Home /News /lifestyle /

Pitru Paksha 2022: ਸ਼ਰਾਧਾਂ ਵਿੱਚ ਬਣਾਓ ਕੱਦੂ ਦੀ ਖੱਟੀ-ਮਿੱਠੀ ਸਬਜ਼ੀ, ਜਾਣੋ ਆਸਾਨ ਰੈਸਿਪੀ

Pitru Paksha 2022: ਸ਼ਰਾਧਾਂ ਵਿੱਚ ਬਣਾਓ ਕੱਦੂ ਦੀ ਖੱਟੀ-ਮਿੱਠੀ ਸਬਜ਼ੀ, ਜਾਣੋ ਆਸਾਨ ਰੈਸਿਪੀ

Pitru Paksha 2022:  ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਸ਼ਰਾਧ ਸ਼ੁਰੂ ਹੋਣ ਵਾਲੇ ਹਨ, ਇਸ ਸਮੇਂ ਨੂੰ ਸ਼ਾਸਤਰਾਂ ਵਿੱਚ ਪਿੱਤਰ ਪੱਖ ਕਿਹਾ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਲੋਕ ਆਪਣੇ ਪਿੱਤਰਾਂ ਨੂੰ ਯਾਦ ਕਰਦੇ ਹੋਏ ਭੋਜਨ ਕਰਵਾਉਂਦੇ ਹਨ ਅਤੇ ਪਿੱਤਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਹਿੰਦੂ ਧਰਮ ਵਿੱਚ ਪਿਤ੍ਰੂ ਪੱਖ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਜਾਂਦੇ ਹਨ ਪਰ ਇਹਨਾਂ ਵਿੱਚ ਇੱਕ ਜ਼ਰੂਰੀ ਸਬਜ਼ੀ ਹੁੰਦੀ ਹੈ ਕੱਦੂ ਦੀ ਸਬਜ਼ੀ।

ਹੋਰ ਪੜ੍ਹੋ ...
 • Share this:

Pitru Paksha 2022:  ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਸ਼ਰਾਧ ਸ਼ੁਰੂ ਹੋਣ ਵਾਲੇ ਹਨ, ਇਸ ਸਮੇਂ ਨੂੰ ਸ਼ਾਸਤਰਾਂ ਵਿੱਚ ਪਿੱਤਰ ਪੱਖ ਕਿਹਾ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਲੋਕ ਆਪਣੇ ਪਿੱਤਰਾਂ ਨੂੰ ਯਾਦ ਕਰਦੇ ਹੋਏ ਭੋਜਨ ਕਰਵਾਉਂਦੇ ਹਨ ਅਤੇ ਪਿੱਤਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਹਿੰਦੂ ਧਰਮ ਵਿੱਚ ਪਿਤ੍ਰੂ ਪੱਖ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਜਾਂਦੇ ਹਨ ਪਰ ਇਹਨਾਂ ਵਿੱਚ ਇੱਕ ਜ਼ਰੂਰੀ ਸਬਜ਼ੀ ਹੁੰਦੀ ਹੈ ਕੱਦੂ ਦੀ ਸਬਜ਼ੀ। ਵੈਸੇ ਤਾਂ ਕੱਦੂ ਨੂੰ ਬਣਾਉਣ ਦੇ ਕਈ ਤਰੀਕੇ ਹਨ ਪਰ ਅੱਜ ਅਸੀਂ ਤੁਹਾਨੂੰ ਕੱਦੂ ਦੀ ਖੱਟੀ ਮਿੱਠੀ ਸਬਜ਼ੀ ਬਣਾਉਣ ਦੀ ਰੈਸਿਪੀ ਬਾਰੇ ਦਸਾਂਗੇ। ਯਾਦ ਰੱਖੋ ਕਿ ਇਸਦੇ ਲਈ ਸਾਨੂੰ ਹਰਿ ਨਹੀਂ ਬਲਕਿ ਪੀਲੇ ਕੱਦੂ ਦੀ ਵਰਤੋਂ ਕਰਨੀ ਹੈ।

ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਖੱਟੀ ਮਿੱਠੀ ਕੱਦੂ ਦੀ ਸਬਜ਼ੀ ਲਈ ਸਾਨੂੰ ਕਿਹੜੀ ਸਮੱਗਰੀ ਚਾਹੀਦੀ ਹੈ। ਤਾਂ ਆਓ ਪਹਿਲਾਂ ਲਿਸਟ 'ਤੇ ਨਿਗ੍ਹਾ ਮਾਰਦੇ ਹਾਂ:

ਖੱਟੀ ਮਿੱਠੀ ਕੱਦੂ ਦੀ ਸਬਜ਼ੀ ਬਣਾਉਣ ਲਈ ਸਮੱਗਰੀ

 • ਪੀਲਾ ਕੱਦੂ - 1/2 ਕਿਲੋ

 • ਅਦਰਕ ਦਾ ਪੇਸਟ - 1 ਚਮਚ

 • ਮੇਥੀ ਦੇ ਬੀਜ - 1/2 ਚਮਚ

 • ਹਰੀ ਮਿਰਚ - 2-3

 • ਹਲਦੀ - 1/4 ਚਮਚ

 • ਲਾਲ ਮਿਰਚ ਪਾਊਡਰ - 1/2 ਚਮਚ

 • ਧਨੀਆ ਪਾਊਡਰ - 1 ਚਮਚ

 • ਅਮਚੂਰ - 1/2 ਚਮਚ

 • ਹਿੰਗ - 1 ਚੁਟਕੀ

 • ਹਰਾ ਧਨੀਆ ਕੱਟਿਆ ਹੋਇਆ - 2-3 ਚਮਚ

 • ਖੰਡ - 2 ਚਮਚ

 • ਤੇਲ - 2-3 ਚਮਚ

 • ਲੂਣ - ਸੁਆਦ ਅਨੁਸਾਰ

ਕਿਵੇਂ ਪਕਾਈਏ ਕੱਦੂ ਦੀ ਖੱਟੀ ਮਿੱਠੀ ਸਬਜ਼ੀ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੱਦੂ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਕੱਦੂ ਨੂੰ ਚੰਗੀ ਤਰ੍ਹਾਂ ਛਿੱਲ ਲਓ ਅਤੇ ਛਿੱਲਣ ਤੋਂ ਬਾਅਦ ਇਸਨੂੰ ਆਪਣੇ ਹਿਸਾਬ ਨਾਲ ਛੋਟੇ ਟੁੱਕੜਿਆਂ ਵਿਚ ਕੱਟ ਲਓ। ਹੁਣ ਕੜਾਹੀ 'ਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਮੇਥੀ ਦਾਣਾ ਅਤੇ ਹੀਂਗ ਪਾ ਕੇ ਭੁੰਨ ਲਓ। ਥੋੜ੍ਹੀ ਦੇਰ ਬਾਅਦ ਅਦਰਕ ਦਾ ਪੇਸਟ, ਹਰੀ ਮਿਰਚ, ਹਲਦੀ, ਧਨੀਆ ਪਾਊਡਰ ਪਾ ਕੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਓ।

ਧਿਆਨ ਰੱਖੋ ਕਿ ਕੜਛੀ ਚਲਦੀ ਰਹੇ ਨਹੀਂ ਤਾਂ ਮਸਾਲਾ ਹੇਠਾਂ ਲੱਗ ਸਕਦਾ ਹੈ। ਜਦੋਂ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਵੇ ਅਤੇ ਇਸ ਵਿੱਚੋਂ ਖੁਸ਼ਬੂ ਆਉਣ ਲੱਗੇ ਤਾਂ ਇਸ ਵਿੱਚ ਕੱਦੂ ਦੇ ਟੁਕੜੇ ਪਾ ਦਿਓ। ਕੜਛੀ ਨਾਲ ਸਾਰਾ ਕੁੱਝ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਲਗਾਤਾਰ ਹਿਲਾਉਂਦੇ ਹੋਏ 2-3 ਮਿੰਟ ਤੱਕ ਪਕਾਓ ਤਾਂ ਕਿ ਕੱਦੂ 'ਚ ਮਸਾਲਾ ਚੰਗੀ ਤਰ੍ਹਾਂ ਨਾਲ ਮਿਲ ਜਾਵੇ। ਹੁਣ ਕੱਦੂ 'ਚ ਇਕ ਚੌਥਾਈ ਕੱਪ ਪਾਣੀ ਪਾਓ ਅਤੇ ਘੱਟ ਅੱਗ 'ਤੇ 5 ਮਿੰਟ ਤੱਕ ਪਕਾਓ।

ਸਬਜ਼ੀ ਨੂੰ ਹਿਲਾ ਕੇ ਦੇਖਦੇ ਰਹੋ ਕਿ ਉਹ ਲੱਗ ਨਾ ਜਾਵੇ। ਜਦੋਂ ਸਬਜ਼ੀ ਦਾ ਪਾਣੀ ਸੁੱਕਣ ਲੱਗੇ ਤਾਂ ਚੌਥਾਈ ਕੱਪ ਪਾਣੀ ਹੋਰ ਪਾਓ। ਹੁਣ ਪੈਨ ਨੂੰ ਢੱਕ ਦਿਓ ਅਤੇ ਕੱਦੂ ਦੀ ਸਬਜ਼ੀ ਨੂੰ 5-6 ਮਿੰਟ ਤੱਕ ਪਕਣ ਦਿਓ। ਜਦੋਂ ਕੱਦੂ ਦੇ ਟੁਕੜੇ ਨਰਮ ਹੋ ਜਾਣ ਤਾਂ ਇਸ ਵਿਚ ਅੰਬਚੂਰ ਪਾਊਡਰ, ਗਰਮ ਮਸਾਲਾ, ਚੀਨੀ ਅਤੇ ਬਾਰੀਕ ਕੱਟਿਆ ਧਨੀਆ ਪਾ ਕੇ ਮਿਕਸ ਕਰ ਲਓ। ਕੁਝ ਦੇਰ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ। ਸੁਆਦੀ ਕੱਦੂ ਦੀ ਖੱਟੀ ਮਿੱਠੀ ਸਬਜ਼ੀ ਤਿਆਰ ਹੈ।

Published by:Rupinder Kaur Sabherwal
First published:

Tags: Food, Pitru Paksha, Recipe