Home /News /lifestyle /

ਚਾਰਧਾਮ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਮਿਲੇਗਾ 1 ਲੱਖ ਰੁਪਏ ਦਾ ਮੁਫਤ ਬੀਮਾ

ਨਵੀਂ ਦਿੱਲੀ: ਭਾਰਤੀ ਲੋਕਾਂ ਵਿੱਚ ਧਰਮਾਂ ਨੂੰ ਲੈ ਕੇ ਬਹੁਤ ਮਾਨਤਾ ਹੈ। ਜ਼ਿਆਦਾਰ ਲੋਕ ਆਪਣੇ ਜੀਵਨ ਵਿੱਚ ਇੱਕ ਵਾਰ ਹੀ ਸਹੀ ਤੀਰਥ ਸਥਾਨਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ। ਕਿਉਂਕਿ ਭਾਰਤੀ ਗ੍ਰੰਥਾਂ ਵਿੱਚ ਧਾਰਮਿਕ ਯਾਤਰਾ ਭਾਵ ਤੀਰਥ ਯਾਤਰਾ ਦਾ ਬਹੁਤ ਮਹੱਤਵ ਹੈ।

  • Share this:

ਵੈਸੇ, ਧਾਰਮਿਕ ਗ੍ਰੰਥਾਂ ਵਿਚ ਬਦਰੀਨਾਥ, ਦਵਾਰਕਾ, ਜਗਨਨਾਥ ਪੁਰੀ ਅਤੇ ਰਾਮੇਸ਼ਵਰਮ ਨੂੰ ਚਾਰਧਾਮ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉੱਤਰਾਖੰਡ ਦੇ ਬਦਰੀਨਾਥ ਤੋਂ ਇਲਾਵਾ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਵੀ ਇਨ੍ਹਾਂ ਧਾਮਾਂ ਵਿੱਚ ਸ਼ਾਮਲ ਹਨ। ਉੱਤਰਾਖੰਡ ਸਰਕਾਰ ਵੱਲੋਂ ਪਹਿਲੀ ਵਾਰ ਚਾਰਧਾਮ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ 1 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਦਿੱਤਾ ਜਾਵੇਗਾ। ਦਰਅਸਲ, ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਚਾਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਮੌਤ ਦੀਆਂ ਘਟਨਾਵਾਂ ਵੱਖ-ਵੱਖ ਕਾਰਨਾਂ ਕਰਕੇ ਵਧੀਆਂ ਹਨ।

ਜੇਕਰ ਉੱਤਰਾਖੰਡ ਦੇ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਵਿੱਚ ਕਿਸੇ ਸ਼ਰਧਾਲੂ ਦੀ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ, ਤਾਂ ਮੰਦਰ ਕਮੇਟੀ ਮਾਨਵ ਉੱਥਾਨ ਸੇਵਾ ਕਮੇਟੀ ਦੇ ਸਹਿਯੋਗ ਨਾਲ ਬੀਮਾ ਮੁਹੱਈਆ ਕਰਵਾਏਗੀ। ਬੀਮੇ ਦੀ ਰਕਮ ਦਾ ਭੁਗਤਾਨ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੁਆਰਾ ਕੀਤਾ ਜਾਵੇਗਾ।

110 ਸ਼ਰਧਾਲੂਆਂ ਦੀ ਹੋਈ ਸੀ ਮੌਤ : ਤੀਰਥ ਸਥਾਨ ਹੋਣ ਕਰਕੇ, ਹਰ ਸਾਲ ਲੱਖਾਂ ਸ਼ਰਧਾਲੂ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਜਾਂਦੇ ਹਨ। ਪਿਛਲੇ ਕੁਝ ਸਾਲਾਂ ਵਿਚ ਸ਼ਰਧਾਲੂਆਂ ਦੀ ਮੌਤ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। 2017 ਵਿੱਚ 112, 2018 ਵਿੱਚ 102 ਅਤੇ 2019 ਵਿੱਚ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਸਾਲ ਵੀ 3 ਮਈ ਤੋਂ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 110 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਇਹ ਵੱਡਾ ਫੈਸਲਾ ਲਿਆ ਹੈ।

ਸਤਪਾਲ ਮਹਾਰਾਜ ਦੀ ਪਹਿਲਕਦਮੀ : ਕੇਦਾਰਨਾਥ-ਬਦਰੀਨਾਥ ਮੰਦਰ ਕਮੇਟੀ (ਕੇਬੀਟੀਸੀ) ਦੇ ਮੀਡੀਆ ਇੰਚਾਰਜ ਹਰੀਸ਼ ਗੌੜ ਨੇ ਦੱਸਿਆ ਕਿ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਅਧਿਆਤਮਿਕ ਸੰਗਠਨ ਮਾਨਵ ਉੱਥਾਨ ਸੇਵਾ ਕਮੇਟੀ ਦੀ ਤਰਫੋਂ ਸ਼ਰਧਾਲੂਆਂ ਨੂੰ ਬੀਮਾ ਕਵਰ ਪ੍ਰਦਾਨ ਕਰੇਗੀ। ਇਸ ਕਮੇਟੀ ਦੀ ਸਥਾਪਨਾ ਉੱਤਰਾਖੰਡ ਦੇ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਸਤਪਾਲ ਮਹਾਰਾਜ ਨੇ ਕੀਤੀ ਹੈ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ (ਬੀਕੇਟੀਸੀ) ਦੇ ਪ੍ਰਧਾਨ ਅਜੇਂਦਰ ਅਜੈ ਨੇ ਦੁਰਘਟਨਾ ਬੀਮਾ ਕਵਰ ਲਈ ਮਾਨਵ ਉੱਥਾਨ ਸੇਵਾ ਕਮੇਟੀ ਦੇ ਸੰਸਥਾਪਕ ਅਤੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਬੀਮਾ ਕਵਰ ਬਾਰੇ ਵੀ ਜਾਣਕਾਰੀ ਦਿੱਤੀ ਹੈ।
Published by:rupinderkaursab
First published:

Tags: Business, Businessman, Char Dham Yatra, Insurance

ਅਗਲੀ ਖਬਰ