HOME » NEWS » Life

ਸਰੀਰ ਦੇ ਇਸ ਅੰਗ ’ਤੇ ਰਖੋ ਬਰਫ, ਤਣਾਅ ਅਤੇ ਦਰਦ ਚੁਟਕੀ ’ਚ ਹੋਵੇਗਾ ਦੂਰ

News18 Punjab
Updated: September 11, 2019, 5:37 PM IST
share image
ਸਰੀਰ ਦੇ ਇਸ ਅੰਗ ’ਤੇ ਰਖੋ ਬਰਫ, ਤਣਾਅ ਅਤੇ ਦਰਦ ਚੁਟਕੀ ’ਚ ਹੋਵੇਗਾ ਦੂਰ

  • Share this:
  • Facebook share img
  • Twitter share img
  • Linkedin share img
ਲੋਕ ਮੌਸਮ ਬਦਲਦਿਆਂ ਹੀ ਕਈ ਤਰ੍ਹਾਂ ਦੀ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ, ਜਿਸ ਨਾਲ ਸਰੀਰ ਦੇ ਕਈ ਹਿੱਸਿਆਂ ਵਿਚ ਭਿਆਨਕ ਦਰਦ ਹੋਣ ਲਗਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਮੌਸਮ ਬਦਲਣ ਨਾਲ ਹੀ ਮਾਈਗ੍ਰੇਨ ਜਾਂ ਸਿਰਦਰਦ ਦੀ ਪ੍ਰੇਸ਼ਾਨੀ ਹੋਣ ਲਗਦੀ ਹੈ ਅਤੇ ਕਈ ਲੋਕਾਂ ਨੂੰ ਪਿੱਠ ਵਿਚ ਦਰਦ ਦੀ ਸ਼ਿਕਾਇਤ ਵੀ ਹੁੰਦੀ ਹੈ। ਲੋਕ ਦਰਦ ਨੂੰ ਘੱਟ ਕਰਨ ਦੇ ਉਪਾਅ ਕਰਨ ਲੱਗ ਜਾਂਦੇ ਹਨ। ਕਈ ਲੋਕ ਡਾਕਟਰ ਦੀ ਮਦਦ ਲੈਂਦੇ ਹਨ ਅਤੇ ਕਈ ਦਰਦ ਨੂੰ ਘੱਟ ਕਰਨ ਲਈ ਘਰੇਲੂ ਇਲਾਜ ਨਾਲ ਸਰੀਰਕ ਦਰਦ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਬਰਫ ਨਾਲ ਵੀ ਸਰੀਰ ਦਾ ਦਰਦ ਚੁਟਕੀਆਂ ਵਿਚ ਖਤਮ ਹੋ ਜਾਂਦਾ ਹੈ।

ਐਕੂਪ੍ਰੈਸ਼ਰ ਦਾ ਤਰੀਕਾ : ਚੀਨ ਦੇ ਲੋਕਾਂ ਨੂੰ ਅਜਿਹਾ ਵਿਸ਼ਵਾਸ ਹੈ ਕਿ ਸਰੀਰ ਵਿਚ ਬਹੁਤ ਸਾਰੇ ਅਜਿਹੇ ਪੁਆਇੰਟ ਹੁੰਦੇ ਹਨ, ਜਿਨਾਂ ਨੂੰ ਦਬਾ ਕੇ ਦਰਦ ਵਿਚ ਆਰਾਮ ਮਿਲਦਾ ਹੈ। ਉਹ ਐਕਯੂਪ੍ਰੈਸ਼ਰ ਦਾ ਤਰੀਕਾ ਅਪਣਾਕੇ ਕਈ ਤਰ੍ਹਾਂ ਦੇ ਇਲਾਜ ਵੀ ਕਰਦੇ ਹਨ। ਬਰਫ ਦੇ ਟੁਕੜੇ ਨਾਲ ਇਲਾਜ ਕਰਨ ਦੀ ਤਕਨੀਕ ਦੀ ਖੋਜ ਚੀਨੀ ਲੋਕਾਂ ਨੇ ਕੀਤੀ ਸੀ। ਉਨ੍ਹਾਂ ਇਸ ਨੂੰ ਆਇਸ ਕਿਊਬ ਟ੍ਰਿਕ ਦਾ ਨਾਂ ਦਿੱਤਾ ਹੈ। ਆਇਸ ਕਿਊਬ ਤਕਨੀਕ ਦੀ ਵਰਤੋਂ ਕਰਨੀ ਬਹੁਤ ਆਸਾਨ ਹੈ।

ਦਰਦ ਵਿਚ ਆਰਾਮ ਅਤੇ ਚੰਗੀ ਨੀਂਦ : ਬਰਫ ਦੇ ਟੁਕੜਿਆਂ ਨੂੰ ਗਰਦਨ ਦੇ ਪਿੱਛੇ ਵਾਲੇ ਹਿੱਸੇ ਵਿਚ ਘੱਟ ਤੋਂ ਘੱਟ 20 ਮਿੰਟ ਤਕ ਰੱਖੋ। ਉਹ ਹੌਲੀ-ਹੌਲੀ ਪਿਘਲਣ ਲੱਗ ਜਾਵੇਗਾ। ਇਸ ਪੁਆਇੰਟ ਨੂੰ ਲੋਕ ਫੇਂਗ ਫੂ ਕਹਿੰਦੇ ਹਨ। ਬਰਫ ਰੱਖਣ ਦੇ 40 ਸੈਕਿੰਡ ਬਾਅਦ ਹੀ ਤੁਹਾਨੂੰ ਬਰਫ ਦੀ ਠੰਡਕ ਦਾ ਅਹਿਸਾਸ ਹੋਵੇਗਾ ਅਤੇ ਤੁਹਾਨੂੰ ਦਰਦ ਵਿਚ ਆਰਾਮ ਮਿਲਣ ਸ਼ੁਰੂ ਹੋ ਜਾਵੇਗਾ। ਇਸ ਤਕਨੀਕ ਨੂੰ ਅਪਣਾ ਕੇ ਤੁਹਾਨੂੰ ਦਰਦ ਵਿਚ ਆਰਾਮ ਮਿਲੇਗਾ ਸਗੋਂ ਨੀਂਦ ਵੀ ਬਹੁਤ ਚੰਗੀ ਆਵੇਗੀ। ਬਰਫ ਦੀ ਇਸ ਟਰਿਕ ਨਾਲ ਤੁਹਾਡਾ ਤਣਾਅ ਵੀ ਚੁਟਕੀਆਂ ਵਿਚ ਛੂਮੰਤਰ ਹੋ ਜਾਵੇਗਾ।
ਮਾਸਪੇਸ਼ੀਆਂ ਨੂੰ ਆਰਾਮ ਮਿਲਦੈ : ਇਸ ਤੋਂ ਇਲਾਵਾ ਬਰਫ ਨੂੰ ਤੁਸੀ ਪਿੱਠ ਉਪਰ ਵੀ ਬੰਨ ਸਕਦੇ ਹੋ। ਪਿੱਠ ਦੇ ਉਪਰੀ ਹਿੱਸੇ ਵਿਚ ਰੱਖੀ ਬਰਫ ਦੀ ਠੰਡਕ ਨਾਲ ਤੁਹਾਡੇ ਸਰੀਰ ਦੇ ਹੇਠਲੇ ਹਿੱਸੇ ਵਿਚ ਹੁੰਦੀ ਦਰਦ ਨੂੰ ਆਰਾਮ ਮਿਲੇਗਾ। ਜੇਕਰ ਤੁਹਾਡੀ ਪਿੱਠ ਵਿਚ, ਪੈਰਾਂ ਵਿਚ ਜਾਂ ਚੁਲ੍ਹੇ ਵਿਚ ਦਰਦ ਹੁੰਦਾ ਹੈ ਤਾਂ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ। ਬਰਫ ਦੀ ਠੰਡਕ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦੀ ਹੈ ਅਤੇ ਬਲੱਡ ਸਰਕੂਲੇਸ਼ਨ ਨੂੰ ਨਾਰਮਲ ਕਰਦੀ ਹੈ।
First published: September 11, 2019
ਹੋਰ ਪੜ੍ਹੋ
ਅਗਲੀ ਖ਼ਬਰ