• Home
  • »
  • News
  • »
  • lifestyle
  • »
  • PMJAY CLONE MEDICAL COVER TO BENEFIT 40 CRORE PEOPLE IN THE MISSING MIDDLE 21 INSURERS SHORTLISTED

ਹਰ ਭਾਰਤੀ ਨੂੰ ਮਿਲੇਗਾ ਮੈਡੀਕਲ ਬੀਮਾ, 40 ਕਰੋੜ ਲੋਕਾਂ ਲਈ PMJAY ਵਰਗੀ ਯੋਜਨਾ ਦੀ ਤਿਆਰੀ ਵਿਚ ਸਰਕਾਰ

ਹਰ ਭਾਰਤੀ ਨੂੰ ਮਿਲੇਗਾ ਮੈਡੀਕਲ ਬੀਮਾ, 40 ਕਰੋੜ ਲੋਕਾਂ ਲਈ PMJAY ਵਰਗੀ ਯੋਜਨਾ ਦੀ ਤਿਆਰੀ (ਫੋਟੋ: PTI)

ਹਰ ਭਾਰਤੀ ਨੂੰ ਮਿਲੇਗਾ ਮੈਡੀਕਲ ਬੀਮਾ, 40 ਕਰੋੜ ਲੋਕਾਂ ਲਈ PMJAY ਵਰਗੀ ਯੋਜਨਾ ਦੀ ਤਿਆਰੀ (ਫੋਟੋ: PTI)

  • Share this:
    ਸਰਕਾਰ ਨੇ ਦੇਸ਼ ਵਿੱਚ ਮੈਡੀਕਲ ਬੀਮੇ (Medical Insurance) ਦੀਆਂ ਸਹੂਲਤਾਂ ਤੋਂ ਵਾਂਝੇ 40 ਕਰੋੜ ਤੋਂ ਵੱਧ ਦੀ ਆਬਾਦੀ ਲਈ ਇੱਕ ਨਵੀਂ ਸਿਹਤ ਯੋਜਨਾ ਬਣਾਈ ਹੈ। ਸਰਕਾਰ ਨੇ ਇਸ ਦੇ ਲਈ 21 ਬੀਮਾ ਕੰਪਨੀਆਂ ਨੂੰ ਵੀ ਸ਼ਾਰਟਲਿਸਟ ਕੀਤਾ ਹੈ।

    ਸਰਕਾਰ ਇਸ ਪਾਇਲਟ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਰਾਸ਼ਟਰੀ ਸਿਹਤ ਅਥਾਰਟੀ NHA) ਅਤੇ ਬੀਮਾ ਕੰਪਨੀਆਂ ਦੇ ਵਿੱਚ ਇੱਕ ਸਮਝੌਤੇ (MoU ) 'ਤੇ ਦਸਤਖਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਕੰਪਨੀਆਂ ਪਰਿਵਾਰਾਂ ਨੂੰ ਵਧੇਰੇ ਸਬਸਿਡੀ ਵਾਲੇ ਕਵਰ ਦੀ ਪੇਸ਼ਕਸ਼ ਕਰਨਗੀਆਂ।

    ਇਸ ਵੇਲੇ ਲਗਭਗ 50 ਕਰੋੜ ਗਰੀਬ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਲਾਭ ਮਿਲ ਰਿਹਾ ਹੈ। ਇਸ ਵਿੱਚ, ਪੂਰੇ ਪਰਿਵਾਰ ਨੂੰ 5 ਲੱਖ ਰੁਪਏ ਦਾ ਬੀਮਾ ਕਵਰ ਮਿਲਦਾ ਹੈ।

    ਨਿਊਜ਼ 18 ਨਾਲ ਗੱਲਬਾਤ ਕਰਦਿਆਂ, ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੰਪਨੀਆਂ ਸਵੈਇੱਛਤ ਅਧਾਰ 'ਤੇ 40 ਕਰੋੜ ਵਾਧੂ ਲੋਕਾਂ ਨੂੰ 'PMJAY ਕਲੋਨ ਕਵਰ' ਦੇਣਗੀਆਂ। ਉਨ੍ਹਾਂ ਕਿਹਾ ਕਿ ਇਹ ਗਰੁੱਪ ਕਵਰ ਉਨ੍ਹਾਂ ਪਰਿਵਾਰਾਂ ਲਈ ਹੋਣਗੇ ਜਿਨ੍ਹਾਂ ਦਾ ਕੋਈ ਮੈਡੀਕਲ ਬੀਮਾ ਨਹੀਂ ਹੈ। ਇਹ 'ਯੂਨੀਵਰਸਲ ਹੈਲਥ ਕਵਰੇਜ' (ਯੂਐਚਸੀ) ਵੱਲ ਇੱਕ ਵੱਡਾ ਕਦਮ ਵੀ ਹੋਵੇਗਾ।

    PMJAY ਯੋਜਨਾ ਦੇ 50 ਕਰੋੜ ਗਰੀਬ ਲੋਕਾਂ ਤੋਂ ਇਲਾਵਾ 3 ਕਰੋੜ ਲੋਕ ਰਾਜਾਂ ਦੀਆਂ ਵੱਖ -ਵੱਖ ਯੋਜਨਾਵਾਂ ਵਿੱਚ ਕਵਰ ਹਨ। 15-17 ਕਰੋੜ ECHS, ESCI ਅਤੇ CGHS ਵਰਗੀਆਂ ਕੇਂਦਰੀ ਯੋਜਨਾਵਾਂ ਵਿੱਚ ਸ਼ਾਮਲ ਹਨ, ਜਦੋਂ ਕਿ 14 ਕਰੋੜ ਲੋਕਾਂ ਨੇ ਆਪਣੇ ਖਰਚੇ 'ਤੇ ਪ੍ਰਾਈਵੇਟ ਕੰਪਨੀਆਂ ਵਿੱਚ ਬੀਮਾ ਲੈਣ ਦਾ ਰਾਹ ਚੁਣਿਆ।
    Published by:Gurwinder Singh
    First published: