Home /News /lifestyle /

ਹੁਣ ਮੁਫਤ ਮਿਲੇਗਾ ਭਰਿਆ ਸਿਲੰਡਰ, PM ਮੋਦੀ ਲਾਂਚ ਕਰਨਗੇ Ujjwala 2.0

ਹੁਣ ਮੁਫਤ ਮਿਲੇਗਾ ਭਰਿਆ ਸਿਲੰਡਰ, PM ਮੋਦੀ ਲਾਂਚ ਕਰਨਗੇ Ujjwala 2.0

 • Share this:

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 10 ਅਗਸਤ 2021 ਨੂੰ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਵਿੱਚ ਨਵੇਂ ਐਲਪੀਜੀ ਕੁਨੈਕਸ਼ਨ ਸੌਂਪ ਕੇ ਉੱਜਵਲਾ 2.0 (Ujjwala 2.0) ਯੋਜਨਾ ਦੀ ਸ਼ੁਰੂਆਤ ਕਰਨਗੇ। ਕੇਂਦਰ ਸਰਕਾਰ ਨੇ ਸਾਲ 2016 ਵਿਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਸਰਕਾਰ ਨੇ ਦੇਸ਼ ਦੀਆਂ 5 ਕਰੋੜ ਬੀਪੀਐਲ ਮਹਿਲਾਵਾਂ ਨੂੰ ਮੁਫ਼ਤ ਐਲਪੀਜੀ ਗੈਸ ਕੁਨੈਕਸ਼ਨ (LPG Gas connection ) ਦੇਣ ਦਾ ਟੀਚਾ ਰੱਖਿਆ ਸੀ।

  ਪ੍ਰਧਾਨ ਮੰਤਰੀ ਉਜਵਲਾ ਯੋਜਨਾ 2.0 (Pradhan Mantri Ujjwala Yojana-PMUY-2.0) ਮੰਗਲਵਾਰ ਨੂੰ ਲਾਂਚ ਕੀਤੀ ਜਾਵੇਗੀ। ਇਸ ਵਾਰ ਇਸ ਯੋਜਨਾ ਵਿੱਚ ਸਰਕਾਰ ਮੁਫਤ ਐਲਪੀਜੀ ਕੁਨੈਕਸ਼ਨ ਦੇ ਨਾਲ ਨਾਲ ਭਰਿਆ ਹੋਇਆ ਸਿਲੰਡਰ ਵੀ ਮੁਫਤ ਦੇਵੇਗੀ। ਇਸ ਦੇ ਨਾਲ ਤੁਹਾਨੂੰ ਘੱਟ ਕਾਗਜ਼ੀ ਕਾਰਵਾਈ ਵਿੱਚ ਇਹ ਕੁਨੈਕਸ਼ਨ ਮਿਲੇਗਾ।

  ਪਤੇ ਦਾ ਸਬੂਤ ਨਹੀਂ ਦੇਣਾ ਪਵੇਗਾ

  ਖਾਸ ਗੱਲ ਇਹ ਹੈ ਕਿ ਇਸ ਵਾਰ ਤੁਹਾਨੂੰ ਇਸ ਸਕੀਮ ਦਾ ਲਾਭ ਲੈਣ ਲਈ ਰਾਸ਼ਨ ਕਾਰਡ ਜਾਂ ਕਿਸੇ ਵੀ ਪਤੇ (Addresses) ਦਾ ਸਬੂਤ ਦੇਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਸਿਰਫ ਸਵੈ ਘੋਸ਼ਣਾ ਪੱਤਰ ਦੇਣਾ ਪਵੇਗਾ, ਜਿਸ ਦੁਆਰਾ ਤੁਹਾਨੂੰ ਇਸ ਸਹੂਲਤ ਦਾ ਲਾਭ ਮਿਲੇਗਾ।

  ਇਸ ਸਕੀਮ ਦੇ ਲਾਭ-

  >> ਲਾਭਪਾਤਰੀਆਂ ਨੂੰ ਉਜਵਲਾ 2.0 ਦੇ ਅਧੀਨ ਮੁਫਤ ਐਲਪੀਜੀ ਕੁਨੈਕਸ਼ਨ ਮਿਲੇਗਾ

  >> ਇਸ ਦੇ ਨਾਲ ਹੀ ਪਹਿਲੀ ਰੀਫਿਲ ਅਤੇ ਹੌਟਪਲੇਟ ਮੁਫਤ ਪ੍ਰਦਾਨ ਕੀਤੀ ਜਾਵੇਗੀ

  >> ਘੱਟੋ ਘੱਟ ਕਾਗਜ਼ੀ ਕਾਰਵਾਈ ਦੀ ਲੋੜ ਹੋਵੇਗੀ

  >> ਉਜਵਲਾ 2.0 ਵਿੱਚ ਪ੍ਰਵਾਸੀਆਂ ਨੂੰ ਰਾਸ਼ਨ ਕਾਰਡ ਜਾਂ ਨਿਵਾਸ ਸਰਟੀਫਿਕੇਟ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੋਏਗੀ

  ਬਜਟ ਵਿੱਚ ਐਲਾਨ ਕੀਤਾ ਗਿਆ

  ਤੁਹਾਨੂੰ ਦੱਸ ਦਈਏ ਕਿ ਵਿੱਤੀ ਸਾਲ 2021-22 ਵਿੱਚ ਕੇਂਦਰੀ ਬਜਟ ਵਿੱਚ ਇਸ ਯੋਜਨਾ ਨੂੰ 1 ਕਰੋੜ ਨਵੇਂ ਲਾਭਪਾਤਰੀਆਂ ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਸੀ। ਬਜਟ ਵਿੱਚ ਕਿਹਾ ਗਿਆ ਸੀ ਕਿ ਉੱਜਵਲਾ ਯੋਜਨਾ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਜੋ 1 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕੀਤਾ ਜਾ ਸਕੇ।

  Published by:Gurwinder Singh
  First published:

  Tags: LPG cylinders, Modi government, Ujjwala Yojana