Home /News /lifestyle /

PNB ਦੇ ਗਾਹਕਾਂ ਨੂੰ ਮਿਲੇਗਾ 2 ਲੱਖ ਰੁਪਏ ਦਾ ਲਾਭ, ਬਸ ਕਰਨਾ ਹੋਵੇਗਾ ਇਹ ਕੰਮ 

PNB ਦੇ ਗਾਹਕਾਂ ਨੂੰ ਮਿਲੇਗਾ 2 ਲੱਖ ਰੁਪਏ ਦਾ ਲਾਭ, ਬਸ ਕਰਨਾ ਹੋਵੇਗਾ ਇਹ ਕੰਮ 

  • Share this:
ਜੇਕਰ ਤੁਹਾਡਾ ਵੀ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਬੈਂਕ ਤੁਹਾਨੂੰ ਕਈ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ। ਦਰਅਸਲ, PNB ਆਪਣੇ ਗਾਹਕਾਂ ਨੂੰ 2 ਲੱਖ ਰੁਪਏ ਤੱਕ ਦਾ ਮੁਫਤ ਬੀਮਾ ਦੇ ਰਿਹਾ ਹੈ। ਬੈਂਕ ਇਹ ਸਹੂਲਤ ਜਨ ਧਨ ਖਾਤੇ ਦੇ ਖਾਤਾਧਾਰਕਾਂ ਨੂੰ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਗਾਹਕ ਬੈਂਕ ਦੀਆਂ ਕਈ ਹੋਰ ਸਹੂਲਤਾਂ ਦਾ ਵੀ ਲਾਭ ਲੈ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਇੰਝ ਮਿਲੇਗਾ 2 ਲੱਖ ਦਾ ਮੁਫਤ ਲਾਭ : ਤੁਹਾਨੂੰ ਦੱਸ ਦੇਈਏ ਕਿ ਬੈਂਕ ਦੁਆਰਾ ਜਨਧਨ ਖਾਤੇ ਦੇ ਗਾਹਕਾਂ ਨੂੰ PNB Rupay Jandhan Card ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਕਾਰਡ 'ਤੇ ਬੈਂਕ ਗਾਹਕਾਂ ਨੂੰ 2 ਲੱਖ ਰੁਪਏ ਤੱਕ ਦੇ ਦੁਰਘਟਨਾ ਬੀਮਾ ਕਵਰ ਦੀ ਸਹੂਲਤ ਦੇ ਰਿਹਾ ਹੈ। ਰੁਪੇ ਕਾਰਡ ਦੀ ਮਦਦ ਨਾਲ, ਤੁਸੀਂ ਖਾਤੇ ਤੋਂ ਪੈਸੇ ਕਢਵਾ ਸਕਦੇ ਹੋ ਅਤੇ ਖਰੀਦਦਾਰੀ ਵੀ ਕਰ ਸਕਦੇ ਹੋ।

ਸਿਰਫ਼ 330 ਰੁਪਏ ਦੀ ਸਾਲਾਨਾ ਕਿਸ਼ਤ 'ਤੇ ਮਿਲੇਗਾ 2 ਲੱਖ ਦਾ PMJJBY ਲਾਭ : ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਦਾ ਸਾਲਾਨਾ ਪ੍ਰੀਮੀਅਮ ਸਿਰਫ 330 ਰੁਪਏ ਹੈ। ਇਸ ਯੋਜਨਾ ਦੇ ਤਹਿਤ, ਵਿਅਕਤੀ ਨੂੰ ਜੀਵਨ ਕਵਰ ਮਿਲਦਾ ਹੈ। ਜੇਕਰ ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਤੁਹਾਡੇ ਬੈਂਕ ਖਾਤੇ ਵਿੱਚੋਂ ECS ਰਾਹੀਂ ਲਈ ਜਾਂਦੀ ਹੈ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ : ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ PMSBY ਯੋਜਨਾ ਬਹੁਤ ਘੱਟ ਪ੍ਰੀਮੀਅਮ 'ਤੇ ਜੀਵਨ ਬੀਮਾ ਪ੍ਰਦਾਨ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ PMSBY ਕੇਂਦਰ ਸਰਕਾਰ ਦੀ ਇੱਕ ਅਜਿਹੀ ਯੋਜਨਾ ਹੈ, ਜਿਸ ਦੇ ਤਹਿਤ ਖਾਤਾਧਾਰਕ ਨੂੰ ਸਿਰਫ 12 ਰੁਪਏ ਵਿੱਚ 2 ਲੱਖ ਰੁਪਏ ਦਾ ਬੀਮਾ ਕਵਰ ਮਿਲਦਾ ਹੈ।

ਅਟਲ ਪੈਨਸ਼ਨ ਯੋਜਨਾ : ਕੇਂਦਰ ਸਰਕਾਰ ਨੇ ਘੱਟ ਨਿਵੇਸ਼ 'ਤੇ ਪੈਨਸ਼ਨ ਗਾਰੰਟੀ ਲਈ ਅਟਲ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ। ਅਟਲ ਪੈਨਸ਼ਨ ਯੋਜਨਾ ਤਹਿਤ ਸਰਕਾਰ 1000 ਤੋਂ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਗਰੰਟੀ ਦਿੰਦੀ ਹੈ। ਸਰਕਾਰ ਦੀ ਇਸ ਸਕੀਮ ਵਿੱਚ 40 ਸਾਲ ਤੱਕ ਦੀ ਉਮਰ ਦਾ ਵਿਅਕਤੀ ਅਪਲਾਈ ਕਰ ਸਕਦਾ ਹੈ।
Published by:Amelia Punjabi
First published:

Tags: Bank, MONEY, Pnb

ਅਗਲੀ ਖਬਰ