ਦੇਸ਼ ਵਿਚ ਸਾਈਬਰ ਧੋਖਾਧੜੀ (Cyber Frauds) ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਹ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇਹੋ ਜਿਹੀਆਂ ਧੋਖਾਧੜੀਆਂ ਤੋਂ ਬਚਣ ਲਈ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਪੰਜਾਬ ਨੈਸ਼ਨਲ ਬੈਂਕ (Punjab National Bank) ਲਗਾਤਾਰ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ।
ਇਸ ਸਿਲਸਿਲੇ ਵਿੱਚ, ਪੀਐਨਬੀ (PNB) ਨੇ ਇੱਕ ਹੋਰ ਟਵੀਟ ਜਾਰੀ ਕਰਕੇ ਆਪਣੇ ਕਰੋੜਾਂ ਗਾਹਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਟਵਿੱਟਰ 'ਤੇ PNB ਦੀ ਚਿਤਾਵਨੀ
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਮੈਸੇਜ ਪੋਸਟ ਕੀਤਾ ਹੈ। ਮੈਸੇਜ ਵਿੱਚ ਲਿਖਿਆ ਹੈ ਕਿ ਤਿਉਹਾਰ ਮਨਾਉਣ ਲਈ ਹੁੰਦੇ ਹਨ, ਪਛਤਾਉਣ ਲਈ ਨਹੀਂ। ਸਾਈਬਰ ਅਪਰਾਧੀ ਅਕਸਰ ਤਿਉਹਾਰਾਂ ਦੌਰਾਨ ਧੋਖਾਧੜੀ ਕਰਦੇ ਹਨ। https://cybercrime.gov.in 'ਤੇ ਜਾ ਕੇ ਧੋਖਾਧੜੀ ਵਾਲੇ ਮੈਸੇਜਸ ਦੀਆਂ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰੋ।
ਬੈਂਕ ਨਾਲ ਸਬੰਧਤ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਓ
PNB ਦੇ ਮੁਤਾਬਕ, ਗਾਹਕਾਂ ਨੂੰ ਫਰਜ਼ੀ ਸੰਦੇਸ਼ ਭੇਜੇ ਜਾਂਦੇ ਹਨ ਕਿ ਉਹ ਮੁਫਤ ਵਿੱਚ ਕਾਰ ਲੈ ਸਕਦੇ ਹਨ। ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਅਜਿਹੇ ਫਰਜ਼ੀ ਈਮੇਲ ਲਿੰਕਾਂ 'ਤੇ ਕਲਿੱਕ ਨਾ ਕਰਨ ਲਈ ਕਿਹਾ ਹੈ। ਪੀਐਨਬੀ ਨੇ ਗਾਹਕਾਂ ਨੂੰ ਬੈਂਕ ਨਾਲ ਸਬੰਧਤ ਜਾਣਕਾਰੀ ਲਈ ਬੈਂਕ ਦੀ ਅਧਿਕਾਰਤ ਵੈੱਬਸਾਈਟ www.pnbindia.in 'ਤੇ ਜਾਣ ਲਈ ਕਿਹਾ ਹੈ। ਬੈਂਕ ਨਾਲ ਜੁੜੀ ਜਾਣਕਾਰੀ ਇਸ ਵੈੱਬਸਾਈਟ 'ਤੇ ਮਿਲੇਗੀ।
PNB ਨੇ ਬਚਤ ਖਾਤੇ 'ਤੇ ਘਟਾਇਆ ਦਿੱਤੀਆਂ ਹਨ ਵਿਆਜ ਦਰਾਂ
ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ ਨੇ 1 ਦਸੰਬਰ 2021 ਤੋਂ ਆਪਣੇ ਬੱਚਤ ਖਾਤਿਆਂ 'ਤੇ ਵਿਆਜ ਦਰ ਘਟਾ ਦਿੱਤੀ ਹੈ। ਬੈਂਕ ਨੇ ਬੱਚਤ ਖਾਤਿਆਂ 'ਤੇ ਵਿਆਜ ਦਰਾਂ ਨੂੰ ਘਟਾ ਕੇ 2.80 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵਿਆਜ ਦਰਾਂ 2.90 ਫੀਸਦੀ ਸਾਲਾਨਾ ਸਨ। ਇਸ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਨੇ 1 ਸਤੰਬਰ 2021 ਨੂੰ ਬੱਚਤ ਖਾਤੇ 'ਤੇ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Cyber, Cyber attack, Cyber crime, Pnb