Home /News /lifestyle /

PNB Recruitment 2022: PNB ਵਿੱਚ ਸਪੈਸ਼ਲਿਸਟ ਅਫਸਰ ਦੀਆਂ ਅਸਾਮੀ ਲਈ ਕਰੋ ਅਪਲਾਈ

PNB Recruitment 2022: PNB ਵਿੱਚ ਸਪੈਸ਼ਲਿਸਟ ਅਫਸਰ ਦੀਆਂ ਅਸਾਮੀ ਲਈ ਕਰੋ ਅਪਲਾਈ

PNB Recruitment: PNB ਵਿੱਚ ਸਪੈਸ਼ਲਿਸਟ ਅਫਸਰ ਦੀਆਂ ਅਸਾਮੀ ਲਈ ਕਰੋ ਅਪਲਾਈ

PNB Recruitment: PNB ਵਿੱਚ ਸਪੈਸ਼ਲਿਸਟ ਅਫਸਰ ਦੀਆਂ ਅਸਾਮੀ ਲਈ ਕਰੋ ਅਪਲਾਈ

PNB Recruitment 2022: ਬੈਕਿੰਗ ਸੈਕਟਰ ਵਿੱਚ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਇੱਕ ਵਧੀਆ ਖ਼ਬਰ ਹੈ। ਦੇਸ਼ ਦੀ ਦੂਸਰੀ ਵੱਡੀ ਸਰਕਾਰੀ ਬੈਂਕ ਯਾਨੀ ਪੰਜਾਬ ਨੈਸ਼ਨਲ ਬੈਂਕ ਨਵੇਂ ਸਟਾਫ਼ ਲਈ ਅਰਜ਼ੀਆਂ ਦੀ ਮੰਗ ਕਰ ਰਹੀ ਹੈ। ਇਹ ਅਰਜ਼ੀਆਂ ਮੈਨੇਜਰ ਅਤੇ Seniorਮੈਨੇਜਰ ਦੇ ਅਹੁਦੇ ਲਈ ਹਨ।

  • Share this:

ਪੰਜਾਬ ਨੈਸ਼ਨਲ ਬੈਂਕ, PNB ਨੇ ਸਪੈਸ਼ਲਿਸਟ ਅਫਸਰ (Specialist Officers) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ ਇਛੁੱਕ ਉਮੀਦਵਾਰ ਪੰਜਾਬ ਨੈਸ਼ਨਲ ਬੈਂਕਦੀ ਅਧਿਕਾਰਤ ਵੈੱਬਸਾਈਟ pnbindia.in 'ਤੇ ਜਾ ਕੇ ਆਨਲਾਈਨ ਬਿਨੈ-ਪੱਤਰ (Onilne Application) ਜਮ੍ਹਾ ਕਰ ਸਕਦੇ ਹਨ। ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ 7 ਮਈ 2022 ਹੈ। ਅਹੁਦਿਆਂ 'ਤੇ ਭਰਤੀ ਲਈ ਪ੍ਰੀਖਿਆ 12 ਜੂਨ 2022 ਨੂੰ ਕਰਵਾਈ ਜਾਵੇਗੀ।

ਕੁੱਲ 145 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜਿਸ ਵਿੱਚ 40 ਅਸਾਮੀਆਂ ਮੈਨੇਜਰ ਦੀਆਂ, 100 ਅਸਾਮੀਆਂ ਮੈਨੇਜਰ (ਕ੍ਰੈਡਿਟ) ਅਤੇ 5 ਅਸਾਮੀਆਂ ਸੀਨੀਅਰ ਮੈਨੇਜਰ ਦੀਆਂ ਹਨ।

ਵਿੱਦਿਅਕ ਯੋਗਤਾ (Educational Qualification)

Financeਵਿੱਚ ਐਮਬੀਏ ਜਾਂ Finance ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਵਾਲੇ ਉਮੀਦਵਾਰ ਪੀਐਨਬੀ ਵਿੱਚ ਮੈਨੇਜਰ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਯੋਗ ਹਨ। ਭਰਤੀ ਨੋਟੀਫਿਕੇਸ਼ਨ ਵਿੱਚ ਵਿਦਿਅਕ ਯੋਗਤਾ ਦੀ ਵਿਸਤ੍ਰਿਤ ਜਾਂਚ ਕਰੋ।

ਅਨੁਭਵ (Experience)

ਮੈਨੇਜਰ ਦੀਆਂ ਅਸਾਮੀਆਂ ਲਈ 1 ਸਾਲ ਦਾ ਤਜ਼ਰਬਾ ਅਤੇ ਸੀਨੀਅਰ ਮੈਨੇਜਰ ਦੀਆਂ ਅਸਾਮੀਆਂ ਲਈ ਘੱਟੋ-ਘੱਟ 3 ਸਾਲ ਦਾ ਤਜ਼ਰਬਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ ( Age Limit)

25 ਤੋਂ 35 ਸਾਲ ਦੇ ਉਮੀਦਵਾਰ ਮੈਨੇਜਰ ਦੇ ਅਹੁਦਿਆਂ ਲਈ ਅਤੇ 25 ਤੋਂ 27 ਸਾਲ ਦੇ ਸੀਨੀਅਰ ਮੈਨੇਜਰ ਦੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ (Selection Process)

ਉਮੀਦਵਾਰਾਂ ਦੀ ਚੋਣ ਆਨਲਾਈਨ ਟੈਸਟ (Online Test) ਅਤੇ ਇੰਟਰਵਿਊ (Interview) ਰਾਹੀਂ ਕੀਤੀ ਜਾਵੇਗੀ। ਭਰਤੀ ਸੰਬੰਧੀ ਸਾਰੇ ਵੇਰਵਿਆਂ ਲਈ ਨੋਟੀਫਿਕੇਸ਼ਨ ਦੇਖੋ। ਜਿਸ ਲਈ ਲਿੰਕਹੇਠਾਂ ਦਿੱਤਾ ਗਿਆ ਹੈ।

PNB Recruitment 2022 Notification

Published by:Rupinder Kaur Sabherwal
First published:

Tags: Business, Businessman, Government job, Jobs