Home /News /lifestyle /

Astrology Tips For Plants: ਘਰ ਦੇ ਮੁੱਖ ਦੁਆਰ 'ਤੇ ਲਗਾਓ ਇਹ ਪੌਦੇ, ਧਨ ਦੌਲਤ- ਖੁਸ਼ਹਾਲੀ ਦੀ ਹੋਵੇਗੀ ਵਰਖਾ

Astrology Tips For Plants: ਘਰ ਦੇ ਮੁੱਖ ਦੁਆਰ 'ਤੇ ਲਗਾਓ ਇਹ ਪੌਦੇ, ਧਨ ਦੌਲਤ- ਖੁਸ਼ਹਾਲੀ ਦੀ ਹੋਵੇਗੀ ਵਰਖਾ

Astrology Tips For Plants

Astrology Tips For Plants

Astrology Tips For Plants: ਰੁੱਖਾਂ ਅਤੇ ਪੌਦਿਆਂ ਨੂੰ ਲਗਾਉਣ ਨਾਲ ਨਾ ਸਿਰਫ਼ ਸਾਡਾ ਘਰ ਸੁੰਦਰ ਬਣ ਜਾਂਦਾ ਹੈ, ਸਗੋਂ ਇਹ ਸਕਾਰਾਤਮਕ ਊਰਜਾ ਦਾ ਇੱਕ ਚੰਗਾ ਸਰੋਤ ਵੀ ਮੰਨੇ ਜਾਂਦੇ ਹਨ। ਘਰ 'ਚ ਪੌਦੇ ਲਗਾਉਣ ਨਾਲ ਗੁਆਚੀ ਹੋਈ ਖੁਸ਼ਹਾਲੀ ਵਾਪਸ ਆ ਜਾਂਦੀ ਹੈ। ਘਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਰਥਿਕ ਖੁਸ਼ਹਾਲੀ ਲਈ ਘਰ ਦੇ ਅੰਦਰ ਮਨੀ ਪਲਾਂਟ ਲਗਾਉਂਦੇ ਹਨ।

ਹੋਰ ਪੜ੍ਹੋ ...
  • Share this:

Astrology Tips For Plants: ਰੁੱਖਾਂ ਅਤੇ ਪੌਦਿਆਂ ਨੂੰ ਲਗਾਉਣ ਨਾਲ ਨਾ ਸਿਰਫ਼ ਸਾਡਾ ਘਰ ਸੁੰਦਰ ਬਣ ਜਾਂਦਾ ਹੈ, ਸਗੋਂ ਇਹ ਸਕਾਰਾਤਮਕ ਊਰਜਾ ਦਾ ਇੱਕ ਚੰਗਾ ਸਰੋਤ ਵੀ ਮੰਨੇ ਜਾਂਦੇ ਹਨ। ਘਰ 'ਚ ਪੌਦੇ ਲਗਾਉਣ ਨਾਲ ਗੁਆਚੀ ਹੋਈ ਖੁਸ਼ਹਾਲੀ ਵਾਪਸ ਆ ਜਾਂਦੀ ਹੈ। ਘਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਰਥਿਕ ਖੁਸ਼ਹਾਲੀ ਲਈ ਘਰ ਦੇ ਅੰਦਰ ਮਨੀ ਪਲਾਂਟ ਲਗਾਉਂਦੇ ਹਨ। ਪਰ ਕੀ ਤੁਸੀਂ ਅਜਿਹੇ ਪੌਦਿਆਂ ਬਾਰੇ ਜਾਣਦੇ ਹੋ, ਜਿਨ੍ਹਾਂ ਨੂੰ ਮੁੱਖ ਦਰਵਾਜ਼ੇ 'ਤੇ ਲਗਾਉਣ ਨਾਲ ਘਰ ਵਿੱਚ ਖੁਸ਼ਹਾਲੀ ਤੇ ਧਨ ਦੌਲਤ ਦਾ ਵਾਸ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪੌਦਿਆਂ ਬਾਰੇ ਦੱਸਾਂਗੇ...

ਜੋਤਿਸ਼ ਸ਼ਾਸਤਰ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਦੇ ਖੱਬੇ ਪਾਸੇ ਸ਼ਮੀ ਦਾ ਪੌਦਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਖੱਬੇ ਪਾਸੇ ਸ਼ਮੀ ਦਾ ਬੂਟਾ ਲਗਾਉਣ ਨਾਲ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਹੈ।ਘਰ ਦੇ ਮੁੱਖ ਦਰਵਾਜ਼ੇ ਦੇ ਸੱਜੇ ਪਾਸੇ ਅਨਾਰ ਦਾ ਪੌਦਾ ਲਗਾਉਣ ਨਾਲ ਘਰ ਵਿੱਚ ਰਹਿਣ ਵਾਲੇ ਮੈਂਬਰਾਂ ਦੀ ਕਿਸਮਤ ਖੁੱਲ੍ਹ ਜਾਂਦੀ ਹੈ। ਸੱਜੇ ਪਾਸੇ ਅਨਾਰ ਦਾ ਪੌਦਾ ਲਗਾਉਣ ਨਾਲ ਦੇਵੀ ਲਕਸ਼ਮੀ ਅਤੇ ਭਗਵਾਨ ਕੁਬੇਰ ਆਕਰਸ਼ਿਤ ਹੁੰਦੇ ਹਨ ਅਤੇ ਘਰ ਵਿੱਚ ਲੰਬੇ ਸਮੇਂ ਤੱਕ ਵਾਸ ਕਰਦੇ ਹਨ।

ਆਪਣੇ ਨਾਂ ਦੀ ਤਰ੍ਹਾਂ ਹੀ ਮਨੀ ਪਲਾਂਟ ਪੈਸੇ ਨੂੰ ਆਕਰਸ਼ਿਤ ਕਰਨ ਲਈ ਜਾਣਿਆ ਜਾਂਦਾ ਹੈ। ਇਸ ਨੂੰ ਘਰ ਦੇ ਬਾਹਰ ਲਗਾਉਣਾ ਫਾਇਦੇਮੰਦ ਹੁੰਦਾ ਹੈ ਪਰ ਧਿਆਨ ਰੱਖੋ ਕਿ ਮਨੀ ਪਲਾਂਟ ਦੀਆਂ ਟਾਹਣੀਆਂ ਜ਼ਮੀਨ 'ਤੇ ਨਾ ਡਿੱਗਣ। ਉਨ੍ਹਾਂ ਨੂੰ ਰੱਸੀ ਦੀ ਮਦਦ ਨਾਲ ਉੱਪਰ ਵੱਲ ਬੰਨ੍ਹਣਾ ਚਾਹੀਦਾ ਹੈ। ਮੁੱਖ ਗੇਟ 'ਤੇ ਮਨੀ ਪਲਾਂਟ ਲਗਾਉਣ ਨਾਲ ਘਰ 'ਚ ਖੁਸ਼ਹਾਲੀ ਵਧਦੀ ਹੈ।

ਘਰ ਦੇ ਮੁੱਖ ਦਰਵਾਜ਼ੇ 'ਤੇ ਬੇਲ ਦਾ ਬੂਟਾ ਲਗਾਉਣ ਨਾਲ ਘਰ 'ਚ ਹੋ ਰਹੀ ਫਜ਼ੂਲ ਖਰਚੀ 'ਤੇ ਰੋਕ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਬੈਂਕ ਬੈਲੇਂਸ ਵੀ ਵਧਦਾ ਹੈ। ਇਸ ਤੋਂ ਅਲਾਵਾ ਘਰ ਦੇ ਪਿੱਛੇ ਕੇਲੇ ਦਾ ਪੌਦਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਘਰ ਦੇ ਸਾਹਮਣੇ ਬੇਲਪਤਰਾ ਅਤੇ ਘਰ ਦੇ ਪਿੱਛੇ ਕੇਲੇ ਦਾ ਬੂਟਾ ਧਨ ਨੂੰ ਕਾਫੀ ਹੱਦ ਤੱਕ ਆਕਰਸ਼ਿਤ ਕਰਦਾ ਹੈ।

Published by:Rupinder Kaur Sabherwal
First published:

Tags: Astrology, Horoscope, Horoscope Today, Indoor plants, Plantation, Religion