Home /News /lifestyle /

Valentine's Day 'ਤੇ ਸਾਥੀ ਨੂੰ ਕਰਵਾਓ ਥਾਈਲੈਂਡ ਦੀ ਸੈਰ, IRCTC ਲਿਆਇਆ ਕਿਫਾਇਤੀ ਪੈਕੇਜ

Valentine's Day 'ਤੇ ਸਾਥੀ ਨੂੰ ਕਰਵਾਓ ਥਾਈਲੈਂਡ ਦੀ ਸੈਰ, IRCTC ਲਿਆਇਆ ਕਿਫਾਇਤੀ ਪੈਕੇਜ

 thailand tour package irctc

thailand tour package irctc

14 ਫਰਵਰੀ ਮਤਲਬ ਕਿ ਵੈਲੇਨਟਾਈਨ ਡੇ, ਇਸ ਨੂੰ ਪਿਆਰ ਦਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਜੇ ਤੁਸੀਂ ਵੀ ਵੈਲੇਨਟਾਈਨ ਡੇ ਵਾਲੇ ਦਿਨ ਆਪਣੇ ਸਾਥੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋ ਤਾਂ ਇਸ ਵਾਰ ਉਨ੍ਹਾਂ ਨੂੰ ਵਿਦੇਸ਼ ਦੀ ਯਾਤਰਾ ਕਰਵਾ ਸਕਦੇ ਹੋ। ਜੇਕਰ ਤੁਸੀਂ ਵੀ ਇਸ ਵੈਲੇਨਟਾਈਨ ਡੇਅ 'ਤੇ ਆਪਣੇ ਸਾਥੀ ਨਾਲ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ, ਤਾਂ IRCTC ਤੁਹਾਡੇ ਲਈ ਇੱਕ ਸ਼ਾਨਦਾਰ ਹਵਾਈ ਟੂਰ ਪੈਕੇਜ ਲੈ ਕੇ ਆਇਆ ਹੈ।

ਹੋਰ ਪੜ੍ਹੋ ...
  • Share this:

14 ਫਰਵਰੀ ਮਤਲਬ ਕਿ ਵੈਲੇਨਟਾਈਨ ਡੇ, ਇਸ ਨੂੰ ਪਿਆਰ ਦਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਜੇ ਤੁਸੀਂ ਵੀ ਵੈਲੇਨਟਾਈਨ ਡੇ ਵਾਲੇ ਦਿਨ ਆਪਣੇ ਸਾਥੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋ ਤਾਂ ਇਸ ਵਾਰ ਉਨ੍ਹਾਂ ਨੂੰ ਵਿਦੇਸ਼ ਦੀ ਯਾਤਰਾ ਕਰਵਾ ਸਕਦੇ ਹੋ। ਜੇਕਰ ਤੁਸੀਂ ਵੀ ਇਸ ਵੈਲੇਨਟਾਈਨ ਡੇਅ 'ਤੇ ਆਪਣੇ ਸਾਥੀ ਨਾਲ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ, ਤਾਂ IRCTC ਤੁਹਾਡੇ ਲਈ ਇੱਕ ਸ਼ਾਨਦਾਰ ਹਵਾਈ ਟੂਰ ਪੈਕੇਜ ਲੈ ਕੇ ਆਇਆ ਹੈ। ਇਹ ਪੈਕੇਜ ਕੋਲਕਾਤਾ ਤੋਂ ਸ਼ੁਰੂ ਹੋਵੇਗਾ। ਇਸ ਪੈਕੇਜ ਦੇ ਤਹਿਤ ਤੁਹਾਨੂੰ 5 ਰਾਤਾਂ ਅਤੇ 6 ਦਿਨ ਥਾਈਲੈਂਡ ਵਿੱਚ ਘੁੰਮਣ ਦਾ ਮੌਕਾ ਮਿਲੇਗਾ। ਇਸ ਪੈਕੇਜ ਵਿੱਚ ਤੁਹਾਨੂੰ ਪਤਾਯਾ ਅਤੇ ਬੈਂਕਾਕ ਜਾਣ ਦਾ ਮੌਕਾ ਮਿਲੇਗਾ। ਇਹ ਪੈਕੇਜ ਟੂਰ 11 ਫਰਵਰੀ ਨੂੰ ਸ਼ੁਰੂ ਹੋਵੇਗਾ ਅਤੇ 16 ਫਰਵਰੀ ਨੂੰ ਖਤਮ ਹੋਵੇਗਾ। ਇਸ ਪੂਰੇ ਪੈਕੇਜ 'ਤੇ ਤੁਹਾਨੂੰ ਘੱਟੋ-ਘੱਟ 56,364 ਰੁਪਏ ਖਰਚ ਕਰਨੇ ਪੈਣਗੇ। ਇਸ ਪੈਕੇਜ ਵਿੱਚ ਤੁਹਾਨੂੰ ਹੋਟਲ ਵਿੱਚ ਠਹਿਰਨ, ਫਲਾਈਟ ਟਿਕਟ, ਖਾਣ-ਪੀਣ ਆਦਿ ਵਰਗੀਆਂ ਕਈ ਸਹੂਲਤਾਂ ਮਿਲਣਗੀਆਂ।

IRCT ਨੇ ਆਪਣੇ ਇੱਕ ਅਧਿਕਾਰਤ ਟਵੀਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। IRCT ਵੱਲੋਂ ਟਵੀਟ ਵਿੱਚ ਲਿਖਿਆ ਗਿਆ ਕਿ "IRCT ਦਾ ਥਾਈਲੈਂਡ ਵੈਲੇਨਟਾਈਨ ਸਪੈਸ਼ਲ ਟੂਰ ਪੈਕੇਜ। ਇਸ ਯਾਤਰਾ 'ਤੇ ਆਪਣੇ ਖਾਸ ਸਾਥੀ ਨੂੰ ਲੈ ਕੇ ਜਾਓ ਅਤੇ ਸੈਰ-ਸਪਾਟੇ, ਐਡਵੈਂਚਰ ਨਾਲ ਬਿਤਾਏ ਹਰ ਪਲ ਦਾ ਆਨੰਦ ਲਓ। ਇਸ ਲਿੰਕ https://t.co/pzNM1WPiXi @AmritMahotsav #AzadiKiRail 'ਤੇ ਅੱਜ ਹੀ ਬੁੱਕ ਕਰੋ।"

ਆਓ ਜਾਣਦੇ ਹਾਂ ਇਸ ਟੂਰ ਪੈਕੇਜ ਦੀ ਪੂਰੀ ਜਾਣਕਾਰੀ: ਪੈਕੇਜ ਦੀ ਕੀਮਤ ਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਇਸ ਯਾਤਰਾ 'ਤੇ ਇਕੱਲੇ ਜਾ ਰਹੇ ਹੋ, ਤਾਂ ਤੁਹਾਨੂੰ ਇਸ ਲਈ 56,364 ਰੁਪਏ ਖਰਚ ਕਰਨੇ ਪੈਣਗੇ। ਇਸ ਦੇ ਨਾਲ ਹੀ ਦੋ ਲੋਕਾਂ ਦੇ ਨਾਲ ਪ੍ਰਤੀ ਵਿਅਕਤੀ ਕਿਰਾਇਆ 48,300 ਰੁਪਏ ਹੈ। ਇਸ ਤੋਂ ਇਲਾਵਾ ਤਿੰਨ ਲੋਕਾਂ ਦੇ ਨਾਲ ਯਾਤਰਾ ਕਰਨ 'ਤੇ ਪ੍ਰਤੀ ਵਿਅਕਤੀ ਸਿਰਫ 48,300 ਰੁਪਏ ਖਰਚ ਹੋਣਗੇ। ਜਦੋਂ ਕਿ ਇਸ ਪੈਕੇਜ ਵਿੱਚ ਬੱਚੇ ਦਾ ਕਿਰਾਇਆ ਬਿਸਤਰੇ ਦੇ ਨਾਲ 46,095 ਰੁਪਏ ਅਤੇ ਬਿਸਤਰੇ ਤੋਂ ਬਿਨਾਂ 40,677 ਰੁਪਏ ਹੈ।

ਟੂਰ ਪੈਕੇਜ ਦੀਆਂ ਖਾਸ ਵਿਸ਼ੇਸ਼ਤਾਵਾਂ

ਪੈਕੇਜ ਦਾ ਨਾਮ- Thailand Valentine’s special with Chaophraya River Cruise Ex – Kolkata

ਮੰਜ਼ਿਲ- ਪਤਾਯਾ ਅਤੇ ਬੈਂਕਾਕ

ਟੂਰ ਡੇਟ - ਫਰਵਰੀ 11 ਤੋਂ 16, 2023

ਟੂਰ ਦੀ ਮਿਆਦ- 6 ਦਿਨ/5 ਰਾਤਾਂ

ਭੋਜਨ ਯੋਜਨਾ - ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ

ਯਾਤਰਾ ਮੋਡ - ਫਲਾਈਟ

ਹਵਾਈ ਅੱਡਾ / ਰਵਾਨਗੀ ਦਾ ਸਮਾਂ - ਕੋਲਕਾਤਾ ਹਵਾਈ ਅੱਡਾ / 21:45 ਪੀ.ਐਮ

ਜੇ ਤੁਸੀਂ ਇਸ ਪੈਕੇਜ ਰਾਹੀਂ ਆਪਣੇ ਸਾਥੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ https://t.co/pzNM1WPiXi ਇਸ ਲਿੰਕ ਰਾਹੀਂ ਅੱਜ ਹੀ ਬੁਕਿੰਗ ਕਰ ਸਕਦੇ ਹੋ।

Published by:Rupinder Kaur Sabherwal
First published:

Tags: IRCTC, Lifestyle, Tour, Travel