Home /News /lifestyle /

IMC 2022: 5G ਸੇਵਾ ਨੇ ਬਣਾਇਆ ਕੰਮ ਆਸਾਨ, ਕੁਦਰਤੀ ਆਫ਼ਤ ਤੋਂ ਪਹਿਲਾਂ ਮਿਲੇਗੀ ਸੂਚਨਾ, ਜਾਣੋ ਕਿਵੇਂ

IMC 2022: 5G ਸੇਵਾ ਨੇ ਬਣਾਇਆ ਕੰਮ ਆਸਾਨ, ਕੁਦਰਤੀ ਆਫ਼ਤ ਤੋਂ ਪਹਿਲਾਂ ਮਿਲੇਗੀ ਸੂਚਨਾ, ਜਾਣੋ ਕਿਵੇਂ

IMC 2022: 5G ਸੇਵਾ ਨੇ ਬਣਾਇਆ ਕੰਮ ਆਸਾਨ, ਕੁਦਰਤੀ ਆਫ਼ਤ ਤੋਂ ਪਹਿਲਾਂ ਮਿਲੇਗੀ ਸੂਚਨਾ, ਜਾਣੋ ਕਿਵੇਂ

IMC 2022: 5G ਸੇਵਾ ਨੇ ਬਣਾਇਆ ਕੰਮ ਆਸਾਨ, ਕੁਦਰਤੀ ਆਫ਼ਤ ਤੋਂ ਪਹਿਲਾਂ ਮਿਲੇਗੀ ਸੂਚਨਾ, ਜਾਣੋ ਕਿਵੇਂ

C-Dot Technology: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦਿੱਲੀ ਵਿੱਚ 6ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਸੀ-ਡਾਟ ਤਕਨਾਲੋਜੀ ਬਾਰੇ ਜਾਣਕਾਰੀ ਲਈ। ਇਹ ਸਵਦੇਸ਼ੀ ਤਕਨੀਕ ਭਾਰਤ ਲਈ ਕ੍ਰਾਂਤੀਕਾਰੀ ਤਕਨੀਕ ਸਾਬਤ ਹੋਵੇਗੀ।

 • Share this:

  ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦਿੱਲੀ ਵਿੱਚ 6ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਸੀ-ਡਾਟ ਤਕਨਾਲੋਜੀ ਬਾਰੇ ਜਾਣਕਾਰੀ ਲਈ। ਇਹ ਸਵਦੇਸ਼ੀ ਤਕਨੀਕ ਭਾਰਤ ਲਈ ਕ੍ਰਾਂਤੀਕਾਰੀ ਤਕਨੀਕ ਸਾਬਤ ਹੋਵੇਗੀ।

  C-Dot ਕੋਲ ਆਫ਼ਤ ਪ੍ਰਬੰਧਨ ਲਈ ਵਧੀਆ ਹੱਲ ਹੈ। ਜੇਕਰ ਤੁਹਾਡੇ ਇਲਾਕੇ ਵਿੱਚ ਕਿਤੇ ਵੀ ਭਾਰੀ ਬਾਰਿਸ਼ ਹੋਣ ਵਾਲੀ ਹੈ ਤਾਂ ਤੁਹਾਨੂੰ ਇਸਦੀ ਜਾਣਕਾਰੀ ਪਹਿਲਾਂ ਹੀ ਮਿਲ ਜਾਵੇਗੀ। ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜਾਣਕਾਰੀ ਭੇਜੀ ਜਾਵੇਗੀ।

  ਜੇਕਰ ਤੁਹਾਡੇ ਇਲਾਕੇ 'ਚ ਕਿਸੇ ਕਿਸਮ ਦੀ ਕੁਦਰਤੀ ਆਫ਼ਤ ਆਉਣ ਵਾਲੀ ਹੈ ਤਾਂ ਸੀ-ਡਾਟ ਰਾਹੀਂ ਤੁਹਾਨੂੰ ਮੋਬਾਈਲ, ਟੀ.ਵੀ. ਅਤੇ ਰੇਡੀਓ ਰਾਹੀਂ ਤੁਰੰਤ ਇਸ ਬਾਰੇ ਜਾਣਕਾਰੀ ਮਿਲ ਜਾਵੇਗੀ। ਇਹ ਤਕਨੀਕ ਸਰਕਾਰ ਨੂੰ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕਰਨ ਵਿੱਚ ਮਦਦ ਕਰੇਗੀ ਅਤੇ ਸਮੇਂ ਸਿਰ ਨਾਗਰਿਕਾਂ ਤੱਕ ਲੋੜੀਂਦੀ ਜਾਣਕਾਰੀ ਪਹੁੰਚਾਈ ਜਾ ਸਕੇਗੀ। ਇਸ ਤੋਂ ਇਲਾਵਾ ਇਹ ਤਕਨੀਕ ਖੇਤੀਬਾੜੀ, ਸਿੱਖਿਆ ਅਤੇ ਸਿਹਤ ਸੰਭਾਲ ਦੇ ਖੇਤਰਾਂ ਵਿੱਚ ਵੀ ਉਪਯੋਗੀ ਹੋਵੇਗੀ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਲੋਕ ਸਮੇਂ ਸਿਰ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰ ਸਕਣਗੇ।

  ਤੁਹਾਨੂੰ ਦੱਸ ਦੇਈਏ ਕਿ ਇਹ ਇੰਡੀਆ ਮੋਬਾਈਲ ਕਾਂਗਰਸ ਦਾ 6ਵਾਂ ਐਡੀਸ਼ਨ ਹੈ ਅਤੇ ਇਸ ਦੀ ਥੀਮ 'ਨਿਊ ਡਿਜੀਟਲ ਵਰਲਡ' ਹੈ। ਅਧਿਕਾਰਤ ਪ੍ਰੈਸ ਰਿਲੀਜ਼ ਦੇ ਅਨੁਸਾਰ, 5ਜੀ ਟੈਲੀਕਾਮ ਨੈਟਵਰਕ ਤੋਂ ਮੋਬਾਈਲ ਡਾਟਾ ਕਈ ਗੁਣਾ ਉਪਲਬਧ ਹੋਵੇਗਾ ਅਤੇ ਲੋਕਾਂ ਨੂੰ ਵਿਸ਼ਵ ਪੱਧਰੀ ਸੰਚਾਰ ਸੁਵਿਧਾਵਾਂ ਮਿਲਣਗੀਆਂ।

  Published by:Drishti Gupta
  First published:

  Tags: 5G services in india, Narendra modi, National news, Technology