• Home
  • »
  • News
  • »
  • lifestyle
  • »
  • PM KISAN SAMMAN NIDHI AND PM SHRAM YOGI MAANDHAN YOJANA FARMERS PENSION SCHEME GH AP AS

PM Kisan Scheme ਤਹਿਤ ਕਿਸਾਨਾਂ ਨੂੰ 3000 ਰੁਪਏ ਬੁਢਾਪਾ ਪੈਨਸ਼ਨ, ਜਾਣੋ ਰਜਿਸਟਰ ਕਰਨ ਦਾ ਤਰੀਕਾ

PM Kisan Samman Nidhi Yojana: ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੇ ਤਹਿਤ ਕਿਸਾਨ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਵਿੱਚ ਆਪਣੇ ਆਪ ਨੂੰ ਰਜ਼ਿਸਟਰ ਕਰ ਸਕਦੇ ਹਨ।

  • Share this:
ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ: ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਇਸ ਲਈ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਦਾ ਲੋਕ ਲਾਹਾ ਲੈ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀ ਮਦਦ ਲਈ ਵੀ ਕੇਂਦਰ ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ ਹਨ। ਉਨ੍ਹਾਂ ਵਿੱਚੋਂ, ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਬਹੁਤ ਮਸ਼ਹੂਰ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਤਹਿਤ ਦੇਸ਼ ਦੇ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਕਿਸਾਨਾਂ ਅਤੇ ਮਜ਼ਦੂਰਾਂ ਲਈ ਇੱਕ ਪੈਨਸ਼ਨ ਯੋਜਨਾ ਹੈ। ਇਸ ਤਹਿਤ 60 ਸਾਲ ਬਾਅਦ ਲਾਭਪਾਤਰੀ ਨੂੰ 36,000 ਰੁਪਏ ਸਾਲਾਨਾ ਪੈਨਸ਼ਨ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੇ ਤਹਿਤ ਕਿਸਾਨ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਵਿੱਚ ਆਪਣੇ ਆਪ ਨੂੰ ਰਜ਼ਿਸਟਰ ਕਰ ਸਕਦੇ ਹਨ।

ਆਖ਼ਰਕਾਰ, ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਕੀ ਹੈ ਅਤੇ ਇਸ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ ਆਓ ਜਾਣਦੇ ਹਾਂ-

ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ
ਪ੍ਰਧਾਨ ਮੰਤਰੀ ਮਾਨਧਨ ਯੋਜਨਾ ਦੇ ਤਹਿਤ, ਸਰਕਾਰ ਦੁਆਰਾ ਦੇਸ਼ ਦੇ ਸਾਰੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਬੁਢਾਪੇ ਵਿੱਚ ਪੈਨਸ਼ਨ ਪ੍ਰਦਾਨ ਕੀਤੀ ਜਾਂਦੀ ਹੈ। ਇਹ ਸਕੀਮ 31 ਮਈ, 2019 ਨੂੰ ਸ਼ੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮਾਨਧਨ ਯੋਜਨਾ ਤਹਿਤ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ 'ਤੇ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਜੇਕਰ ਲਾਭਪਾਤਰੀ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਲਾਭਪਾਤਰੀ ਦੀ ਪਤਨੀ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।

ਪ੍ਰੀਮੀਅਮ
ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਦੇ ਤਹਿਤ ਰਜ਼ਿਸਟ੍ਰੇਸ਼ਨ ਦੀ ਉਮਰ 18 ਸਾਲ ਤੋਂ 40 ਸਾਲ ਤੈਅ ਕੀਤੀ ਗਈ ਹੈ। ਰਜ਼ਿਸਟ੍ਰੇਸ਼ਨ ਤੋਂ ਬਾਅਦ ਕਿਸਾਨ ਨੂੰ ਹਰ ਮਹੀਨੇ ਪ੍ਰੀਮੀਅਮ ਜਮ੍ਹਾ ਕਰਵਾਉਣਾ ਹੋਵੇਗਾ। 18 ਸਾਲ ਦੀ ਉਮਰ ਵਾਲੇ ਕਿਸਾਨ ਨੂੰ 55 ਰੁਪਏ ਪ੍ਰਤੀ ਮਹੀਨਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਜਦੋਂ ਕਿ 40 ਸਾਲ ਦੀ ਉਮਰ ਵਾਲੇ ਕਿਸਾਨ ਨੂੰ 200 ਰੁਪਏ ਦਾ ਪ੍ਰੀਮੀਅਮ ਜਮ੍ਹਾ ਕਰਵਾਉਣਾ ਹੋਵੇਗਾ। ਇਸ ਵਿੱਚ 60 ਸਾਲ ਦੀ ਉਮਰ ਹੋਣ ਤੋਂ ਬਾਅਦ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਮਿਲਦੀ ਹੈ। ਇਸ ਸਕੀਮ ਤਹਿਤ ਕਿਸਾਨ ਵੱਲੋਂ 50 ਫ਼ੀਸਦੀ ਪ੍ਰੀਮੀਅਮ ਅਤੇ ਬਾਕੀ 50 ਫ਼ੀਸਦੀ ਪ੍ਰੀਮੀਅਮ ਸਰਕਾਰ ਵੱਲੋਂ ਅਦਾ ਕੀਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ, ਜੀਵਨ ਬੀਮਾ ਨਿਗਮ ਨੋਡਲ ਏਜੰਸੀ ਵਜੋਂ ਕੰਮ ਕਰਦਾ ਹੈ।

ਕਿਵੇਂ ਰਜ਼ਿਸਟਰ ਕਰਨਾ ਹੈ
ਜੇਕਰ ਤੁਸੀਂ ਇੱਕ ਕਿਸਾਨ ਹੋ ਅਤੇ ਤੁਸੀਂ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਹੋ, ਤਾਂ ਤੁਹਾਨੂੰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਵਿੱਚ ਰਜ਼ਿਸਟ੍ਰੇਸ਼ਨ ਲਈ ਕਿਸੇ ਕਿਸਮ ਦੀ ਕਾਗਜ਼ੀ ਕਾਰਵਾਈ ਦੀ ਲੋੜ ਨਹੀਂ ਪਵੇਗੀ। ਪੈਨਸ਼ਨ ਸਕੀਮ ਲਈ ਹਰ ਮਹੀਨੇ ਅਦਾ ਕੀਤੇ ਜਾਣ ਵਾਲੇ ਪ੍ਰੀਮੀਅਮ ਨੂੰ ਵੀ ਸਨਮਾਨ ਨਿਧੀ ਅਧੀਨ ਆਉਣ ਵਾਲੀ ਸਰਕਾਰੀ ਸਹਾਇਤਾ ਵਿੱਚੋਂ ਕੱਟਿਆ ਜਾਵੇਗਾ। ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਵਿੱਚ ਰਜ਼ਿਸਟ੍ਰੇਸ਼ਨ ਕਰਵਾਉਣ ਲਈ, ਤੁਸੀਂ ਆਪਣੇ ਨਜ਼ਦੀਕੀ ਲੋਕ ਸੇਵਾ ਕੇਂਦਰ (CSC) ਵਿੱਚ ਜਾ ਕੇ ਰਜ਼ਿਸਟਰ ਕਰਵਾ ਸਕਦੇ ਹੋ। ਤੁਸੀਂ ਕਿਸਾਨ ਮਾਨਧਨ ਯੋਜਨਾ ਦੀ ਵੈੱਬਸਾਈਟ https://maandhan.in/shramyogi 'ਤੇ ਜਾ ਕੇ ਵੀ ਆਪਣੇ ਆਪ ਨੂੰ ਰਜ਼ਿਸਟਰ ਕਰ ਸਕਦੇ ਹੋ।
Published by:Amelia Punjabi
First published: