Home /News /lifestyle /

OMG! ਮਾਂ ਦੇ ਦੁੱਧ 'ਚ ਮਿਲੇ ਪਲਾਸਟਿਕ ਦੇ ਕਣ, ਜਾਣੋ ਇਸ ਸਮੱਸਿਆ ਤੋਂ ਕਿਹੜੇ ਤਰੀਕੇ ਬਚ ਸਕਦੀਆਂ ਹਨ ਮਾਂਵਾਂ

OMG! ਮਾਂ ਦੇ ਦੁੱਧ 'ਚ ਮਿਲੇ ਪਲਾਸਟਿਕ ਦੇ ਕਣ, ਜਾਣੋ ਇਸ ਸਮੱਸਿਆ ਤੋਂ ਕਿਹੜੇ ਤਰੀਕੇ ਬਚ ਸਕਦੀਆਂ ਹਨ ਮਾਂਵਾਂ

ਪਲਾਸਟਿਕ ਵਿੱਚ ਅਕਸਰ ਹਾਨੀਕਾਰਕ ਰਸਾਇਣ ਹੁੰਦੇ ਹਨ ਜਿਵੇਂ ਕਿ phthalates। ਜੋ ਪਹਿਲਾਂ ਹੀ ਮਨੁੱਖੀ ਛਾਤੀ ਦੇ ਦੁੱਧ ਵਿੱਚ ਪਾਏ ਗਏ ਹਨ।

ਪਲਾਸਟਿਕ ਵਿੱਚ ਅਕਸਰ ਹਾਨੀਕਾਰਕ ਰਸਾਇਣ ਹੁੰਦੇ ਹਨ ਜਿਵੇਂ ਕਿ phthalates। ਜੋ ਪਹਿਲਾਂ ਹੀ ਮਨੁੱਖੀ ਛਾਤੀ ਦੇ ਦੁੱਧ ਵਿੱਚ ਪਾਏ ਗਏ ਹਨ।

ਇੱਕ ਪੁਰਾਣੇ ਅਧਿਐਨ ਵਿੱਚ ਮਨੁੱਖੀ ਸੈੱਲਾਂ, ਸਮੁੰਦਰੀ ਜੀਵਾਂ ਅਤੇ ਜਾਨਵਰਾਂ ਵਿੱਚ ਜ਼ਹਿਰੀਲੇ ਪਦਾਰਥਾਂ 'ਤੇ ਮਾਈਕ੍ਰੋਪਲਾਸਟਿਕਸ ਦੇ ਪ੍ਰਭਾਵਾਂ ਨੂੰ ਰੇਖਾਂਕਿਤ ਕੀਤਾ ਸੀ। ਪਲਾਸਟਿਕ ਵਿੱਚ ਅਕਸਰ ਹਾਨੀਕਾਰਕ ਰਸਾਇਣ ਹੁੰਦੇ ਹਨ ਜਿਵੇਂ ਕਿ phthalates। ਜੋ ਪਹਿਲਾਂ ਹੀ ਮਨੁੱਖੀ ਛਾਤੀ ਦੇ ਦੁੱਧ ਵਿੱਚ ਪਾਏ ਗਏ ਹਨ।

ਹੋਰ ਪੜ੍ਹੋ ...
  • Share this:

ਬੱਚੇ ਦੇ ਜਨਮ ਦੇ ਨਾਲ ਹੀ ਉਸਦੀ ਪਹਿਲੀ ਖੁਰਾਕ ਮਾਂ ਦਾ ਦੁੱਧ ਹੁੰਦੀ ਹੈ ਅਤੇ ਇਸ ਨੂੰ ਹੀ ਸਭ ਤੋਂ ਵੱਧ ਸਿਹਤਮੰਦ ਸਮਝਿਆ ਜਾਂਦਾ ਹੈ। ਬੱਚੇ ਲਈ ਮਾਂ ਦਾ ਦੁੱਧ ਹੀ ਸਭ ਤੋਂ ਉੱਤਮ ਭੋਜਨ ਹੁੰਦਾ ਹੈ। ਪਰ ਹਾਲ ਹੀ ਵਿੱਚ ਇਸ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈ। ਇੱਕ ਅਧਿਐਨ ਵਿੱਚ ਮਾਂ ਦੇ ਦੁੱਧ ਵਿੱਚ ਪਲਾਸਟਿਕ ਦੇ ਕਣ ਪਾਏ ਗਏ ਹਨ ਭਾਵ ਮਾਈਕਰੋਪਲਾਸਟਿਕ। ਇਹ ਮਾਈਕਰੋਪਲਾਸਟਿਕ ਮਾਂ ਦੇ ਦੁੱਧ ਰਾਹੀਂ ਬੱਚੇ ਦੇ ਸਰੀਰ ਵਿੱਚ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਗੰਭੀਰ ਮਸਲਾ ਹੈ। ਇਸ ਨਾਲ ਬੱਚਿਆਂ ਦੀ ਸਿਹਤ 'ਤੇ ਗਹਿਰਾ ਪ੍ਰਭਾਵ ਪੈ ਰਿਹਾ ਹੈ।

ਪੋਲੀਮਰਸ ਜਰਨਲ ਵਿੱਚ ਪ੍ਰਕਾਸ਼ਿਤ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਨੁੱਖੀ ਦੁੱਧ ਵਿੱਚ ਮਾਈਕ੍ਰੋਪਲਾਸਟਿਕ ਕਣ ਪਾਏ ਗਏ ਹਨ ਜੋ ਪੋਲੀਥੀਲੀਨ, ਪੀਵੀਸੀ ਅਤੇ ਪੌਲੀਪ੍ਰੋਪਾਈਲੀਨ ਵਰਗੇ ਖਤਰਨਾਕ ਰਸਾਇਣਾਂ ਤੋਂ ਬਣੇ ਹੁੰਦੇ ਹਨ।

ਸਿਰਫ ਇੰਨਾ ਹੀ ਨਹੀਂ ਮਿੰਟ 'ਚ ਪ੍ਰਕਾਸ਼ਿਤ ਇੱਕ ਖਬਰ ਖਬਰ ਮੁਤਾਬਕ ਖੋਜਕਰਤਾਵਾਂ ਨੇ ਇਟਲੀ ਦੇ ਰੋਮ 'ਚ 34 ਸਿਹਤਮੰਦ ਮਾਵਾਂ ਦੇ ਦੁੱਧ ਦਾ ਨਮੂਨਾ ਲਿਆ ਅਤੇ ਇਸ ਦਾ ਮਾਈਕ੍ਰੋਸਕੋਪਿਕ ਤੌਰ 'ਤੇ ਵਿਸ਼ਲੇਸ਼ਣ ਕੀਤਾ। ਇਹ ਸਾਰੀਆਂ ਔਰਤਾਂ ਇੱਕ ਹਫ਼ਤੇ ਪਹਿਲੇ ਹੀ ਮਾਵਾਂ ਬਣੀਆਂ ਸਨ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਸ ਅਧਿਐਨ ਵਿੱਚ 75 ਫੀਸਦੀ ਦੁੱਧ 'ਚ ਮਾਈਕ੍ਰੋਪਲਾਸਟਿਕ ਕਣ ਪਾਏ ਗਏ। ਇੱਥੋਂ ਤੱਕ ਕਿ 2020 ਵਿੱਚ, ਇਟਲੀ ਦੇ ਵਿਗਿਆਨੀਆਂ ਨੇ ਔਰਤਾਂ ਦੀ ਨਾਭੀਨਾਲ ਵਿੱਚ ਵੀ ਮਾਈਕ੍ਰੋਪਲਾਸਟਿਕ ਦੀ ਪੁਸ਼ਟੀ ਕੀਤੀ ਸੀ।

ਇੱਕ ਪੁਰਾਣੇ ਅਧਿਐਨ ਵਿੱਚ ਮਨੁੱਖੀ ਸੈੱਲਾਂ, ਸਮੁੰਦਰੀ ਜੀਵਾਂ ਅਤੇ ਜਾਨਵਰਾਂ ਵਿੱਚ ਜ਼ਹਿਰੀਲੇ ਪਦਾਰਥਾਂ 'ਤੇ ਮਾਈਕ੍ਰੋਪਲਾਸਟਿਕਸ ਦੇ ਪ੍ਰਭਾਵਾਂ ਨੂੰ ਰੇਖਾਂਕਿਤ ਕੀਤਾ ਸੀ। ਪਲਾਸਟਿਕ ਵਿੱਚ ਅਕਸਰ ਹਾਨੀਕਾਰਕ ਰਸਾਇਣ ਹੁੰਦੇ ਹਨ ਜਿਵੇਂ ਕਿ phthalates। ਜੋ ਪਹਿਲਾਂ ਹੀ ਮਨੁੱਖੀ ਛਾਤੀ ਦੇ ਦੁੱਧ ਵਿੱਚ ਪਾਏ ਗਏ ਹਨ।

ਇੱਥੇ ਅਸੀਂ ਤੁਹਾਨੂੰ ਕੁੱਝ ਅਜਿਹੇ ਟਿਪਸ ਦੱਸ ਰਹੇ ਹਾਂ ਜਿਸ ਨਾਲ ਮਾਵਾਂ ਇਸ ਪਲਾਸਟਿਕ ਤੋਂ ਬਚ ਸਕਦੀਆਂ ਹਨ। ਇਕ ਛੋਟੇ ਜਿਹੇ ਅਧਿਐਨ ਵਿੱਚ ਯੂਨੀਵਰਸਿਟੀ ਪੋਲੀਟੀਸੀਨੀਆ ਡੇਲੇ ਮਾਰਚੇ ਦੀ ਪ੍ਰੋਫੈਸਰ ਡਾਕਟਰ ਵੈਲੇਨਟੀਨਾ ਨੋਟਾਰਸਟੇਫਾਨੋ ਨੇ ਦੱਸਿਆ ਕਿ ਪਹਿਲੇ ਹੋਏ ਕਈ ਅਧਿਐਨਾਂ ਵਿੱਚ ਪਲਾਸਟਿਕ ਦੇ ਨੁਕਸਾਨ ਬਾਰੇ ਬਿਆਨ ਕੀਤਾ ਗਿਆ ਹੈ। ਇਸ ਲਈ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣਾ ਖਾਣ ਜਾਂ ਪਲਾਸਟਿਕ ਦੇ ਭਾਂਡਿਆਂ ਵਿੱਚ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਹ ਸਿਰਫ਼ ਇੱਕ ਅਧਿਐਨ ਨਹੀਂ ਹੈ। ਇਸ ਤੋਂ ਇਲਾਵਾ ਹੀ ਇਕ ਹੋਰ ਅਧਿਐਨ ਵਿਚ ਪਾਇਆ ਗਿਆ ਕਿ ਜੇਕਰ ਪਲਾਸਟਿਕ ਦੇ ਭਾਂਡੇ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਉਸ ਵਿਚ ਰੱਖੀ ਕੋਈ ਵੀ ਚੀਜ਼ ਦੂਸ਼ਿਤ ਹੋ ਜਾਂਦੀ ਹੈ ਅਤੇ ਮਾਈਕ੍ਰੋਪਲਾਸਟਿਕਸ ਪੇਟ ਵਿਚ ਜਾਣ ਦੀ ਸੰਭਾਵਨਾ ਹੁੰਦੀ ਹੈ।

ਇਸ ਲਈ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਪਲਾਸਟਿਕ ਦੇ ਸੰਪਰਕ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਹੈ। ਇੱਥੇ ਹੀ ਬਸ ਨਹੀਂ ਹੋਈ ਇੱਕ ਅਧਿਐਨ ਵਿਚ ਖੋਜਕਰਤਾਵਾਂ ਨੇ ਤਾਂ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਕਾਸਮੈਟਿਕ ਅਤੇ ਟੂਥਪੇਸਟ ਦੀ ਵਰਤੋਂ ਤੋਂ ਬਚਣ ਦੀ ਗੱਲ ਵੀ ਕਹੀ ਹੈ।

Published by:Krishan Sharma
First published:

Tags: Mother, New mothers