HOME » NEWS » Life

PM Kisan: ਜੇ ਤੁਸੀਂ ਵੀ ਕਰ ਦਿੱਤੀ ਹੈ ਇਹ ਗਲਤੀ ਤਾਂ ਨਹੀਂ ਆਉਣਗੇ 9ਵੀਂ ਕਿਸਤ ਦੇ 2000 ਰੁਪਏ, ਅੱਜ ਹੀ ਕਰ ਲਵੋ ਸੁਧਾਰ

News18 Punjabi | News18 Punjab
Updated: July 11, 2021, 12:53 PM IST
share image
PM Kisan: ਜੇ ਤੁਸੀਂ ਵੀ ਕਰ ਦਿੱਤੀ ਹੈ ਇਹ ਗਲਤੀ ਤਾਂ ਨਹੀਂ ਆਉਣਗੇ 9ਵੀਂ ਕਿਸਤ ਦੇ 2000 ਰੁਪਏ, ਅੱਜ ਹੀ ਕਰ ਲਵੋ ਸੁਧਾਰ
PM Kisan: ਜੇ ਤੁਸੀਂ ਵੀ ਕਰ ਦਿੱਤੀ ਹੈ ਇਹ ਗਲਤੀ ਤਾਂ ਨਹੀਂ ਆਉਣਗੇ 9ਵੀਂ ਕਿਸਤ 2000 ਰੁਪਏ, ਅੱਜ ਹੀ ਕਰ ਲਵੋ ਸੁਧਾਰ ()

  • Share this:
  • Facebook share img
  • Twitter share img
  • Linkedin share img
ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi 2021) ਦਾ ਲਾਭ ਲੈਣ ਵਾਲੇ ਲੋਕਾਂ ਲਈ ਵੱਡੀ ਖਬਰ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਪਰ ਜੇ ਤੁਸੀਂ ਇਕ ਗਲਤੀ ਕਰ ਦਿੱਤੀ ਤਾਂ 9ਵੀਂ ਕਿਸ਼ਤ ਦੇ 2000 ਰੁਪਏ ਤੁਹਾਡੇ ਖਾਤੇ ਵਿੱਚ ਨਹੀਂ ਆਉਣਗੇ।

ਤੁਸੀਂ ਅੱਜ ਹੀ ਆਪਣਾ ਸਟੇਟਸ ਦੀ ਜਾਂਚ ਕਰ ਲਵੋ ਕਿ ਤੁਹਾਡੇ ਖਾਤੇ ਵਿੱਚ ਪੈਸੇ ਆਉਣਗੇ ਜਾਂ ਨਹੀਂ ... ਜੇ ਤੁਸੀਂ ਕੋਈ ਗਲਤੀ ਕੀਤੀ ਹੈ ਤਾਂ ਤੁਰੰਤ ਇਸ ਨੂੰ ਠੀਕ ਕਰੋ। ਜਾਣੋ ਕਿਵੇਂ...

ਦੱਸ ਦਈਏ ਕਿ ਅਗਸਤ ਦੇ ਮਹੀਨੇ ਵਿੱਚ ਕੇਂਦਰ ਸਰਕਾਰ 9ਵੀਂ ਕਿਸ਼ਤ ਜਾਰੀ ਕਰ ਸਕਦੀ ਹੈ। ਇਸ ਯੋਜਨਾ ਵਿੱਚ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਹੁੰਦੇ ਹਨ। ਸਰਕਾਰ ਨੇ ਹੁਣ ਤੱਕ 8 ਕਿਸ਼ਤਾਂ ਦਾ ਪੈਸਾ ਕਿਸਾਨਾਂ ਦੇ ਖਾਤੇ ਵਿੱਚ ਭੇਜਿਆ ਹੈ।
ਕਿਵੇਂ ਵੇਖ ਸਕਦੇ ਹੋ ਸੂਚੀ ਵਿਚ ਆਪਣਾ ਨਾਮ-
>> ਤੁਹਾਨੂੰ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਤ ਵੈਬਸਾਈਟ https://pmkisan.gov.in ਉਤੇ ਜਾਣਾ ਪਏਗਾ
>> ਹੋਮਪੇਜ ਉਤੇ ਤੁਹਾਨੂੰ Farmers Corner ਦੀ ਵਿਕਲਪ 'ਤੇ ਕਲਿਕ ਕਰਨਾ ਪਏਗਾ
>> Farmers Corner ਸੈਕਸ਼ਨ ਦੇ ਅੰਦਰ Beneficiaries List ਵਿਕਲਪ ਉਤੇ ਕਲਿਕ ਕਰੋ
>> ਡ੍ਰੌਪ ਡਾਉਨ ਸੂਚੀ ਵਿਚੋਂ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਦੀ ਚੋਣ ਕਰੋ
>> ਇਸ ਤੋਂ ਬਾਅਦ ਤੁਸੀਂ Get Report 'ਤੇ ਕਲਿੱਕ ਕਰੋ
>> ਇਸ ਤੋਂ ਬਾਅਦ ਲਾਭਪਾਤਰੀਆਂ ਦੀ ਪੂਰੀ ਸੂਚੀ ਸਾਹਮਣੇ ਆਵੇਗੀ, ਜਿਸ ਵਿੱਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ

ਕਿਵੇਂ ਸੁਧਾਰੀਏ ਗ਼ਲਤੀ...
ਜੇ ਤੁਹਾਡੀ ਅਪ੍ਰੈਲ-ਜੁਲਾਈ ਦੀ 8ਵੀਂ ਕਿਸ਼ਤ ਖਾਤੇ ਵਿਚ ਨਹੀਂ ਆਈ, ਤਾਂ ਹੋ ਸਕਦਾ ਹੈ ਕਿ ਤੁਹਾਨੂੰ 9ਵੀਂ ਕਿਸ਼ਤ ਲਈ ਪੈਸੇ ਨਾ ਮਿਲਣ। ਤੁਹਾਨੂੰ ਦੱਸ ਦਈਏ ਕਿ ਤੁਹਾਡਾ ਕੋਈ ਵੀ ਦਸਤਾਵੇਜ਼ ਅਧੂਰਾ ਹੈ ਜਾਂ ਤੁਹਾਡੇ ਬੈਂਕ ਵੇਰਵੇ ਅਤੇ ਆਧਾਰ ਵੇਰਵੇ ਮੇਲ ਨਹੀਂ ਖਾਂਦੇ, ਫਿਰ ਵੀ ਤੁਹਾਡੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਨਹੀਂ ਕੀਤੇ ਜਾਣਗੇ।

ਇਹ ਬਹੁਤ ਵਾਰ ਦੇਖਿਆ ਗਿਆ ਹੈ ਕਿ ਲੋਕ ਆਪਣਾ ਆਧਾਰ ਨੰਬਰ, ਬੈਂਕ ਖਾਤਾ ਨੰਬਰ ਭਰਨ ਵਿਚ ਗਲਤੀਆਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਕਿਸ਼ਤਾਂ ਫਸ ਜਾਂਦੀਆਂ ਹਨ। ਜੇ ਇਹ ਗਲਤੀ ਤੁਹਾਡੇ ਨਾਲ ਵੀ ਹੋਈ ਹੈ, ਤਾਂ ਤੁਸੀਂ ਘਰ ਬੈਠ ਕੇ ਇਸ ਨੂੰ ਸੁਧਾਰ ਸਕਦੇ ਹੋ।

1. ਪੀਐਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਜਾਓ
2. ਇਸ ਦੇ ਫਾਰਮਰ ਕਾਰਨਰ ਦੇ ਅੰਦਰ ਜਾ ਕੇ Edit Aadhaar Details ਵਿਕਲਪ ਉਤੇ ਕਲਿਕ ਕਰੋ
3. ਆਧਾਰ ਨੰਬਰ ਦਾਖਲ ਕਰੋ, ਕੈਪਚਰ ਕੋਡ ਭਰੋ ਅਤੇ ਜਮ੍ਹਾ ਕਰੋ
4. ਜੇ ਤੁਸੀਂ ਆਪਣੇ ਨਾਮ ਵਿਚ ਕੋਈ ਗਲਤੀ ਵੇਖਦੇ ਹੋ ਤਾਂ ਤੁਸੀਂ ਇਸ ਨੂੰ ਆਨਲਾਈਨ ਠੀਕ ਕਰ ਸਕਦੇ ਹੋ
5. ਜੇ ਕੋਈ ਹੋਰ ਗਲਤੀ ਹੈ ਤਾਂ ਆਪਣੇ ਲੇਖਾਕਾਰ ਅਤੇ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰੋ
6. ਹੈਲਪਡੈਸਕ ਵਿਕਲਪ ਦੇ ਜ਼ਰੀਏ, ਤੁਸੀਂ ਆਪਣਾ ਆਧਾਰ ਨੰਬਰ, ਖਾਤਾ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਨ ਤੋਂ ਬਾਅਦ ਗਲਤੀਆਂ ਨੂੰ ਸੁਧਾਰ ਸਕਦੇ ਹੋ
Published by: Gurwinder Singh
First published: July 11, 2021, 12:34 PM IST
ਹੋਰ ਪੜ੍ਹੋ
ਅਗਲੀ ਖ਼ਬਰ