Home /News /lifestyle /

ਕੰਨਾ 'ਤੇ ਹੁੰਦੇ ਪਿੰਪਲ ਕਰ ਸਕਦੇ ਹਨ ਪਰੇਸ਼ਾਨ, ਘਰੇਲੂ ਨੁਸਖਿਆ ਨਾਲ ਇਸ ਦਾ ਕਰੋ ਇਲਾਜ

ਕੰਨਾ 'ਤੇ ਹੁੰਦੇ ਪਿੰਪਲ ਕਰ ਸਕਦੇ ਹਨ ਪਰੇਸ਼ਾਨ, ਘਰੇਲੂ ਨੁਸਖਿਆ ਨਾਲ ਇਸ ਦਾ ਕਰੋ ਇਲਾਜ

ਕੰਨਾ 'ਤੇ ਹੁੰਦੇ ਪਿੰਪਲ ਕਰ ਸਕਦੇ ਹਨ ਪਰੇਸ਼ਾਨ, ਘਰੇਲੂ ਨੁਸਖਿਆ ਨਾਲ ਇਸ ਦਾ ਕਰੋ ਇਲਾਜ

ਕੰਨਾ 'ਤੇ ਹੁੰਦੇ ਪਿੰਪਲ ਕਰ ਸਕਦੇ ਹਨ ਪਰੇਸ਼ਾਨ, ਘਰੇਲੂ ਨੁਸਖਿਆ ਨਾਲ ਇਸ ਦਾ ਕਰੋ ਇਲਾਜ

ਕੰਨ 'ਤੇ ਮੁਹਾਸੇ ਨੂੰ ਡਾਕਟਰੀ ਭਾਸ਼ਾ ਵਿਚ ਸੇਬੇਸੀਅਸ ਸਿਸਟ ਕਿਹਾ ਜਾਂਦਾ ਹੈ। ਇਹ ਕੰਨ ਦੇ ਬਾਹਰੀ ਹਿੱਸੇ ਵਿੱਚ ਕਿਤੇ ਵੀ ਹੋ ਸਕਦਾ ਹੈ। ਮੁਹਾਸੇ ਉਦੋਂ ਹੁੰਦੇ ਹਨ ਜਦੋਂ ਸਕਿਨ ਤੋਂ ਸੀਬਮ ਦੀ ਜ਼ਿਆਦਾ ਮਾਤਰਾ ਨਿਕਲ ਜਾਂਦੀ ਹੈ। ਇਹ ਵਾਧੂ ਸੀਬਮ ਬੈਕਟੀਰੀਆ ਜਾਂ ਕੀਟਾਣੂਆਂ ਦੇ ਇਕੱਠੇ ਹੋਣ ਕਾਰਨ ਉਸ ਏਰੀਆ ਦੇ ਪੋਰਸ ਨੂੰ ਬੰਦ ਕਰ ਦਿੰਦਾ ਹੈ। ਜਿਸ ਕਾਰਨ ਮੁਹਾਸੇ ਬਣ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਕੰਨ 'ਤੇ ਮੁਹਾਸੇ ਨੂੰ ਡਾਕਟਰੀ ਭਾਸ਼ਾ ਵਿਚ ਸੇਬੇਸੀਅਸ ਸਿਸਟ ਕਿਹਾ ਜਾਂਦਾ ਹੈ। ਇਹ ਕੰਨ ਦੇ ਬਾਹਰੀ ਹਿੱਸੇ ਵਿੱਚ ਕਿਤੇ ਵੀ ਹੋ ਸਕਦਾ ਹੈ। ਮੁਹਾਸੇ ਉਦੋਂ ਹੁੰਦੇ ਹਨ ਜਦੋਂ ਸਕਿਨ ਤੋਂ ਸੀਬਮ ਦੀ ਜ਼ਿਆਦਾ ਮਾਤਰਾ ਨਿਕਲ ਜਾਂਦੀ ਹੈ। ਇਹ ਵਾਧੂ ਸੀਬਮ ਬੈਕਟੀਰੀਆ ਜਾਂ ਕੀਟਾਣੂਆਂ ਦੇ ਇਕੱਠੇ ਹੋਣ ਕਾਰਨ ਉਸ ਏਰੀਆ ਦੇ ਪੋਰਸ ਨੂੰ ਬੰਦ ਕਰ ਦਿੰਦਾ ਹੈ। ਜਿਸ ਕਾਰਨ ਮੁਹਾਸੇ ਬਣ ਜਾਂਦੇ ਹਨ। ਹਾਲਾਂਕਿ ਕੰਨ 'ਤੇ ਮੁਹਾਸੇ 4 ਦਿਨ ਜਾਂ ਇਕ ਹਫਤੇ 'ਚ ਆਪਣੇ ਆਪ ਖਤਮ ਹੋ ਜਾਂਦੇ ਹਨ। ਫਿਰ ਵੀ ਜੇਕਰ ਤੁਸੀਂ ਇਸ ਦਾ ਇਲਾਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਘਰੇਲੂ ਟਿਪਸ ਨੂੰ ਫਾਲੋ ਕਰ ਸਕਦੇ ਹੋ :

ਐਪਲ ਸਾਈਡਰ ਵਿਨੇਗਰ : ਕੰਨ ਦੇ ਮੁਹਾਸੇ 'ਤੇ ਰੂੰ ਦੀ ਮਦਦ ਨਾਲ ਐਪਲ ਸਾਈਡਰ ਵਿਨੇਗਰ ਲਗਾਓ ਅਤੇ 2 ਤੋਂ 3 ਮਿੰਟ ਤੱਕ ਸੁੱਕਣ ਦਿਓ। ਫਿਰ ਸਾਦੇ ਪਾਣੀ ਨਾਲ ਧੋ ਲਓ। ਅਜਿਹਾ ਦਿਨ 'ਚ ਦੋ ਤੋਂ ਤਿੰਨ ਵਾਰ ਕਰੋ।

ਰਾਈ ਦਾ ਤੇਲ : ਸਰ੍ਹੋਂ ਦੇ ਤੇਲ 'ਚ ਬੈਕਟੀਰੀਆ ਨਾਲ ਲੜਨ ਦੀ ਤਾਕਤ ਹੁੰਦੀ ਹੈ, ਇਸ ਨੂੰ ਕੰਨ ਦੇ ਮੁਹਾਸੇ 'ਤੇ ਲਗਾਉਣ ਨਾਲ ਫਾਇਦਾ ਹੋ ਸਕਦਾ ਹੈ।

ਤੁਲਸੀ ਦੀ ਵਰਤੋਂ : ਤੁਲਸੀ ਵਿੱਚ ਕਪੂਰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਜੋ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਪੇਸਟ ਨੂੰ ਕੰਨ ਦੇ ਮੁਹਾਸੇ 'ਤੇ ਲਗਾਓ। ਇਹ ਦਰਦ ਦੇ ਨਾਲ-ਨਾਲ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਇਸ ਨੂੰ ਹਰ ਰਾਤ ਸੌਣ ਤੋਂ ਪਹਿਲਾਂ ਲਗਾਓ।

ਟੀ ਟ੍ਰੀ ਆਇਲ : ਇਸ ਵਿਚ ਇਕ ਚਮਚ ਟੀ ਟ੍ਰੀ ਆਇਲ ਅਤੇ 9 ਹਿੱਸੇ ਪਾਣੀ ਮਿਲਾਓ। ਇਸ ਨੂੰ ਕਾਟਨ ਦੀ ਮਦਦ ਨਾਲ ਮੁਹਾਸੇ 'ਤੇ ਲਗਾਓ ਤੇ ਸੁੱਕਣ ਦਿਓ। ਇਹ ਦਿਨ ਵਿੱਚ ਦੋ ਤੋਂ ਤਿੰਨ ਵਾਰ ਕੀਤਾ ਜਾ ਸਕਦਾ ਹੈ। ਟੀ ਟ੍ਰੀ ਆਇਲ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਲਈ ਇਸ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੇ ਮੁਹਾਸੇ 'ਚ ਕਾਰਗਰ ਹੈ।

ਲਸਣ : ਲਸਣ ਦੀਆਂ ਦੋ ਕਲੀਆਂ ਲੈ ਕੇ ਸਰ੍ਹੋਂ ਦੇ ਤੇਲ ਜਾਂ ਤਿਲ ਦੇ ਤੇਲ ਵਿਚ ਮਿਲਾ ਲਓ। ਇਸ ਮਿਸ਼ਰਣ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਇਸ ਨੂੰ ਕੰਨ ਦੇ ਉਸ ਹਿੱਸੇ 'ਤੇ ਲਗਾਓ ਜਿੱਥੇ ਮੁਹਾਸੇ ਹਨ। ਤੁਸੀਂ ਅਜਿਹਾ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ। ਇਹ ਘਰੇਲੂ ਨੁਸਖੇ ਕੰਨ 'ਚ ਨਿਕਲਣ ਵਾਲੇ ਮੁਹਾਸੇ ਜਾਂ ਫੋੜੇ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੋ ਸਕਦੇ ਹਨ।

Published by:Drishti Gupta
First published:

Tags: Health, Health care, Health care tips