕਿਹਾ, "ਹੁਣ ਦੇਸ਼ ਭਰ ਦੇ 15,700 ਕਸਬਿਆਂ ਅਤੇ ਪਿੰਡਾਂ ਵਿੱਚ PhonePe ਦਾ ਇੱਕ ਵਪਾਰੀ ਨੈੱਟਵਰਕ ਹੈ।" ਜੇਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ P2M ਟ੍ਰਾਂਜੈਕਸ਼ਨਾਂ ਵਿੱਚ ਉਹ ਭੁਗਤਾਨ ਸ਼ਾਮਲ ਹੁੰਦੇ ਹਨ ਜੋ ਉਪਭੋਗਤਾ ਸਿੱਧੇ ਜਾਂ ਔਨਲਾਈਨ ਸਟੋਰ 'ਤੇ ਕਰਦੇ ਹਨ।

ਇਸ ਵਿੱਚ ਰੀਚਾਰਜ, ਬਿੱਲ ਭੁਗਤਾਨ ਅਤੇ ਵਿੱਤੀ ਸੇਵਾਵਾਂ ਦੇ ਭੁਗਤਾਨ ਵੀ ਸ਼ਾਮਲ ਹੁੰਦੇ ਹਨ। PhonePe ਦੇ ਸੰਸਥਾਪਕ ਅਤੇ CEO ਸਮੀਰ ਨਿਗਮ ਨੇ ਇਸ ਬਾਰੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ PhonePe ਨੇ 25 ਮਿਲੀਅਨ ਕਿਰਾਨਾ ਸਟੋਰਾਂ ਨੂੰ ਡਿਜੀਟਲ ਕਰਨ ਦਾ ਟੀਚਾ ਰੱਖਿਆ ਸੀ, ਜਿਸ ਨੂੰ ਇਸ ਨੇ ਰਿਕਾਰਡ ਸਮੇਂ ਵਿੱਚ ਹਾਸਲ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਰਿਜ਼ਰਵ ਬੈਂਕ ਨੇ ਡਿਜੀਟਲ ਭੁਗਤਾਨ ਦੇ ਇਸ ਦਾਇਰੇ ਨੂੰ ਵਧਾਉਣ ਲਈ ਫੀਚਰ ਫੋਨ ਉਪਭੋਗਤਾਵਾਂ ਲਈ ਵੀ UPI (ਯੂਨੀਫਾਈਡ ਪੇਮੈਂਟ ਇੰਟਰਫੇਸ) ਭੁਗਤਾਨ ਪੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ। ਨਾਲ ਹੀ, ਕੇਂਦਰੀ ਬੈਂਕ ਨੇ ਪ੍ਰਚੂਨ ਨਿਵੇਸ਼ਕਾਂ ਦੁਆਰਾ UPI ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਚੂਨ ਡਾਇਰੈਕਟ ਸਕੀਮ ਅਤੇ IPO (ਸ਼ੁਰੂਆਤੀ ਪਬਲਿਕ ਇਸ਼ੂ) ਐਪਲੀਕੇਸ਼ਨਾਂ ਲਈ ਲੈਣ-ਦੇਣ ਦੀ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ।

ਇਸ ਸਾਰੇ ਮਾਮਲੇ ਵਿਚ ਆਰਬੀਆਈ ਨੇ ਕਿਹਾ ਕਿ ਟੈਲੀਕਾਮ ਰੈਗੂਲੇਟਰ ਟਰਾਈ ਦੇ ਅਕਤੂਬਰ ਅੰਕੜਿਆਂ ਅਨੁਸਾਰ ਭਾਰਤ ਵਿੱਚ ਮੋਬਾਈਲ ਫੋਨ ਉਪਭੋਗਤਾਵਾਂ ਦੀ ਗਿਣਤੀ ਲਗਭਗ 118 ਕਰੋੜ ਹੈ। ਇਸ 'ਚ 74 ਕਰੋੜ ਸਮਾਰਟਫੋਨ ਹਨ ਜਦਕਿ ਬਾਕੀ ਫੀਚਰ ਫੋਨ ਹਨ। ਫੀਚਰ ਫੋਨ ਉਪਭੋਗਤਾਵਾਂ ਨੂੰ ਡਿਜੀਟਲ ਭੁਗਤਾਨ ਉਤਪਾਦਾਂ ਤੱਕ ਸੀਮਤ ਪਹੁੰਚ ਹੈ। ਇਸ ਲਈ ਉਹਨਾਂ ਤੱਕ ਵੀ UPI ਪਹੁੰਚਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।
Published by:Amelia Punjabi
First published: