Home /News /lifestyle /

ਸ਼ਰਾਧ ਮੌਕੇ ਕਾਂ ਨੂੰ ਕਿਉਂ ਖੁਆਇਆ ਜਾਂਦੈ ਭੋਜਨ, ਭਗਵਾਨ ਸ੍ਰੀ ਰਾਮ ਨਾਲ ਜੁੜੀ ਹੈ ਇਹ ਕਥਾ

ਸ਼ਰਾਧ ਮੌਕੇ ਕਾਂ ਨੂੰ ਕਿਉਂ ਖੁਆਇਆ ਜਾਂਦੈ ਭੋਜਨ, ਭਗਵਾਨ ਸ੍ਰੀ ਰਾਮ ਨਾਲ ਜੁੜੀ ਹੈ ਇਹ ਕਥਾ

ਸ਼ਰਾਧ ਮੌਕੇ ਕਾਂ ਨੂੰ ਕਿਉਂ ਖਵਾਇਆ ਜਾਂਦਾ ਹੈ ਭੋਜਨ, ਭਗਵਾਨ ਸ਼੍ਰੀ ਰਾਮ ਨਾਲ ਜੁੜੀ ਹੈ ਇਹ ਕਥਾ (ਸੰਕੇਤਿਕ ਤਸਵੀਰ)

ਸ਼ਰਾਧ ਮੌਕੇ ਕਾਂ ਨੂੰ ਕਿਉਂ ਖਵਾਇਆ ਜਾਂਦਾ ਹੈ ਭੋਜਨ, ਭਗਵਾਨ ਸ਼੍ਰੀ ਰਾਮ ਨਾਲ ਜੁੜੀ ਹੈ ਇਹ ਕਥਾ (ਸੰਕੇਤਿਕ ਤਸਵੀਰ)

ਕੀ ਤੁਹਾਡੇ ਮਨ ਵਿੱਚ ਇਹ ਸਵਾਲ ਆਇਆ ਹੈ ਕਿ ਪਿਤਰ ਪੱਖ 'ਤੇ ਅਸੀਂ ਕਾਂ ਨੂੰ ਭੋਜਨ ਕਿਉਂ ਦਿੰਦੇ ਹਾਂ? ਇਸ ਦਾ ਵੀ ਆਪਣਾ ਮਹੱਤਵ ਹੈ, ਜੋ ਅੱਜ ਅਸੀਂ ਤੁਹਾਨੂੰ ਦੱਸਾਂਗੇ।

  • Share this:

ਇਸ ਸਾਲ ਪਿਤਰ ਪੱਖ 10 ਸਤੰਬਰ ਤੋਂ 25 ਸਤੰਬਰ ਤੱਕ ਚੱਲੇਗਾ, ਯਾਨੀ ਕਿ ਅੱਜ ਤੋਂ ਪਿਤਰ ਪੱਖ ਸ਼ੁਰੂ ਹੋ ਗਿਆ ਹੈ। । ਪਿਤਰ ਪੱਖ ਵਿੱਚ ਪੂਰਵਜਾਂ ਦੀ ਆਤਮ-ਸੰਤੁਸ਼ਟੀ ਲਈ ਤਰਪਣ ਅਤੇ ਸ਼ਰਾਧ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਪੂਰਵਜਾਂ ਦੇ ਦਿਨ ਸ਼ਰਾਧ ਕੀਤਾ ਜਾਂਦਾ ਹੈ, ਪੂਰਵਜਾਂ ਦੀ ਪਸੰਦ ਦਾ ਭੋਜਨ ਤਿਆਰ ਕੀਤਾ ਜਾਂਦਾ ਹੈ। ਇਸ ਦਿਨ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਅਤੇ ਦਾਨ ਵੀ ਦਿੱਤਾ ਜਾਂਦਾ ਹੈ। ਇਸ ਦਿਨ ਅਸੀਂ ਇੱਕ ਹੋਰ ਕੰਮ ਕਰਦੇ ਹਾਂ, ਭੋਜਨ ਵਿੱਚੋਂ ਇੱਕ ਹਿੱਸਾ ਕੱਢ ਕੇ ਕਾਂ ਨੂੰ ਖੁਆਉਂਦੇ ਹਾਂ। ਕੀ ਤੁਹਾਡੇ ਮਨ ਵਿੱਚ ਇਹ ਸਵਾਲ ਆਇਆ ਹੈ ਕਿ ਪਿਤਰ ਪੱਖ 'ਤੇ ਅਸੀਂ ਕਾਂ ਨੂੰ ਭੋਜਨ ਕਿਉਂ ਦਿੰਦੇ ਹਾਂ? ਇਸ ਦਾ ਵੀ ਆਪਣਾ ਮਹੱਤਵ ਹੈ, ਜੋ ਅੱਜ ਅਸੀਂ ਤੁਹਾਨੂੰ ਦੱਸਾਂਗੇ।

ਇਸ ਦੀ ਇੱਕ ਕਥਾ ਹੈ : ਕਥਾ ਅਨੁਸਾਰ ਇੰਦਰ ਦੇਵ ਦੇ ਪੁੱਤਰ ਜਯੰਤ ਨੇ ਤ੍ਰੇਤਾਯੁਗ ਵਿੱਚ ਕਾਂ ਦਾ ਰੂਪ ਧਾਰਿਆ ਸੀ। ਉਸ ਕਾਂ ਨੇ ਇੱਕ ਦਿਨ ਸੀਤਾ ਜੀ ਦੇ ਪੈਰ ਉੱਤੇ ਚੁੰਝ ਮਾਰ ਦਿੱਤੀ, ਰਾਮ ਜੀ ਇਹ ਘਟਨਾ ਦੇਖ ਰਹੇ ਸਨ। ਸ਼੍ਰੀ ਰਾਮ ਨੇ ਇੱਕ ਤਿਨਕਾ ਲਿਆ ਤੇ ਉਸ ਵੱਲ ਮਾਰਿਆ, ਉਹ ਤਿਨਕਾ ਉਸ ਕਾਂ ਦੀ ਇੱਕ ਅੱਖ ਵਿੱਚ ਜਾ ਕੇ ਲੱਗਾ। ਇਸ ਨਾਲ ਉਸ ਦੀ ਅੱਖ ਖਰਾਬ ਹੋ ਗਈ। ਕਾਂ ਨੇ ਆਪਣੀ ਗਲਤੀ ਲਈ ਸ਼੍ਰੀ ਰਾਮ ਤੋਂ ਮਾਫੀ ਮੰਗੀ। ਇਸ 'ਤੇ ਭਗਵਾਨ ਸ਼੍ਰੀ ਰਾਮ ਨੇ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਕਿ ਪਿਤਰ ਪੱਖ 'ਚ ਕਾਂ ਨੂੰ ਦਿੱਤੇ ਗਏ ਭੋਜਨ ਦਾ ਹਿੱਸਾ ਪਿਤਰ ਲੋਕ 'ਚ ਰਹਿਣ ਵਾਲੇ ਪੁਰਖਿਆਂ ਨੂੰ ਮਿਲੇਗਾ । ਇਸ ਕਾਰਨ ਸ਼ਰਾਧ ਵੇਲੇ ਕਾਂ ਨੂੰ ਭੋਜਨ ਖਵਾਇਆ ਜਾਂਦਾ ਹੈ।


ਪਿਤਰ ਪੱਖ ਦੇ ਸਮੇਂ ਜਾਂ ਅਮਾਵਸਿਆ 'ਤੇ ਜਾਂ ਕਿਸੇ ਦੇ ਸ਼ਰਾਧ 'ਚ ਤੁਸੀਂ ਦੇਖਿਆ ਹੋਵੇਗਾ ਕਿ ਭੋਜਨ ਦਾ ਕੁਝ ਹਿੱਸਾ ਕਾਂ ਨੂੰ ਖੁਆਇਆ ਜਾਂਦਾ ਹੈ। ਇਸ ਨਾਲ ਜੁੜੀ ਮਾਨਤਾ ਇਹ ਹੈ ਕਿ ਜੇਕਰ ਕਾਂ ਉਸ ਭੋਜਨ ਦਾ ਹਿੱਸਾ ਲੈ ਲਵੇ ਤਾਂ ਤੁਹਾਡੇ ਪੂਰਵਜ ਸੰਤੁਸ਼ਟ ਹੋ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਕਾਂ ਦੁਆਰਾ ਖਾਧਾ ਭੋਜਨ ਸਿੱਧਾ ਪੁਰਖਿਆਂ ਨੂੰ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਸ ਦਾ ਜਨਮ ਕਾਂ ਦੇ ਰੂਪ ਵਿੱਚ ਹੁੰਦਾ ਹੈ। ਇਸ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਕਾਂ ਰਾਹੀਂ ਭੋਜਨ ਪੂਰਵਜਾਂ ਤੱਕ ਪਹੁੰਚਦਾ ਹੈ। ਜੇਕਰ ਕਾਂ ਤੁਹਾਡੇ ਵੱਲੋਂ ਦਿੱਤਾ ਗਿਆ ਭੋਜਨ ਨਹੀਂ ਖਾਂਦਾ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਪੁਰਖੇ ਤੁਹਾਡੇ ਤੋਂ ਸੰਤੁਸ਼ਟ ਅਤੇ ਖੁਸ਼ ਨਹੀਂ ਹਨ। ਸ਼ਰਾਧ ਦਾ ਭੋਜਨ ਸਿਰਫ਼ ਕਾਂ ਨੂੰ ਨਹੀਂ ਦਿੱਤਾ ਜਾਂਦਾ। ਇਸ ਦਾ ਕੁਝ ਹਿੱਸਾ ਗਾਂ, ਕੁੱਤੇ ਅਤੇ ਪੰਛੀਆਂ ਨੂੰ ਵੀ ਦਿੱਤਾ ਜਾਂਦਾ ਹੈ। ਜੇਕਰ ਉਹ ਭੋਜਨ ਸਵੀਕਾਰ ਨਹੀਂ ਕਰਦੇ ਹਨ, ਤਾਂ ਇਹ ਪੂਰਵਜਾਂ ਦੀ ਨਾਰਾਜ਼ਗੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

Published by:Ashish Sharma
First published:

Tags: Pitru Paksha, Religion