ਅਗਸਤ 2021 ਵਿੱਚ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ? ਦੇਖੋ ਇਸ ਮਹੀਨੇ ਦੇ ਸ਼ੁਭ ਦਿਨ ਕਿਹੜੇ ਹਨ

Maruti Swift: ਦੇਸ਼ ਦੀ ਸਭ ਤੋਂ ਚੰਗੀ ਵਿਕਰੀ ਵਾਲੀ ਕਾਰ ’ਤੇ ਮਿਲ ਰਹੀ ਬੰਪਰ ਛੋਟ

  • Share this:
ਹਿੰਦੂ ਪੰਚਾਂਗ ਜਾਂ ਵੈਦਿਕ ਕੈਲੰਡਰ ਮਹੱਤਵਪੂਰਣ ਕੰਮ ਕਰਨ ਲਈ ਸ਼ੁਭ ਅਤੇ ਅਸ਼ੁਭ ਮੁਹਰਤਾਂ ਨੂੰ ਨਿਰਧਾਰਤ ਕਰਦਾ ਹੈ, ਜਿਸ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰਨਾ, ਜ਼ਮੀਨ ਖਰੀਦਣਾ, ਨਵਾਂ ਵਾਹਨ, ਜਾਂ ਕੋਈ ਵੀ ਚੀਜ਼ ਖ਼ਰੀਦਣ ਦਾ ਸ਼ੁੱਭ ਸਮਾਂ ਆਦਿ ਸ਼ਾਮਲ। ਹਿੰਦੂਆਂ ਵਿੱਚ ਇਹ ਪੱਕਾ ਵਿਸ਼ਵਾਸ ਹੈ ਕਿ ਜੇ ਕੈਲੰਡਰ ਵਿੱਚ ਦੱਸੇ ਗਏ ਸ਼ੁਭ ਸਮੇਂ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਉਹ ਬਿਹਤਰ ਨਤੀਜੇ ਦਿੰਦੀ ਹੈ। ਕੁੜਮਾਈ, ਵਿਆਹ, ਮੁੰਡਨ ਵਰਗੀਆਂ ਰਸਮਾਂ ਕੈਲੰਡਰ ਵਿੱਚ ਦੱਸੇ ਗਏ ਸ਼ੁਭ ਸਮੇਂ ਦੇ ਅਨੁਸਾਰ ਕੀਤੀਆਂ ਜਾਂਦੀਆਂ ਹਨ।

ਜੇ ਤੁਸੀਂ ਅਗਸਤ ਮਹੀਨੇ ਵਿੱਚ ਕੋਈ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਹਨ ਇਸ ਮਹੀਨੇ ਦੇ ਕੁਝ ਸ਼ੁਭ ਮੁਹਰਤ :

04 ਅਗਸਤ (ਬੁੱਧਵਾਰ): ਇਸ ਦਿਨ ਕਾਮਿਕਾ ਇਕਾਦਸ਼ੀ ਮਨਾਈ ਜਾਂਦੀ ਹੈ ਅਤੇ ਵਾਹਨ ਖਰੀਦਣ ਦਾ ਸ਼ੁਭ ਸਮਾਂ ਸਵੇਰੇ 05:43 ਅਤੇ ਸ਼ਾਮ 03:20 ਦੇ ਵਿਚਕਾਰ ਹੁੰਦਾ ਹੈ।

06 ਅਗਸਤ (ਸ਼ੁੱਕਰਵਾਰ): ਸਾਵਣ ਅਤੇ ਮਾਸਿਕ ਸ਼ਿਵਰਾਤਰੀ ਦੋਵੇਂ ਇਸ ਦਿਨ ਆਉਂਦੇ ਹਨ। ਹਿੰਦੂ ਪੰਚਾਂਗ ਦੇ ਅਨੁਸਾਰ, 6 ਅਗਸਤ ਨੂੰ ਸ਼ੁਭ ਮਹੂਰਤ ਸਵੇਰੇ 06:37 ਤੋਂ ਸ਼ਾਮ 6.30 ਵਜੇ ਤੱਕ ਹੈ।

12 ਅਗਸਤ (ਵੀਰਵਾਰ): ਵਿਨਾਇਕ ਚਤੁਰਥੀ ਅੱਜ ਮਨਾਈ ਜਾਵੇਗੀ ਅਤੇ ਵਾਹਨ ਖਰੀਦਣ ਦਾ ਸ਼ੁਭ ਸਮਾਂ 13 ਅਗਸਤ ਨੂੰ ਸ਼ਾਮ 03:27 ਤੋਂ ਸ਼ਾਮ 05:48 ਵਜੇ ਤੱਕ ਹੈ।

13 ਅਗਸਤ (ਸ਼ੁੱਕਰਵਾਰ): ਇਸ ਦਿਨ ਨਾਗ ਪੰਚਮੀ ਹੈ ਤੇ ਤੁਹਾਡੇ ਲਈ ਵਾਹਨ ਖਰੀਦਣ ਦਾ ਆਦਰਸ਼ ਸਮਾਂ ਸਵੇਰੇ 05:48 ਤੋਂ 14 ਅਗਸਤ ਨੂੰ ਸਵੇਰੇ 05:48 ਵਜੇ ਦੇ ਵਿਚਕਾਰ ਹੈ।

22 ਅਗਸਤ (ਐਤਵਾਰ): ਰੱਖੜੀ ਦਾ ਸ਼ੁਭ ਤਿਉਹਾਰ ਅੱਜ ਮਨਾਇਆ ਜਾਵੇਗਾ ਅਤੇ ਵਾਹਨ ਖਰੀਦਣ ਦਾ ਸਮਾਂ ਸਵੇਰ 05:53 ਤੋਂ 23 ਅਗਸਤ ਨੂੰ ਸਵੇਰ 05:53 ਵਜੇ ਤੱਕ ਹੈ।

23 ਅਗਸਤ (ਸੋਮਵਾਰ): ਭਾਦਰਪਦ ਇਸ ਦਿਨ ਅਰੰਭ ਹੋਵੇਗਾ ਅਤੇ ਖਰੀਦ ਲਈ ਸ਼ੁਭ ਮਹੂਰਤ ਸਵੇਰੇ 05:54 ਤੋਂ ਸ਼ਾਮ 04:33 ਵਜੇ ਤੱਕ ਹੈ।

26 ਅਗਸਤ (ਵੀਰਵਾਰ): ਇਹ ਕ੍ਰਿਸ਼ਨ ਪੱਖ ਦੀ ਚਤੁਰਥੀ ਹੈ ਅਤੇ ਸ਼ੁੱਭ ਖਰੀਦ ਦਾ ਸਮਾਂ ਸ਼ਾਮ 05:16 ਤੋਂ ਰਾਤ 10:29 ਤੱਕ ਹੈ।

30 ਅਗਸਤ (ਸੋਮਵਾਰ): ਇਸ ਦਿਨ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ। ਇਸ ਸ਼ੁਭ ਦਿਨ 'ਤੇ ਆਪਣੇ ਵਾਹਨ ਖਰੀਦਣ ਦਾ ਸਮਾਂ 31 ਅਗਸਤ ਨੂੰ ਸਵੇਰੇ 06:39 ਤੋਂ 04:02 ਵਜੇ ਤੱਕ ਹੈ।
Published by:Anuradha Shukla
First published:
Advertisement
Advertisement