Vastu Tips: ਰੁੱਖ, ਪੌਦੇ ਅਤੇ ਹਰਿਆਲੀ ਸਾਨੂੰ ਸਾਰਿਆਂ ਨੂੰ ਆਕਰਸ਼ਿਤ ਕਰਦੇ ਹਨ। ਬਹੁਤੇ ਲੋਕ ਆਪਣੇ ਘਰਾਂ ਵਿੱਚ ਰੁੱਖ ਅਤੇ ਪੌਦੇ ਲਗਾਉਣ ਦੇ ਵੀ ਸ਼ੌਕੀਨ ਹੁੰਦੇ ਹਨ। ਦਰਅਸਲ, ਰੁੱਖਾਂ ਅਤੇ ਪੌਦਿਆਂ ਨੂੰ ਸਕਾਰਾਤਮਕ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਘਰ 'ਚ ਰੁੱਖ-ਪੌਦੇ ਲਗਾਉਣ ਨਾਲ ਨਾ ਸਿਰਫ ਵਾਤਾਵਰਣ ਸ਼ੁੱਧ ਹੁੰਦਾ ਹੈ, ਸਗੋਂ ਕੁਝ ਪੌਦੇ ਪੈਸੇ ਨੂੰ ਆਕਰਸ਼ਿਤ ਕਰਨ ਵਾਲੇ ਵੀ ਮੰਨੇ ਜਾਂਦੇ ਹਨ।
ਇਨ੍ਹਾਂ ਨੂੰ ਲਗਾਉਣ ਨਾਲ ਤੁਹਾਡੇ ਘਰ ਵਿੱਚ ਗੁਆਚੀ ਹੋਈ ਦੌਲਤ ਵਾਪਿਸ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਧਨ-ਦੌਲਤ ਵਿੱਚ ਬਰਕਤ ਹੁੰਦੀ ਹੈ। ਇਸ ਤੋਂ ਇਲਾਵਾ ਜੇ ਘਰ ਵਿੱਚ ਕੋਈ ਵਾਸਤੂ ਦੋਸ਼ ਹੈ ਜਾਂ ਘਰ ਵਿੱਚ ਲਗਾਤਾਰ ਝਗੜੇ ਹੋ ਰਹੇ ਹਨ ਤੇ ਸਕਾਰਾਤਮਕਾ ਘੱਟ ਰਹੀ ਹੈ ਤਾਂ ਤੁਸੀਂ ਘਰ ਦੇ ਬਾਹਰ ਇਹ 5 ਪੌਧੇ ਲਗਾ ਸਕਦੇ ਹੋ। ਇਸ ਨਾਲ ਘਰ ਵਿੱਚ ਧਨ ਦੌਲਤ ਆਵੇਗੀ ਤੇ ਘਰ ਵਿੱਚ ਸੁੱਖ ਸ਼ਾਂਤੀ ਵੀ ਬਣੀ ਰਹੇਗੀ। ਆਓ ਜਾਣਦੇ ਹਾਂ ਇਨ੍ਹਾਂ 5 ਪੌਧਿਆਂ ਤੇ ਇਸ ਦੇ ਹੋਰ ਵਾਲੇ ਲਾਭ ਬਾਰੇ...
ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਘਰ ਦੇ ਬਾਹਰ ਆਂਵਲੇ ਦਾ ਰੁੱਖ ਲਗਾਉਣਾ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਆਂਵਲੇ ਦੇ ਦਰੱਖਤ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿੱਚ ਸਮਰਿੱਧੀ ਆਉਂਦੀ ਹੈ।
ਜੇਕਰ ਕਿਸੇ ਵਿਅਕਤੀ ਦੇ ਘਰ ਦਾ ਮਾਹੌਲ ਹਮੇਸ਼ਾ ਤਣਾਅਪੂਰਨ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਘਰ ਦੇ ਬਾਹਰ ਖਜੂਰ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਇਹ ਰੁੱਖ ਘਰ ਵਿੱਚ ਸਕਾਰਾਤਮਕ ਊਰਜਾ ਵਧਾ ਕੇ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾ ਸਕਦਾ ਹੈ।
ਧਾਰਮਿਕ ਮਾਨਤਾਵਾਂ ਅਤੇ ਵਾਸਤੂ ਸ਼ਾਸਤਰਾਂ ਦੇ ਅਨੁਸਾਰ, ਘਰ ਦੇ ਬਾਹਰ ਅਪਰਾਜਿਤਾ ਦਾ ਪੌਦਾ ਲਗਾਉਣਾ ਬਹੁਤ ਸ਼ੁਭ ਹੈ। ਇਹ ਪੌਦਾ ਪੈਸੇ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਰੱਖਦਾ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਵਿੱਚ ਬਾਂਸ ਦਾ ਪੌਦਾ ਲਗਾਉਣ ਨਾਲ ਚੰਗੀ ਕਿਸਮਤ ਵਿੱਚ ਵਾਧਾ ਹੁੰਦਾ ਹੈ। ਇਹ ਨਾ ਸਿਰਫ ਘਰ ਦੇ ਮਾਹੌਲ ਨੂੰ ਸ਼ੁੱਧ ਕਰਦਾ ਹੈ, ਸਗੋਂ ਸਕਾਰਾਤਮਕਤਾ ਨੂੰ ਵੀ ਵਧਾਉਂਦਾ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ, ਜੇਕਰ ਤੁਹਾਡੇ ਘਰ ਵਿੱਚ ਕਿਸੇ ਕਿਸਮ ਦਾ ਵਾਸਤੂ ਦੋਸ਼ ਹੈ, ਤਾਂ ਤੁਸੀਂ ਅਸ਼ੋਕ ਦਾ ਰੁੱਖ ਲਗਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Indoor plants, Plantation, Religion, Vastu tips