ਆਪਣੇ ਮਨਪਸੰਦ ਫਿਲਮੀ ਸਿਤਾਰਿਆਂ ਦੀ ਹਰ ਕੋਈ ਖਬਰ ਰੱਖਦਾ ਹੈ ਤੇ ਕਈ ਲੋਕ ਉਨ੍ਹਾਂ ਨੂੰ ਕਾਪੀ ਕਰਨ ਦੀ ਵੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਬੇਸ਼ੱਕ ਉਹ ਆਪਣੇ ਪਸੰਦੀਦਾ ਅਦਾਕਾਰਾਂ ਦੀ ਪੂਰੀ ਤਰ੍ਹਾਂ ਨਕਲ ਤਾਂ ਨਹੀਂ ਕਰ ਸਕਦੇ ਪਰ ਕੁਝ ਚੀਜ਼ਾਂ ਵਿੱਚ ਉਨ੍ਹਾਂ ਨੂੰ ਫੋਲੋ ਜ਼ਰੂਰ ਕਰ ਸਕਦੇ ਹਨ। ਆਪਣੀ ਫਿਟਨੈੱਸ ਅਤੇ ਖੂਬਸੂਰਤੀ ਲਈ ਜਾਣੀ ਜਾਂਦੀ ਮਲਾਇਕਾ ਅਰੋੜਾ ਅਤੇ ਉਨ੍ਹਾਂ ਦੇ ਡੈਸ਼ਿੰਗ ਬੁਆਏਫ੍ਰੈਂਡ ਅਰਜੁਨ ਕਪੂਰ ਇੰਨੀ ਦਿਨੀ ਪਿਆਰ ਦੇ ਸ਼ਹਿਰ ਪੈਰਿਸ ਵਿੱਚ ਆਪਣੀਆਂ ਛੁੱਟੀਆਂ ਬੜੇ ਖੁੱਲ੍ਹੇ ਦਿਲ ਨਾਲ ਮਨਾ ਰਹੇ ਹਨ। ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੀ ਇਹ ਜੋੜੀ ਅਰਜੁਨ ਦਾ ਜਨਮਦਿਨ ਮਨਾਉਣ ਪੈਰਿਸ ਪਹੁੰਚ ਗਈ ਹੈ।
ਫਰਾਂਸ ਦੀ ਰਾਜਧਾਨੀ ਪੈਰਿਸ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਹੈ। ਆਈਫਲ ਟਾਵਰ ਦੀ ਚਮਕਦੀ ਸ਼ਾਮ ਦੇ ਕਾਰਨ, ਇਸ ਨੂੰ ਕਈ ਵਾਰ ਰੋਸ਼ਨੀਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇਸ ਖੂਬਸੂਰਤ ਸ਼ਹਿਰ 'ਚ ਘੁੰਮਣ ਦਾ ਸੁਪਨਾ ਕਈ ਲੋਕਾਂ ਦਾ ਹੈ। ਅਰਜੁਨ ਅਤੇ ਮਲਾਇਕਾ ਪਹਿਲਾਂ ਵੀ ਘੁੰਮ ਚੁੱਕੇ ਹਨ। ਹੁਣ ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਪੈਰਿਸ ਦੀਆਂ ਸੜਕਾਂ 'ਤੇ ਘੁੰਮਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਸ਼ਹਿਰ ਦੀਆਂ ਸਭ ਤੋਂ ਖਾਸ ਤੇ ਖੂਬਸੂਰਤ ਥਾਵਾਂ ਜਿੱਥੇ ਤੁਸੀਂ ਘੁੰਮ ਸਕਦੇ ਹੋ ਤੇ ਸ਼ਹਿਰ ਦੀ ਸੁੰਦਰਤਾ ਦਾ ਨਜ਼ਾਰਾ ਲੈ ਸਕਦੇ ਹੋ।
ਨੋਟਰੇ ਡੇਮ ਕੈਥੇਡ੍ਰਲ (Notre Dame Cathedral) - ਵੈਸੇ ਤਾਂ ਅਜਿਹੀਆਂ ਕਈ ਥਾਵਾਂ ਹਨ ਜੋ ਪੈਰਿਸ ਸ਼ਹਿਰ ਨੂੰ ਖੂਬਸੂਰਤ ਬਣਾਉਂਦੀਆਂ ਹਨ। ਪਰ ਮੱਧ ਯੁੱਗ ਦਾ ਕੈਥੋਲਿਕ ਗਿਰਜਾਘਰ ਨੋਟਰੇ ਡੇਮ ਪੈਰਿਸ ਵਿੱਚ ਕਾਫ਼ੀ ਮਸ਼ਹੂਰ ਹੈ। ਰੰਗੀਨ ਗੁਲਾਬੀ ਵਿੰਡੋਜ਼ ਵਾਲੀ ਇਹ ਇਮਾਰਤ ਗੋਥਿਕ ਆਰਕੀਟੈਕਚਰ ਦਾ ਸ਼ਾਨਦਾਰ ਨਮੂਨਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਪੈਰਿਸ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਨੂੰ ਇੱਕ ਜ਼ਰੂਰੀ ਸਥਾਨ ਮੰਨਿਆ ਜਾ ਸਕਦਾ ਹੈ।
ਆਈਫਿਲ ਟਾਵਰ (Eiffel Tower)- ਚਾਹੇ ਕੋਈ ਪੈਰਿਸ ਗਿਆ ਹੋਵੇ ਜਾਂ ਨਾ ਪਰ ਆਈਫਿਲ ਟਾਵਰ ਦੀ ਖੂਬਸੂਰਤੀ ਬਾਰੇ ਬਹੁਤ ਸਾਰੇ ਲੋਕ ਜਾਣਦੇ ਹਨ। ਪੈਰਿਸ ਦੀ ਸੁੰਦਰਤਾ ਨੂੰ ਵਧਾਉਣ ਲਈ 1889 ਵਿੱਚ ਆਈਫਿਲ ਟਾਵਰ ਸਥਾਪਿਤ ਕੀਤਾ ਗਿਆ ਸੀ। ਇਸ ਨੂੰ ਅਲੈਗਜ਼ੈਂਡਰ ਗੁਸਤਾਵ ਨੇ ਡਿਜ਼ਾਈਨ ਕੀਤਾ ਸੀ। ਇਸ ਟਾਵਰ ਦੀ ਪਹਿਲੀ ਮੰਜ਼ਿਲ ਜ਼ਮੀਨ ਤੋਂ 57 ਮੀਟਰ ਉੱਚੀ ਹੈ, ਦੂਜੀ ਮੰਜ਼ਿਲ 115 ਮੀਟਰ ਅਤੇ ਤੀਜੀ ਭਾਵ ਆਖਰੀ ਮੰਜ਼ਿਲ 276 ਮੀਟਰ ਦੀ ਉਚਾਈ 'ਤੇ ਹੈ।
ਲੂਵਰ ਮਿਊਜ਼ੀਅਮ (Louvre Museum)- ਇਤਿਹਾਸਕ ਚੀਜ਼ਾਂ ਨਾਲ ਭਰੇ ਲੂਵਰ ਮਿਊਜ਼ੀਅਮ ਨੂੰ ਦੁਨੀਆ ਦੇ ਸਭ ਤੋਂ ਦਿਲਚਸਪ ਅਤੇ ਸੁੰਦਰ ਅਜਾਇਬ ਘਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਇਹ ਅਜਾਇਬ ਘਰ ਕੁਝ ਮਿੰਟਾਂ ਲਈ ਤੁਹਾਡੀਆਂ ਅੱਖਾਂ ਨੂੰ ਹੈਰਾਨ ਕਰ ਦੇਵੇਗਾ। ਜੇਕਰ ਤੁਸੀਂ ਇਤਿਹਾਸ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਇਸ ਅਜਾਇਬ ਘਰ ਵਿੱਚ ਜ਼ਰੂਰ ਜਾਓ। ਇਸ ਮਿਊਜ਼ੀਅਮ ਵਿੱਚ ਤੁਹਾਨੂੰ ਪੁਰਾਣੀ ਕਲਾ ਦੇ ਵਿਲੱਖਣ ਨਮੂਨੇ ਮਿਲਣਗੇ।
ਸੀਨ ਨਦੀ ਦਾ ਕਿਨਾਰਾ (River of Seine)- ਇਹ 800 ਕਿਲੋਮੀਟਰ ਲੰਬੀ ਨਦੀ ਪੈਰਿਸ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਜਦੋਂ ਤੁਸੀਂ ਸੀਨ ਨਦੀ 'ਤੇ ਜਾਂਦੇ ਹੋ, ਤਾਂ ਇੱਥੇ ਇੱਕ ਚਲਦੇ ਕਰੂਜ਼ ਵਿੱਚ ਯਾਤਰਾ ਕਰਨਾ ਯਕੀਨੀ ਬਣਾਓ। ਸ਼ਹਿਰ ਦੀ ਖੂਬਸੂਰਤੀ ਦੇ ਨਾਲ-ਨਾਲ ਤੁਸੀਂ ਨਦੀ ਤੋਂ ਆਈਫਿਲ ਟਾਵਰ ਵੀ ਦੇਖ ਸਕਦੇ ਹੋ।
ਡਿਜ਼ਨੀਲੈਂਡ (Disneyland)— ਜੇਕਰ ਤੁਸੀਂ ਪੈਰਿਸ ਜਾਂਦੇ ਹੋ ਤਾਂ ਤੁਹਾਨੂੰ ਡਿਜ਼ਨੀਲੈਂਡ ਜ਼ਰੂਰ ਜਾਣਾ ਚਾਹੀਦਾ ਹੈ। 1992 ਵਿੱਚ ਸਥਾਪਿਤ, ਡਿਜ਼ਨੀਲੈਂਡ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਇਸ ਦੇ ਅੰਦਰ ਇੱਕ ਥੀਮ ਪਾਰਕ ਅਤੇ ਵਾਲਟ ਡਿਜ਼ਨੀ ਸਟੂਡੀਓ ਪਾਰਕ ਵੀ ਹੈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Paris, Tour, Tourism