ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (PNB) ਨੇ ਪੈਨਸ਼ਨਰਾਂ ਲਈ ਜੀਵਨ ਪ੍ਰਮਾਣ ਪੱਤਰ ਜਮਾਂ ਕਰਾਉਣ ਲਈ ਵੀਡੀਓ ਕਾਲ ਦੀ ਸਹੂਲਤ ਸ਼ੁਰੂ ਕੀਤੀ ਹੈ। ਇਹ ਪਹਿਲਕਦਮੀ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਮਹਾਂਮਾਰੀ ਦੇ ਦੌਰਾਨ ਜੀਵਨ ਸਰਟੀਫਿਕੇਟ ਜਮ੍ਹਾ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਬਣਾ ਦੇਵੇਗੀ। PNB ਦੀ ਨਵੀਂ ਵੀਡੀਓ ਅਧਾਰਤ ਗਾਹਕ ਪਛਾਣ ਪ੍ਰਕਿਰਿਆ ਦੇ ਤਹਿਤ, ਪੈਨਸ਼ਨਰ ਘਰ ਬੈਠੇ ਸੁਰੱਖਿਅਤ ਢੰਗ ਨਾਲ ਜੀਵਨ ਸਰਟੀਫਿਕੇਟ ਜਮਾਂ ਕਰ ਸਕਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਨੈਸ਼ਨਲ ਬੈਂਕ ਨੇ ਟਵੀਟ ਕੀਤਾ ਕਿ ਹੁਣ ਲਾਈਫ ਸਰਟੀਫਿਕੇਟ ਜਮਾਂ ਕਰਨਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ। ਤੁਸੀਂ ਵੀਡੀਓ ਕਾਲ ਰਾਹੀਂ ਆਪਣੇ ਦਸਤਾਵੇਜ਼ ਜਮਾਂ ਕਰਵਾ ਸਕਦੇ ਹੋ। ਇਸ ਸੁਵਿਧਾ ਨੂੰ 28 ਫਰਵਰੀ 2022 ਤੱਕ ਲਿਆ ਜਾ ਸਕਦਾ ਹੈ।
ਕਰਮਚਾਰੀ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੀ ਨਿਗਰਾਨੀ ਹੇਠ ਪੈਨਸ਼ਨ ਅਤੇ ਪੈਨਸ਼ਨਰਜ਼ ਕਲਿਆਣ ਵਿਭਾਗ ਨੇ ਹਾਲ ਹੀ ਵਿੱਚ ਸਾਰੇ ਉਮਰ ਸਮੂਹਾਂ ਦੇ ਕੇਂਦਰੀ ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਜਮਾਂ ਕਰਨ ਦੀ ਅੰਤਿਮ ਮਿਤੀ 28 ਫਰਵਰੀ, 2022 ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਆਖਰੀ ਤਰੀਕ 31 ਦਸੰਬਰ 2021 ਸੀ। ਇਹ ਦੂਜੀ ਵਾਰ ਹੈ ਜਦੋਂ ਪੈਨਸ਼ਨ ਵਿਭਾਗ ਨੇ ਜੀਵਨ ਸਰਟੀਫਿਕੇਟ ਭਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾਇਆ ਹੈ।
ਦਸਤਾਵੇਜ਼ ਇਸ ਤਰ੍ਹਾਂ ਵੀਡੀਓ ਕਾਲ ਰਾਹੀਂ ਜਮ੍ਹਾਂ ਕਰਵਾਏ ਜਾ ਸਕਦੇ ਹਨ
PNB ਦੀ ਵੈੱਬਸਾਈਟ https://www.pnbindia.in/ 'ਤੇ ਜਾਓ ਅਤੇ ਲਾਈਫ ਸਰਟੀਫਿਕੇਟ ਵਿਕਲਪ ਨੂੰ ਚੁਣੋ।
ਇੱਥੇ ਆਪਣਾ ਖਾਤਾ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰੋ। ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਗਿਆ OTP ਦਰਜ ਕਰੋ।
ਆਪਣਾ ਆਧਾਰ ਨੰਬਰ ਦਰਜ ਕਰੋ ਅਤੇ ਅੱਗੇ ਵਧਣ ਲਈ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰੋ।
ਆਧਾਰ ਵੈਰੀਫਿਕੇਸ਼ਨ ਲਈ OTP ਦਾਖਲ ਕਰੋ।
ਆਪਣੀ ਪੈਨਸ਼ਨ ਕਿਸਮ ਦੀ ਚੋਣ ਕਰੋ। ਜੇਕਰ ਤੁਸੀਂ ਰੈਗੂਲਰ ਪੈਨਸ਼ਨ ਦੀ ਚੋਣ ਕਰਦੇ ਹੋ ਤਾਂ ਵੀਡੀਓ ਲਾਈਫ ਸਰਟੀਫਿਕੇਟ ਲਈ 'Submit Request' 'ਤੇ ਕਲਿੱਕ ਕਰੋ।
ਪਰਿਵਾਰਕ ਪੈਨਸ਼ਨ ਲਈ ਆਪਣੇ ਰੁਜ਼ਗਾਰ ਅਤੇ ਵਿਆਹੁਤਾ ਸਥਿਤੀ ਦੇ ਵੇਰਵੇ ਦਰਜ ਕਰੋ ਅਤੇ ਵੀਡੀਓ ਜੀਵਨ ਸਰਟੀਫਿਕੇਟ ਲਈ 'Submit Request' 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਜੀਵਨ ਸਰਟੀਫਿਕੇਟ ਲਈ ਤੁਹਾਡੀ Request ਸਫਲਤਾਪੂਰਵਕ ਜਮ੍ਹਾਂ ਹੋ ਜਾਵੇਗੀ।
ਜੀਵਨ ਪ੍ਰਮਾਣ ਪੱਤਰ ਜਮ੍ਹਾ ਨਾ ਹੋਣ 'ਤੇ ਵੀ ਪੈਨਸ਼ਨ ਮਿਲੇਗੀ : ਆਮ ਤੌਰ 'ਤੇ, ਹਰ ਸਾਲ 30 ਨਵੰਬਰ ਤੱਕ, ਪੈਨਸ਼ਨਰਾਂ ਨੂੰ ਆਪਣਾ ਜੀਵਨ ਸਰਟੀਫਿਕੇਟ ਬੈਂਕ ਜਾਂ ਪੈਨਸ਼ਨ ਏਜੰਸੀ ਕੋਲ ਜਮ੍ਹਾ ਕਰਵਾਉਣਾ ਹੁੰਦਾ ਹੈ। ਮਹਾਂਮਾਰੀ ਦੇ ਮੱਦੇਨਜ਼ਰ, ਸਮਾਂ ਸੀਮਾ 30 ਨਵੰਬਰ ਤੋਂ 31 ਦਸੰਬਰ ਤੱਕ ਵਧਾ ਦਿੱਤੀ ਗਈ ਸੀ। ਫਿਰ ਹਾਲ ਹੀ ਵਿੱਚ 31 ਦਸੰਬਰ ਦੀ ਸਮਾਂ ਸੀਮਾ ਵਧਾ ਕੇ 28 ਫਰਵਰੀ 2022 ਕਰ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਜੀਵਨ ਸਰਟੀਫਿਕੇਟ ਜਮ੍ਹਾ ਨਾ ਕਰਵਾਉਣ ਕਾਰਨ ਕਿਸੇ ਦੀ ਪੈਨਸ਼ਨ ਨਹੀਂ ਰੁਕੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।