HOME » NEWS » Life

PM Kisan: ਇਸ ਦਿਨ ਆਉਣਗੇ ਖਾਤੇ ਵਿੱਚ 2000 ਰੁਪਏ, ਇੰਝ ਦਰਜ ਕਰੋ ਸੂਚੀ ਵਿੱਚ ਨਾਂਅ ਤੇ ਚੈਕ ਕਰੋ ਸਟੇਟਸ

News18 Punjabi | Trending Desk
Updated: August 5, 2021, 12:39 PM IST
share image
PM Kisan: ਇਸ ਦਿਨ ਆਉਣਗੇ ਖਾਤੇ ਵਿੱਚ 2000 ਰੁਪਏ, ਇੰਝ ਦਰਜ ਕਰੋ ਸੂਚੀ ਵਿੱਚ ਨਾਂਅ ਤੇ ਚੈਕ ਕਰੋ ਸਟੇਟਸ
PM Kisan: ਇਸ ਦਿਨ ਆਉਣਗੇ ਖਾਤੇ ਵਿੱਚ 2000 ਰੁਪਏ, ਇੰਝ ਦਰਜ ਕਰੋ ਸੂਚੀ ਵਿੱਚ ਨਾਂਅ ਤੇ ਚੈਕ ਕਰੋ ਸਟੇਟਸ

 • Share this:
 • Facebook share img
 • Twitter share img
 • Linkedin share img
ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Samman Nidhi scheme) ਦੇ ਤਹਿਤ ਹੁਣ ਤੱਕ ਕਿਸਾਨਾਂ ਨੂੰ 2000 ਰੁਪਏ ਦੀਆਂ 8 ਕਿਸ਼ਤਾਂ ਮਿਲ ਚੁੱਕੀਆਂ ਹਨ। ਹੁਣ 9ਵੀਂ ਕਿਸ਼ਤ 9 ਅਗਸਤ ਨੂੰ ਜਾਰੀ ਕੀਤੀ ਜਾਵੇਗੀ। MyGovIndia ਦੇ ਟਵਿੱਟਰ ਹੈਂਡਲ ਤੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਅਗਲੀ ਕਿਸ਼ਤ 9 ਅਗਸਤ ਨੂੰ ਜਾਰੀ ਕਰਨਗੇ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ, ਕਿਸਾਨਾਂ ਨੂੰ 2000 ਰੁਪਏ ਦੀਆਂ 3 ਕਿਸ਼ਤਾਂ ਵਿੱਚ ਇੱਕ ਸਾਲ ਵਿੱਚ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। 8ਵੀਂ ਕਿਸ਼ਤ 14 ਮਈ ਨੂੰ ਜਾਰੀ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ 8ਵੀਂ ਕਿਸ਼ਤ ਲਈ ਲਾਭਪਾਤਰੀਆਂ ਦੀ ਸੂਚੀ ਵਿੱਚ ਉਨ੍ਹਾਂ ਦੇ ਨਾਂਅ ਦੀ ਜਾਂਚ ਕਰ ਸਕਦੇ ਹਨ। ਇਹ ਸੂਚੀ pmkisan.gov.in ਪੋਰਟਲ 'ਤੇ ਅਪਲੋਡ ਕੀਤੀ ਜਾਂਦੀ ਹੈ, ਜਿਸ ਵਿੱਚ ਉਨ੍ਹਾਂ ਕਿਸਾਨਾਂ ਦੇ ਨਾਂ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ ਲਾਭ ਹੋਇਆ ਹੈ। ਨਾਂਅ ਦੀ ਜਾਂਚ ਇੰਝ ਕਰੋ-

ਜਾਣੋ, ਸਟੇਟਸ ਵਿੱਚ ਕੀ ਲਿਖਿਆ ਹੈ?

 • ਜੇਕਰ ਸਟੇਟਸ ਵਿੱਚ FTO is Generated and Payment confirmation is pending ਲਿਖਿਆ ਵਿਖਾਈ ਦੇਵੇ ਤਾਂ ਸਮਝੋ ਕਿ ਤੁਹਾਡੀ ਕਿਸ਼ਤ ਛੇਤੀ ਹੀ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ।

 • ਜੇਕਰ ਤੁਹਾਡੀ 9ਵੀਂ ਕਿਸ਼ਤ ਦੇ ਸਟੇਟਸ ਵਿੱਚ Waiting for approval by state ਲਿਖਿਆ ਹੈ ਤਾਂ ਤੁਹਾਨੂੰ ਅਜੇ ਉਡੀਕ ਕਰਨੀ ਪਵੇਗੀ। ਰਾਜ ਸਰਕਾਰ ਦੀ ਮਨਜੂਰੀ ਮਿਲਦਿਆਂ ਹੀ ਤੁਹਾਡੇ ਖਾਤੇ ਵਿੱਚ 2 ਹਜ਼ਾਰ ਰੁਪਏ ਆ ਜਾਣਗੇ।

 • ਜੇਕਰ ਸਟੇਟਸ ਵਿੱਚ Rft Signed by State Government ਲਿਖਿਆ ਮਿਲਦਾ ਹੈ ਤਾਂ ਇਸਤੋਂ ਭਾਵ ਕਿ ਲਾਭਕਰਤਾ ਦੇ ਬਿਓਰਾ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਪਿੱਛੋਂ ਰਾਜ ਸਰਕਾਰ ਕੇਂਦਰ ਨੂੰ ਅਪੀਲ ਕਰਦੀ ਹੈ ਕਿ ਲਾਭਕਰਤਾ ਦੇ ਖਾਤੇ ਵਿੱਚ ਪੈਸੇ ਭੇਜੇ ਜਾਣ।


Pmkisan.gov.in 'ਤੇ ਕਲਿਕ ਕਰੋ।

 • ਵੈਬਸਾਈਟ ਖੋਲ੍ਹਣ ਤੋਂ ਬਾਅਦ, ਮੀਨੂ ਬਾਰ ਵੇਖੋ ਅਤੇ 'ਫਾਰਮਰਜ਼ ਕਾਰਨਰ 'ਤੇ ਜਾਓ।

 • ਲਾਭਪਾਤਰੀ ਸੂਚੀ/ਬੈਨੀਫਿਸ਼ਰੀ ਲਿਸਟ ਸੂਚੀ ਟੈਬ ਤੇ ਕਲਿਕ ਕਰੋ।

 • ਆਪਣਾ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਦਾ ਵੇਰਵਾ ਦਰਜ ਕਰੋ।

 • ਇਸ ਤੋਂ ਬਾਅਦ ਤੁਹਾਨੂੰ ਗੈੱਟ ਰਿਪੋਰਟ 'ਤੇ ਕਲਿਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਮਿਲੇਗੀ।

 • ਉਨ੍ਹਾਂ ਕਿਸਾਨਾਂ ਦੇ ਨਾਂ ਜਿਨ੍ਹਾਂ ਨੂੰ ਸਰਕਾਰ ਦੁਆਰਾ ਇਸ ਯੋਜਨਾ ਦਾ ਲਾਭ ਦਿੱਤਾ ਗਿਆ ਹੈ, ਨੂੰ ਰਾਜ/ਜ਼ਿਲ੍ਹਾਵਾਰ ਤਹਿਸੀਲ/ਪਿੰਡ ਦੇ ਅਨੁਸਾਰ ਵੀ ਵੇਖਿਆ ਜਾ ਸਕਦਾ ਹੈ।

 • ਪੀਐਮ ਕਿਸਾਨ ਯੋਜਨਾ ਵਿੱਚ ਰਜਿਸਟਰੇਸ਼ਨ ਆਨਲਾਈਨ ਅਤੇ ਆਫਲਾਈਨ ਕੀਤੀ ਜਾ ਸਕਦੀ ਹੈ। ਜੇ ਕਿਸਾਨ ਚਾਹੁਣ, ਉਹ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਰਜਿਸਟਰ ਕਰ ਸਕਦੇ ਹਨ, ਨਹੀਂ ਤਾਂ ਉਹ https://pmkisan.gov.in/ ਤੋਂ ਆਨਲਾਈਨ ਰਜਿਸਟਰ ਕਰ ਸਕਦੇ ਹਨ।


ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰਨ ਲਈ :

 • Https://pmkisan.gov.in/ 'ਤੇ ਜਾ ਕੇ ਫਾਰਮਰਜ਼ ਕਾਰਨਰ' ਤੇ ਜਾਓ

 • ‘New Farmer Registration’ ਵਿਕਲਪ 'ਤੇ ਕਲਿਕ ਕਰੋ।

 • ਇਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਨਾਲ ਹੀ, ਕੈਪਚਾ ਕੋਡ ਦਰਜ ਕਰਕੇ, ਰਾਜ ਦੀ ਚੋਣ ਕਰਨੀ ਪੈਂਦੀ ਹੈ ਅਤੇ ਫਿਰ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਪਏਗਾ।

 • ਤੁਹਾਡੇ ਸਾਹਮਣੇ ਜੋ ਫਾਰਮ ਦਿਖਾਈ ਦੇਵੇਗਾ, ਉਸ ਵਿੱਚ ਤੁਹਾਨੂੰ ਆਪਣੀ ਸਾਰੀ ਨਿੱਜੀ ਜਾਣਕਾਰੀ ਭਰਨੀ ਪਵੇਗੀ।

 • ਇਸਦੇ ਨਾਲ ਹੀ ਬੈਂਕ ਖਾਤੇ ਦੇ ਵੇਰਵੇ ਅਤੇ ਫਾਰਮ ਨਾਲ ਜੁੜੀ ਜਾਣਕਾਰੀ ਵੀ ਭਰਨੀ ਹੋਵੇਗੀ।

 • ਇਸ ਤੋਂ ਬਾਅਦ ਤੁਸੀਂ ਫਾਰਮ ਜਮ੍ਹਾਂ ਕਰ ਸਕਦੇ ਹੋ।


ਪੀਐਮ ਕਿਸਾਨ ਯੋਜਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਜਾਂ ਕੋਈ ਸਮੱਸਿਆ ਹੋਣ ਤੇ ਸ਼ਿਕਾਇਤ ਕਰਨ ਲਈ ਇੱਕ ਹੈਲਪਲਾਈਨ ਨੰਬਰ ਅਤੇ ਈਮੇਲ ਆਈਡੀ ਹੈ। ਪ੍ਰਧਾਨ ਮੰਤਰੀ ਹੈਲਪਲਾਈਨ ਨੰਬਰ 155261 ਹੈ। ਇਸ ਤੋਂ ਇਲਾਵਾ ਪੀਐਮ ਕਿਸਾਨ ਟੋਲ ਫਰੀ ਨੰਬਰ 18001155266 ਅਤੇ ਪੀਐਮ ਕਿਸਾਨ ਲੈਂਡਲਾਈਨ ਨੰਬਰ 011-23381092, 011-24300606 ਵੀ ਹੈ। ਪੀਐਮ ਕਿਸਾਨ ਦੀ ਇੱਕ ਹੋਰ ਹੈਲਪਲਾਈਨ 0120-6025109 ਹੈ ਅਤੇ ਈਮੇਲ ਆਈਡੀ pmkisan-ict@gov.in ਹੈ।
Published by: Krishan Sharma
First published: August 5, 2021, 12:39 PM IST
ਹੋਰ ਪੜ੍ਹੋ
ਅਗਲੀ ਖ਼ਬਰ