Home /News /lifestyle /

PM KISAN YOJANA: ਘਰ ਬੈਠੇ ਅੱਜ ਹੀ ਕਰੋ E-KYC, ਨਹੀਂ ਤਾਂ ਖਾਤੇ ‘ਚ ਨਹੀਂ ਆਉਣਗੇ 2 ਹਜ਼ਾਰ ਰੁਪਏ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਅਧੀਨ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਭੇਜੇ ਜਾਂਦੇ ਹਨ। ਹਰ ਕਿਸਾਨ ਦੇ ਖਾਤੇ ਵਿੱਚ ਸਾਲਾਨਾ 6,000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ। ਸਰਕਾਰ ਇਹ ਪੈਸਾ 3 ਬਰਾਬਰ ਕਿਸ਼ਤਾਂ ਵਿੱਚ ਭੇਜਦੀ ਹੈ। ਯਾਨੀ ਕੇਂਦਰ ਸਰਕਾਰ ਹਰ ਕਿਸ਼ਤ ਵਿੱਚ 2000 ਹਜ਼ਾਰ ਰੁਪਏ ਟਰਾਂਸਫਰ ਕਰਦੀ ਹੈ। ਇਸ ਯੋਜਨਾ ਅਧੀਨ ਮਿਲਣ ਵਾਲੀ ਰਕਮ ਦੀ ਅਗਲੀ ਕਿਸ਼ਤ ਦਾ ਕਿਸਾਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸਰਕਾਰ ਇਸ ਸਕੀਮ ਤਹਿਤ ਰਜਿਸਟਰਡ ਕਿਸਾਨਾਂ ਦੇ ਖਾਤਿਆਂ ਵਿੱਚ 10 ਕਿਸ਼ਤਾਂ ਵਿੱਚ ਪੈਸੇ ਭੇਜ ਚੁੱਕੀ ਹੈ। ਇਸਦੀ ਅਗਲੀ ਕਿਸ਼ਤ ਅਪ੍ਰੈਲ ਦੇ ਮਹੀਨੇ ਵਿੱਚ ਆਉਣ ਦੀ ਉਮੀਦ ਹੈ। ਪਰ ਹੁਣ ਨਵੇਂ ਨਿਯਮਾਂ ਮੁਤਾਬਕ ਈ-ਕੇਵਾਈਸੀ (E-KYC) ਕਰਨਾ ਜ਼ਰੂਰੀ ਹੋਵੇਗਾ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।

  ਈ-ਕੇਵਾਈਸੀ (E-KYC) ਕਰਨਾ ਜ਼ਰੂਰੀ

  ਪੀਐਮ ਕਿਸਾਨ ਨਿਧੀ ਯੋਜਾਨਾ ਦੀ 11ਵੀਂ ਕਿਸ਼ਤ ਆਉਣ ਵਾਲੀ ਹੈ। ਜੇਕਰ ਤੁਸੀਂ ਇਸ ਯੋਜਨਾ ਅਧੀਨ ਮਿਲਣ ਵਾਲੀ ਰਕਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ 31 ਮਾਰਚ 2022 ਤੋਂ ਪਹਿਲਾਂ ਈ-ਕੇਵਾਈਸੀ ਨੂੰ ਪੂਰਾ ਕਰਨਾ ਅਤਿ ਲਾਜ਼ਮੀ ਹੈ। ਜੇਕਰਨ ਤੁਸੀਂ ਈ-ਕੇਵਾਈਸੀ ਨੂੰ ਪੂਰਾ ਨਹੀਂ ਕਰਦੇ ਤਾਂ ਅਪ੍ਰੈਲ-ਜੁਲਾਈ ਦੀ 2000 ਰੁਪਏ ਦੀ ਕਿਸ਼ਤ ਤੁਹਾਡੇ ਖਾਤੇ ਵਿੱਚ ਨਹੀਂ ਆਵੇਗੀ।

  ਤੁਹਾਡੀ ਸਹੂਲਤ ਲਈ ਦੱਸ ਦੇਈਏ ਕਿ ਤੁਸੀਂ ਖੁਦ ਈ-ਕੇਵਾਈਸੀ ਨੂੰ ਆਸਾਨੀ ਨਾਲ ਕਰ ਸਕਦੇ ਹੋ। ਇਸਨੂੰ ਮੋਬਾਇਲ ਰਾਹੀਂ ਹੇਠ ਦਿੱਤੇ ਤਰੀਕੇ ਅਨੁਸਾਰ ਕੀਤਾ ਜਾ ਸਕਦਾ ਹੈ-

  • ਜੇਕਰ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਹੈ, ਤਾਂ ਪੀਐੱਮ-ਕਿਸਾਨ ਦੇ ਵੈੱਬ ਪੋਰਟਲ 'ਤੇ ਜਾ ਕੇ ਈ-ਕੇਵਾਈਸੀ ਦਾ ਵਿਕਲਪ ਚੁਣਨਾ ਹੋਵੇਗਾ।

  • ਪੋਰਟਲ 'ਤੇ ਤੁਹਾਡਾ ਆਧਾਰ ਨੰਬਰ ਮੰਗਿਆ ਜਾਵੇਗਾ। ਪੋਰਟਲ 'ਤੇ ਦਿਖਾਈ ਦੇਣ ਵਾਲੇ ਚਿੱਤਰ ਟੈਕਸਟ ਨੂੰ ਭਰਨ ਤੋਂ ਬਾਅਦ, ਖੋਜ ਵਿਕਲਪ 'ਤੇ ਕਲਿੱਕ ਕਰੋ।

  • ਇਸ ਤੋਂ ਬਾਅਦ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਮੋਬਾਇਲ ਨੰਬਰ ਭਰਨ ਤੋਂ ਬਾਅਦ Get OTP 'ਤੇ ਕਲਿੱਕ ਕਰੋ।

  • ਤੁਹਾਡੇ ਮੋਬਾਈਲ 'ਤੇ ਇੱਕ OTP ਆਵੇਗਾ, ਜਿਸਨੂੰ ਪੋਰਟਲ 'ਤੇ ਭਰਨ ਤੋਂ ਬਾਅਦ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ।

  • ਇਸ ਤਰ੍ਹਾਂ ਈ-ਕੇਵਾਈਸੀ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਜੇਕਰ ਕਿਸਾਨ ਦਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਉਸ ਨੂੰ ਜਨ ਸੁਵਿਧਾ ਕੇਂਦਰ ਜਾ ਕੇ ਬਾਇਓਮੀਟ੍ਰਿਕ ਈ-ਕੇਵਾਈਸੀ ਕਰਵਾਉਣਾ ਹੋਵੇਗਾ।

  ਕਿਸਾਨਾਂ ਨੂੰ ਮਿਲਣਗੇ 4 ਹਜ਼ਾਰ ਰੁਪਏ

  ਸਾਲ 2022 ਦੇ ਜਨਵਰੀ ਮਹੀਨੇ ਕਿਸਾਨਾਂ ਨੂੰ ਇਸ ਯੋਜਨਾ ਦੀ 10ਵੀਂ ਕਿਸ਼ਤ ਦੇ 2000 ਰੁਪਏ ਮਿਲੇ ਸਨ। ਹੁਣ ਜਲਦੀ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 11ਵੀਂ ਕਿਸ਼ਤ ਆਉਣ ਵਾਲੀ ਹੈ। ਅਜਿਹੀ ਸਥਿਤੀ ਵਿੱਚ, ਯੋਜਨਾ ਦੇ ਲਾਭਪਾਤਰੀਆਂ ਲਈ ਇੱਕ ਵਿਸ਼ੇਸ਼ ਮੌਕਾ ਹੈ ਅਤੇ ਉਹ ਇਸ ਵਾਰ 4000 ਰੁਪਏ ਪ੍ਰਾਪਤ ਕਰ ਸਕਦੇ ਹਨ। ਇਹ ਮੌਕਾ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਇਸ ਸਕੀਮ ਲਈ ਯੋਗ ਹਨ, ਪਰ ਅਜੇ ਤੱਕ ਅਪਲਾਈ ਨਹੀਂ ਕਰ ਸਕੇ ਹਨ।

  ਜੇਕਰ ਨਵੇਂ ਕਿਸਾਨ 31 ਮਾਰਚ, 2022 ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰ ਕਰਦੇ ਹਨ, ਤਾਂ ਉਨ੍ਹਾਂ ਨੂੰ ਦੋ ਕਿਸ਼ਤਾਂ ਦੇ ਪੈਸੇ ਇਕੱਠੇ ਮਿਲਣਗੇ। ਯਾਨੀ ਉਹਨਾਂ 11ਵੀਂ ਕਿਸ਼ਤ ਦੇ ਨਾਲ 10ਵੀਂ ਕਿਸ਼ਤ ਦੇ 2,000 ਰੁਪਏ ਵੀ ਮਿਲਣਗੇ।

  Published by:Rupinder Kaur Sabherwal
  First published:

  Tags: Business, Businessman, Pm cares fund, PM-Kisan Scheme, Technology