ਕੇਂਦਰ ਸਰਕਾਰ ਕਿਸਾਨਾਂ ਲਈ ਕਈ ਸਕੀਮਾਂ ਚਲਾ ਰਹੀ ਹੈ ਜੋ ਕਿ ਫ਼ਸਲਾਂ ਦੇ ਨਾਲ-ਨਾਲ ਉਨ੍ਹਾਂ ਦੀ ਕਮਾਈ ਦੁੱਗਣੀ ਕਰਨ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਇੱਕ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੁਦਰਤੀ ਆਫ਼ਤ ਤੋਂ ਬਚਾਉਣ ਲਈ ਫ਼ਸਲ ਬੀਮਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਹਾੜ੍ਹੀ ਦੀ ਫ਼ਸਲ ਦਾ ਬੀਮਾ ਕਰਵਾਉਣ ਦੀ ਮਿਆਦ 31 ਦਸੰਬਰ 2021 ਹੈ।
ਹੁਣ ਕਿਸਾਨਾਂ ਨੂੰ ਆਪਣੀ ਫਸਲ ਦਾ ਬੀਮਾ 31 ਦਸੰਬਰ 2021 ਤੋਂ ਪਹਿਲਾਂ ਕਰਵਾਉਣਾ ਪਵੇਗਾ ਨਹੀਂ ਤਾਂ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਣ 'ਤੇ ਆਰਥਿਕ ਮਦਦ ਨਹੀਂ ਮਿਲਗੀ। ਇਸ ਯੋਜਨਾ ਦਾ ਲਾਭ ਲੈਣ ਦੀ 31 ਦਸੰਬਰ 2021 ਆਖਰੀ ਤਰੀਕ ਤੈਅ ਕੀਤੀ ਗਈ ਹੈ ਅਤੇ ਇਸ ਤਰੀਕ ਤੋਂ ਬਾਅਦ ਯੋਜਨਾ ਦਾ ਲਾਭ ਨਹੀਂ ਮਿਲ ਸਕੇਗਾ।
ਫਸਲ ਬੀਮਾ ਲਈ ਕਿੰਨਾ ਪ੍ਰੀਮੀਅਮ ਦੇਣਾ ਪਵੇਗਾ?
ਕਿਸਾਨਾਂ ਨੂੰ ਇਸ ਫਸਲ ਦਾ ਲਾਭ ਲੈਣ ਲਈ ਭਾਰਤ ਸਰਕਾਰ ਦੇ ਪੋਰਟਲ ਉਤੇ ਜਾ ਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ। ਮੁੱਖ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਕਣਕ, ਜੌਂ, ਦਾਲਾਂ, ਸਰ੍ਹੋਂ ਅਤੇ ਆਲੂਆਂ ਲਈ 1.5 ਫੀਸਦੀ ਪ੍ਰੀਮੀਅਮ ਦਰ ਤੈਅ ਕੀਤੀ ਗਈ ਹੈ।
ਫਸਲ ਦਾ ਨੁਕਸਾਨ ਹੋਣ ਉਤੇ ਕਿਸਾਨ ਨੂੰ ਕੀ ਕਰਨਾ ਚਾਹੀਦਾ ਹੈ?
ਫਸਲ ਦਾ ਨੁਕਸਾਨ ਹੋਣ ਤੋਂ ਬਾਅਦ ਕਿਸਾਨਾਂ ਨੂੰ 72 ਘੰਟਿਆਂ ਦੇ ਵਿੱਚ-ਵਿੱਚ ਬੈਂਕ ਸ਼ਾਖਾ ਅਤੇ ਖੇਤੀਬਾੜੀ ਜਾਂ ਫਿਰ ਸਬੰਧਤ ਵਿਭਾਗ ਨੂੰ ਹਲਾਤ ਬਾਰੇ ਦੱਸਣਾ ਹੁੰਦਾ ਹੈ। ਕਿਸੇ ਵੀ ਜਾਣਕਾਰੀ ਦੇ ਲਈ ਟੋਲ ਫ੍ਰੀ ਨੰਬਰ 1800-889-6868 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਡਿਫਾਲਟਰ ਕਿਸਾਨ ਵੀ ਆਪਣੀ ਫਸਲਾਂ ਦਾ ਬੀਮਾ ਕਰਵਾ ਸਕਦੇ ਹਨ ਅਤੇ ਉਨ੍ਹਾਂ ਦਾ ਬੀਮਾ ਵੀ 1.5 ਫੀਸਦੀ ਪ੍ਰੀਮੀਅਮ 'ਤੇ ਹੋਵੇਗਾ। ਕੇਂਦਰ ਸਰਕਾਰ ਅਤੇ ਰਾਜਾਂ ਦੀ ਸਰਕਾਰ ਮਿਲ ਕੇ ਇਸ ਰਕਮ ਦਾ ਭੁਗਤਾਨ ਕਰਨਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dairy Farmers, Farmers, Punjab farmers