
1956 'ਚ ਬਣਿਆ ਆਲੀਸ਼ਾਨ ਹੋਟਲ Ashok Hotel ਵੇਚਣ ਦੀ ਪੂਰੀ ਯੋਜਨਾ ਤਿਆਰ, ਇਸ ਕੰਪਨੀ ਨੂੰ ਠੇਕੇ `ਤੇ ਮਿਲੇਗਾ ਹੋਟਲ
ਕੇਂਦਰ ਸਰਕਾਰ ਨੇ ਇਤਿਹਾਸਕ ਅਸ਼ੋਕ ਹੋਟਲ ਨੂੰ ਵੇਚਣ ਦੀ ਪੂਰੀ ਯੋਜਨਾ ਤਿਆਰ ਕਰ ਲਈ ਹੈ। ਸਰਕਾਰ ਆਪਣੇ ਅਭਿਲਾਸ਼ੀ ਸੰਪੱਤੀ ਮੁਦਰੀਕਰਨ ਪ੍ਰੋਗਰਾਮ ਦੇ ਤਹਿਤ ਇਸ ਹੋਟਲ ਨੂੰ 60 ਸਾਲ ਦੇ ਠੇਕੇ 'ਤੇ ਪ੍ਰਾਈਵੇਟ ਸੈਕਟਰ ਨੂੰ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ 21.5 ਏਕੜ ਦੇ ਕੰਪਲੈਕਸ ਵਿੱਚ ਇੱਕ ਹੋਰ ਹੋਟਲ ਜਾਂ ਸਰਵਿਸਡ ਅਪਾਰਟਮੈਂਟ ਅਤੇ ਹੋਰ ਵਿਕਾਸ ਕਾਰਜਾਂ ਲਈ ਜ਼ਮੀਨ ਵੀ ਦੇਵੇਗੀ।
ਜਵਾਹਰ ਲਾਲ ਨਹਿਰੂ ਦੇ ਸਮੇਂ ਬਣਾਇਆ ਗਿਆ ਸੀ ਇਹ ਹੋਟਲ : ਸਰਕਾਰ ਲੰਬੇ ਸਮੇਂ ਤੋਂ 500 ਕਮਰਿਆਂ ਵਾਲੇ ਅਸ਼ੋਕ ਹੋਟਲ ਨੂੰ ਮੁਦਰੀਕਰਨ ਪ੍ਰੋਗਰਾਮ ਤਹਿਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ 'ਤੇ ਹੁਣ ਪ੍ਰਸਤਾਵ ਲਿਆਂਦਾ ਗਿਆ ਹੈ। ਅਸ਼ੋਕਾ ਹੋਟਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਮੇਂ ਸਾਲ 1956 ਵਿੱਚ ਬਣਾਇਆ ਗਿਆ ਸੀ, ਜਿੱਥੇ ਭਾਰਤ ਵਿੱਚ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਮੇਲਨ ਹੋਣ ਜਾ ਰਿਹਾ ਸੀ।
ਸਰਕਾਰ ਨੇ 90 ਸਾਲਾਂ ਦੀ ਲੰਬੀ ਲਾਇਸੈਂਸ ਮਿਆਦ ਲਈ ਦੋ ਲੈਂਡ ਪਾਰਸਲਾਂ ਦੀ ਪੇਸ਼ਕਸ਼ ਵੀ ਕੀਤੀ ਹੈ। ਹਾਲਾਂਕਿ ਸਰਕਾਰ ਇਸ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਮੌਜੂਦਾ ਵਿੱਤੀ ਸਾਲ ਵਿੱਚ ਸਮੁੱਚੇ ਲੈਣ-ਦੇਣ ਨੂੰ ਅੰਤਮ ਰੂਪ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਲੈਂਡ ਪਾਰਸਲ ਵਿੱਚ 6.3 ਏਕੜ ਦਾ ਇੱਕ ਪਲਾਟ ਸ਼ਾਮਲ ਹੈ, ਜਿਸ ਨੂੰ ਵਾਧੂ ਜ਼ਮੀਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਦੀ ਵਰਤੋਂ ਸਰਵਿਸਡ ਅਪਾਰਟਮੈਂਟ ਜਾਂ ਹੋਟਲ ਦੇ ਵਿਕਾਸ ਲਈ ਕੀਤੀ ਜਾ ਸਕਦੀ ਹੈ। ਇਸ ਦਾ ਨਿਰਮਾਣ ਬ੍ਰਿਟਿਸ਼ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਸਤਾਵਿਤ ਹੈ। ਹੋਰ 1.8 ਏਕੜ ਪਲਾਟ ਵਪਾਰਕ ਵਿਕਾਸ ਲਈ ਹੋਵੇਗਾ। ਅਸ਼ੋਕਾ ਹੋਟਲ ਦੀ ਨਿਲਾਮੀ ਦਾ ਜੇਤੂ ਹੋਟਲ 'ਚ ਕਈ ਬਦਲਾਅ ਕਰ ਸਕਦਾ ਹੈ ਪਰ ਹੋਟਲ ਨੂੰ ਬਾਹਰੋਂ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੋਟਲ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਕਿਸਮ ਵੀ ਨਿਲਾਮੀ ਦੇ ਜੇਤੂ ਪੱਖ ਦੁਆਰਾ ਨਿਰਧਾਰਤ ਕੀਤੀ ਜਾ ਸਕਦੀ ਹੈ।
ਇਹ ਹੋਟਲ 25 ਏਕੜ ਵਿੱਚ ਫੈਲਿਆ ਹੋਇਆ ਹੈ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਮਹੀਨੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐਨਆਈਪੀ) ਦਾ ਐਲਾਨ ਕੀਤਾ ਸੀ। ਇਸ ਤਹਿਤ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੀ 'ਦਿ ਅਸ਼ੋਕ' ਅਤੇ ਇਸ ਦੇ ਨੇੜੇ ਸਥਿਤ ਹੋਟਲ ਸਮਰਾਟ ਸਮੇਤ ਅੱਠ ਜਾਇਦਾਦਾਂ ਨੂੰ ਮਾਰਕਿਟ 'ਚ (ਲੀਜ਼ 'ਤੇ ਦੇਣ) ਦੇਣ ਦੀ ਯੋਜਨਾ ਹੈ। ਦਿੱਲੀ ਦੇ ਮੱਧ ਵਿਚ 25 ਏਕੜ ਵਿਚ ਫੈਲੇ ਇਸ ਹੋਟਲ ਦੀ ਬੋਲੀ ਨੂੰ ਲੈ ਕੇ ਸੈਰ-ਸਪਾਟਾ ਮੰਤਰਾਲਾ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਿਹਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।