Home /News /lifestyle /

PM Kisan Yojna : ਖਾਤੇ ਦੀ ਸਥਿਤੀ ਜਾਣਨ ਦਾ ਬਦਲਿਆ ਢੰਗ, ਜਾਣੋ ਮੋਬਾਈਲ ਨੰਬਰ ਨਾਲ ਖਾਤਾ ਜਾਣਨ ਦੀ ਵਿਧੀ

PM Kisan Yojna : ਖਾਤੇ ਦੀ ਸਥਿਤੀ ਜਾਣਨ ਦਾ ਬਦਲਿਆ ਢੰਗ, ਜਾਣੋ ਮੋਬਾਈਲ ਨੰਬਰ ਨਾਲ ਖਾਤਾ ਜਾਣਨ ਦੀ ਵਿਧੀ

PM Kisan : ਖਾਤੇ ਦੀ ਸਥਿਤੀ ਜਾਣਨ ਦਾ ਬਦਲਿਆ ਢੰਗ, ਜਾਣੋ ਮੋਬਾਈਲ ਨੰਬਰ ਨਾਲ ਖਾਤਾ ਜਾਣਨ ਦੀ ਵਿਧੀ

PM Kisan : ਖਾਤੇ ਦੀ ਸਥਿਤੀ ਜਾਣਨ ਦਾ ਬਦਲਿਆ ਢੰਗ, ਜਾਣੋ ਮੋਬਾਈਲ ਨੰਬਰ ਨਾਲ ਖਾਤਾ ਜਾਣਨ ਦੀ ਵਿਧੀ

 • Share this:

  ਪੀਐਮਕਿਸਾਨ (PMKisan) ਯੋਜਨਾ ਭਾਰਤ ਦੀ ਮੌਜੂਦਾ ਕੇਂਦਰੀ ਸਰਕਾਰ ਦੁਆਰਾ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਚਲਾਈ ਗਈ ਹੈ। ਇਸ ਯੋਜਨਾ ਦਾ ਪੂਰਾ ਨਾਮ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Prime Minister Kisan Samman Nidhi Yojana) ਹੈ ਜੋ ਕਿ ਦਸੰਬਰ 2018 ਤੋਂ ਚੱਲ ਰਹੀ ਹੈ। ਇਸ ਅਧੀਨ ਕਿਸਾਨਾਂ ਨੂੰ ਦੋ ਦੋ ਹਜ਼ਾਰ ਦੀਆਂ ਤਿੰਨ ਕਿਸ਼ਤਾਂ ਰਾਹੀਂ ਛੇ ਹਜ਼ਾਰ ਰੁਪਏ ਸਲਾਨਾ ਦਿੱਤੇ ਜਾਂਦੇ ਹਨ। ਇਸ ਯੋਜਨਾ ਸੰਬੰਧੀ ਸਾਰੀਆਂ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਗਈਆਂ ਹਨ। ਕਿਸਾਨ ਘਰ ਬੈਠੇ ਆਨਲਾਈਨ ਵਿਧੀ ਰਾਹੀਂ ਰਜਿਸਟ੍ਰੇਸ਼ਨ ਕਰਵਾਉਣ ਤੋਂ ਲੈ ਕੇ ਆਪਣੇ ਖਾਤੇ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਸ ਨੂੰ ਕਿਸੇ ਦਫ਼ਤਰ ਵਿੱਚ ਨਹੀਂ ਜਾਣਾ ਪੈਂਦਾ।

  ਹਾਲ ਹੀ ਵਿਚ ਸਰਕਾਰ ਨੇ ਆਨਲਾਈਨ ਸੇਵਾਵਾਂ ਸੰਬੰਧੀ ਇਕ ਬਦਲਾਅ ਕੀਤਾ ਹੈ। ਹੁਣ ਤੋਂ ਪਹਿਲਾਂ ਕਿਸਾਨ ਆਪਣੇ ਆਧਾਰ ਕਾਰਡ ਜਾਂ ਮੋਬਾਇਲ ਦੋਹਾਂ ਵਿਚੋਂ ਕਿਸੇ ਦੀ ਵੀ ਮੱਦਦ ਨਾਲ ਆਪਣੇ ਖਾਤੇ ਦੀ ਜਾਂਚ ਕਰ ਸਕਦੇ ਸਨ। ਪਰ ਹੁਣ ਆਪਣੇ ਖਾਤੇ ਦੀ ਸਥਿਤੀ ਜਾਣਨ ਲਈ ਕਿਸਾਨ ਆਪਣੇ ਆਧਾਰ ਕਾਰਡ ਦੀ ਮੱਦਦ ਨਹੀਂ ਲੈ ਸਕਣਗੇ।

  ਖਾਤੇ ਦੀ ਸਥਿਤੀ ਤੋਂ ਕੀ ਮਤਲਬ ਹੈ

  ਕਿਸਾਨ ਦੇ ਖਾਤੇ ਦੀ ਸਥਿਤੀ ਤੋਂ ਮਤਲਬ ਹੈ ਕਿ ਕਿਸੇ ਕਿਸਾਨ ਨੂੰ ਇਸ ਯੋਜਨਾ ਰਾਹੀਂ ਜੋ ਲਾਭ ਮਿਲ ਰਿਹਾ ਹੈ ਉਸਦਾ ਮੌਜੂਦਾ ਸਟੇਟਸ ਕੀ ਹੈ। ਉਸਨੂੰ ਕਿੰਨੀਆਂ ਕਿਸ਼ਤਾਂ ਮਿਲ ਚੁੱਕੀਆਂ ਹਨ। ਇਹ ਕਿਸ਼ਤਾਂ ਕਿਸ ਕਿਸ ਮਿਤੀ ਨੂੰ ਉਸਦੇ ਬੈਂਕ ਖਾਤੇ ਵਿਚ ਜਮ੍ਹਾਂ ਹੋਈਆਂ ਹਨ। ਉਸਨੂੰ ਅਗਲੀ ਕਿਸ਼ਤ ਜਾਰੀ ਹੋਣ ਦੀ ਸੰਭਾਵਿਤ ਮਿਤੀ ਕਿਹੜੀ ਹੈ। ਜੇਕਰ ਕਿਸੇ ਕਿਸਾਨ ਦੀ ਕੋਈ ਕਿਸ਼ਤ ਨਹੀਂ ਆਈ ਜਾਂ ਉਸਦਾ ਖਾਤਾ ਬੰਦ ਹੋ ਗਿਆ ਤਾਂ ਇਸ ਪਿੱਛੇ ਕੀ ਕਾਰਨ ਹਨ। ਇਹਨਾਂ ਸਭ ਗੱਲਾਂ ਦੀ ਜਾਚ ਕਿਸਾਨ ਆਨਲਾਈਨ ਢੰਗ ਰਾਹੀਂ ਆਧਾਰ ਕਾਰਡ ਨੰਬਰ ਦਾਖਲ ਕਰਕੇ ਕਰ ਸਕਦੇ ਸਨ। ਹੁਣ ਇਹ ਸੁਵਿਧਾ ਸਿਰਫ਼ ਰਜਿਸਟਰਡ ਮੋਬਾਈਲ ਨੰਬਰ ਰਾਹੀਂ ਹੀ ਲਈ ਜਾ ਸਕਦੀ ਹੈ।

  ਮੋਬਾਈਲ ਨੰਬਰ ਰਾਹੀਂ ਖਾਤੇ ਦੀ ਸਥਿਤੀ ਜਾਣਨ ਦੀ ਵਿਧੀ


  • ਇਸ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਬਣੀ ਹੋਈ ਅਧਿਕਾਰਤ ਵੈੱਬਸਾਈਟ 'ਤੇ ਜਾਓ। ਤੁਸੀਂ ਇਸ ਲਿੰਕ pmkisan.gov.in ਉੱਤੇ ਵੀ ਕਲਿਕ ਕਰ ਸਕਦੇ ਹੋ ਜਾਂ ਆਪਣੇ ਮੋਬਾਈਲ ਦੇ ਗੂਗਲ ਸਰਚ ਵਿਚ pmkisan ਭਰਕੇ ਸਰਚ ਕਰ ਸਕਦੇ ਹੋ।

  • ਮੁੱਖ ਪੰਨੇ ਉੱਤੇ ਸੱਜੇ ਹੱਥ ਲਾਭਪਾਤਰੀ ਸਥਿਤੀ ਦੀ ਆਪਸ਼ਨ ਚੁਣੋ।

  • ਹੁਣ ਆਪਣਾ ਰਜਿਸਟਰਡ ਮੋਬਾਈਲ ਨੰਬਰ ਦਾਖਲ ਕਰ ਦੇਵੋ।

  • ਹੇਠਲੇ ਖਾਲੀ ਬਾਕਸ ਨਜ਼ਰ ਆਵੇਗਾ, ਜਿਸਦੇ ਹੇਠਾਂ ਇਕ ਕੈਪਚਾ ਕੋਡ ਹੋਵੇਗਾ। ਕੈਪਚਾ ਕੋਡ ਨੂੰ ਖਾਲੀ ਬਕਸੇ ਵਿਚ ਭਰੋ।

  • ਆਖਰ ਵਿਚ Get Data ਉੱਤੇ ਕਲਿਕ ਕਰੋ ਅਤੇ ਤੁਹਾਡੇ ਖਾਤੇ ਦਾ ਸਟੇਟਸ ਤੁਹਾਡੇ ਸਾਹਮਣੇ ਆ ਜਾਵੇਗਾ।

  Published by:Sarafraz Singh
  First published:

  Tags: Agriculture, PM Kisan Samman Nidhi Yojana