Home /News /lifestyle /

Picture With Dog Helps to Get Date : ਖੋਜ 'ਚ ਹੋਇਆ ਖੁਲਾਸਾ : ਪ੍ਰੋਫਾਈਲ 'ਤੇ ਲਾਓ ਆਪਣੀ ਤੇ ਕੁੱਤੇ ਦੀ ਫੋਟੋ, ਛੇਤੀ ਮਿਲ ਜਾਵੇਗੀ Girlfriend

Picture With Dog Helps to Get Date : ਖੋਜ 'ਚ ਹੋਇਆ ਖੁਲਾਸਾ : ਪ੍ਰੋਫਾਈਲ 'ਤੇ ਲਾਓ ਆਪਣੀ ਤੇ ਕੁੱਤੇ ਦੀ ਫੋਟੋ, ਛੇਤੀ ਮਿਲ ਜਾਵੇਗੀ Girlfriend

Picture With Dog Helps to Get Dates : ਸਪੇਨ ਦੀ ਜੈਨ ਯੂਨੀਵਰਸਿਟੀ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਉਹ ਲੜਕੇ ਆਸਾਨੀ ਨਾਲ ਡੇਟਿੰਗ ਪਾਰਟਨਰ ਲੱਭ ਲੈਂਦੇ ਹਨ, ਜੋ ਪਾਲਤੂ ਕੁੱਤਿਆਂ ਨਾਲ ਆਪਣੀ ਪ੍ਰੋਫਾਈਲ ਤਸਵੀਰ ਲਗਾਉਂਦੇ ਹਨ।

  • Share this:
ਅੱਜ ਦਾ ਜ਼ਮਾਨਾ ਆਨਲਾਈਨ ਦਾ ਜ਼ਮਾਨਾ ਹੈ, ਹਰ ਕੋਈ ਆਨਲਾਈਨ ਕੁੱਝ ਵੀ ਖਰੀਦ ਸਕਦਾ ਹੈ ਇਸ ਦੇ ਨਾਲ ਨਾਲ ਜੀਵਨ ਸਾਥੀ ਦੀ ਚੋਣ ਵੀ ਅਸੀਂ ਆਨਲਾਈਨ ਕਰ ਸਕਦੇ ਹਾਂ। ਲੋਕ ਤਾਂ ਆਨਲਾਈਨ ਡੇਟਿੰਗ ਦੀ ਮਦਦ ਨਾਲ ਬੁਆਏਫਰੈਂਡ ਤੇ ਗਰਲਫਰੈਂਡ ਤੱਕ ਲਭ ਰਹੇ ਹਨ। ਹਾਲਾਂਕਿ ਇਸ ਮਾਮਲੇ ਵਿੱਚ ਹਰ ਕਿਸੇ ਦੀ ਕਿਸਮਤ ਇੱਕੋ ਜਿਹੀ ਨਹੀਂ ਹੁੰਦੀ ਹੈ। ਕਈਆਂ ਨੂੰ ਡੇਟਿੰਗ ਪਾਰਟਨਰ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਕੁਝ ਨੂੰ ਨਹੀਂ ਮਿਲਦਾ ਹੈ। ਹੁਣ ਅਸੀਂ ਇਸ ਦੇ ਪਿੱਛੇ ਦਾ ਕਾਰਨ ਨਹੀਂ ਦੱਸ ਸਕਦੇ, ਪਰ ਲੜਕਿਆਂ ਲਈ ਇੱਕ ਸਲਾਹ ਹੈ ਕਿ ਜੇਕਰ ਉਹ ਆਪਣੀ ਪ੍ਰੋਫਾਈਲ ਤਸਵੀਰ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਸ਼ਾਮਲ ਕਰਨ ਤਾਂ ਇਹ ਉਨ੍ਹਾਂ ਲਈ ਚੰਗਾ ਹੋ ਸਕਦਾ ਹੈ।

ਦਰਅਸਲ, ਸਪੇਨ ਦੀ ਜੈਨ ਯੂਨੀਵਰਸਿਟੀ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਉਹ ਲੜਕੇ ਆਸਾਨੀ ਨਾਲ ਡੇਟਿੰਗ ਪਾਰਟਨਰ ਲੱਭ ਲੈਂਦੇ ਹਨ, ਜੋ ਪਾਲਤੂ ਕੁੱਤਿਆਂ ਨਾਲ ਆਪਣੀ ਪ੍ਰੋਫਾਈਲ ਤਸਵੀਰ ਲਗਾਉਂਦੇ ਹਨ। ਇਹ ਇੱਕ ਰਿਸਰਚ ਹੈ, ਜੋ ਵੱਖ-ਵੱਖ ਕਾਲਜਾਂ ਦੇ 300 ਵਿਦਿਆਰਥੀਆਂ 'ਤੇ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ ਹੈ ਕਿ ਜੇਕਰ ਆਨਲਾਈਨ ਡੇਟਿੰਗ ਐਪ ਦੀ ਪ੍ਰੋਫਾਈਲ ਤਸਵੀਰ ਪਾਲਤੂ ਕੁੱਤਿਆਂ ਦੀ ਹੈ ਤਾਂ ਲੜਕੀਆਂ ਅਜਿਹੇ ਲੜਕਿਆਂ ਨੂੰ ਤਰਜੀਹ ਦਿੰਦੀਆਂ ਹਨ।

ਹੁਣ ਜੈਨ ਯੂਨੀਵਰਸਿਟੀ ਦੇ ਖੋਜਕਰਤਾ ਵੀ ਉਹੀ ਗੱਲ ਕਹਿ ਰਹੇ ਹਨ, ਜੋ ਉਨ੍ਹਾਂ ਨੇ 300 ਲੜਕੀਆਂ 'ਤੇ ਰਿਸਰਚ ਕਰਨ ਤੋਂ ਬਾਅਦ ਕਿਹਾ ਹੈ। ਅਧਿਐਨ 'ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਮੁੰਡਿਆਂ ਦੀ ਆਨਲਾਈਨ ਡੇਟਿੰਗ ਪ੍ਰੋਫਾਈਲ 'ਚ ਉਨ੍ਹਾਂ ਨਾਲ ਉਨ੍ਹਾਂ ਦਾ ਪਾਲਤੂ ਜਾਨਵਰ ਹੁੰਦਾ ਹੈ, ਉਨ੍ਹਾਂ ਨੂੰ ਜ਼ਿਆਦਾ ਆਕਰਸ਼ਕ ਅਤੇ ਕੰਫਰਟੇਬਲ ਮੰਨਿਆ ਜਾਂਦਾ ਹੈ। ਮਿਰਰ ਦੀ ਰਿਪੋਰਟ ਮੁਤਾਬਕ ਲੜਕੀਆਂ ਨੂੰ ਮਰਦਾਂ ਅਤੇ ਔਰਤਾਂ ਦੀਆਂ ਫੋਟੋਆਂ ਦਿਖਾਈਆਂ ਗਈਆਂ, ਜਿਨ੍ਹਾਂ ਵਿੱਚੋਂ ਕੁੱਝ ਤਾਂ ਆਪਣੇ ਕੁੱਤੇ ਨਾਲ ਜਾ ਰਹੇ ਸਨ ਕੇ ਕੁੱਝ ਤਸਵੀਰ ਵਿੱਚ ਇਕੱਲੇ ਸਨ। ਜਦੋਂ ਇਸ ਫੋਟੋ ਦੇ ਵੱਖ-ਵੱਖ ਪਹਿਲੂਆਂ 'ਤੇ ਮਿਲੇ ਜਵਾਬਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਇਹ ਪਾਇਆ ਗਿਆ ਕਿ ਕੁੜੀਆਂ ਉਨ੍ਹਾਂ ਮੁੰਡਿਆਂ ਨਾਲੋਂ ਜ਼ਿਆਦਾ ਸਹਿਜ ਸਨ ਜੋ ਆਪਣੇ ਪਾਲਤੂ ਜਾਨਵਰ ਨਾਲ ਸਨ। ਜਦੋਂ ਕਿ ਉਹ ਪਾਲਤੂ ਜਾਨਵਰਾਂ ਤੋਂ ਬਿਨਾਂ ਮੁੰਡਿਆਂ ਨਾਲ ਅਜਿਹਾ ਸਬੰਧ ਮਹਿਸੂਸ ਨਹੀਂ ਕਰ ਸਕੀਆਂ।

ਛੋਟੇ ਕੁੱਤੇ ਵੱਡੇ ਕੁੱਤਿਆਂ ਨਾਲੋਂ ਚੰਗੇ ਹੁੰਦੇ ਹਨ
ਲੜਕੀਆਂ ਨੂੰ ਰੋਸ਼ਨੀ ਅਤੇ ਘੱਟ ਰੋਸ਼ਨੀ ਵਿੱਚ ਖਿੱਚੀਆਂ ਗਈਆਂ ਫੋਟੋਆਂ, ਛੋਟੇ ਅਤੇ ਵੱਡੇ ਕੁੱਤਿਆਂ ਨਾਲ ਖਿੱਚੀਆਂ ਗਈਆਂ ਫੋਟੋਆਂ ਵੀ ਦਿਖਾਈਆਂ ਗਈਆਂ। ਇਸ ਵਿੱਚ ਇਹ ਦੇਖਿਆ ਗਿਆ ਕਿ ਉਹ ਛੋਟੇ ਕੁੱਤਿਆਂ ਵਾਲੇ ਆਦਮੀਆਂ ਨੂੰ ਦੇਖਣ ਵਿੱਚ ਸੰਵੇਦਨਸ਼ੀਲ ਮਹਿਸੂਸ ਕਰਦੀਆਂ ਸਨ। ਇੱਕ ਕੁੜੀ ਨੇ ਰੈਡਿਟ 'ਤੇ ਇਸ ਖੋਜ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਲੜਕੀ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਸਾਰੇ ਲੜਕਿਆਂ ਨੇ ਛੋਟੇ ਕੁੱਤਿਆਂ ਨਾਲ ਆਪਣੀਆਂ ਪ੍ਰੋਫਾਈਲ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ 'ਚੋਂ ਕੁਝ ਤਾਂ ਆਪਣੇ ਨਹੀਂ ਕਿਸੇ ਹੋ ਦੇ ਕੁੱਤਿਆਂ ਦੇ ਨਾਲ ਪੋਜ਼ ਦੇ ਰਹੇ ਸਨ।
Published by:Sarafraz Singh
First published:

Tags: Ajab Gajab, Viral news, Weird news

ਅਗਲੀ ਖਬਰ