ਸਮਾਰਟਫੋਨ ਕੰਪਨੀਆਂ ਆਏ ਮਹੀਨੇ ਨਵੇਂ ਨਵੇਂ ਮੋਬਾਈਲ ਲਾਂਚ ਕਰਦੀਆਂ ਹਨ। ਭਾਰਤ ਵਿੱਚ ਸਮਾਰਟਫੋਨ ਕੰਪਨੀਆਂ ਵਿੱਚ ਮਜ਼ਬੂਤ ਮੁਕਾਬਲੇਬਾਜ਼ੀ ਹੈ, ਜਿਸ ਦੇ ਨਤੀਜੇ ਵਜੋਂ ਉਹ ਹਰ ਮਾਡਲ ਨੂੰ ਕਿਫ਼ਾਇਤੀ ਅਤੇ ਦਮਦਾਰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਦੇ ਚਲਦੇ ਹੀ ਕੱਲ੍ਹ ਯਾਨੀ 6 ਫਰਵਰੀ 2023 ਨੂੰ Poco ਨੇ ਆਪਣੇ Poco X5 Pro ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਇੱਕ ਗਲੋਬਲ ਇਵੈਂਟ ਵਿੱਚ ਲਾਂਚ ਕੀਤਾ ਗਿਆ ਜਿਸਦੀ ਲਾਈਵ ਸਟ੍ਰੀਮਿੰਗ ਫਲਿੱਪਕਾਰਟ ਅਤੇ ਕੰਪਨੀ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਦਿਖਾਈ ਗਈ। ਪੋਕੋ ਦੇ ਟਵਿੱਟਰ ਪੋਸਟ ਦੇ ਅਨੁਸਾਰ, ਨਵੇਂ ਫੋਨ ਨੂੰ ਫਲਿੱਪਕਾਰਟ 'ਤੇ ਅਰਲੀ ਐਕਸੈਸ ਸੇਲ ਲਈ ਉਪਲਬਧ ਕਰਾਇਆ ਜਾਵੇਗਾ।
ਇਸ ਫੋਨ ਦੀਆਂ ਕੁੱਝ ਖ਼ਾਸੀਅਤਾਂ ਦਾ ਖੁਲਾਸਾ ਹੋਇਆ ਹੈ। ਅੱਜ ਅਸੀਂ ਤੁਹਾਨੂੰ ਇਸਦੀਆਂ ਖਾਸ ਸਪੈਸੀਫਿਕੇਸ਼ਨਸ ਬਾਰੇ ਦੱਸ ਰਹੇ ਹਾਂ ਕਿ ਇਸ ਸਮਾਰਟਫੋਨ ਵਿੱਚ ਕੀ ਖ਼ਾਸ ਹੈ। ਸਭ ਤੋਂ ਪਹਿਲੀ ਗੱਲ ਇਸਦਾ ਪ੍ਰੋਸੈਸਰ ਹੈ। ਇਸ ਵਿੱਚ Snapdragon 778G SoC ਪ੍ਰੋਸੈਸਰ ਮਿਲੇਗਾ।
ਸਟੋਰੇਜ ਦੀ ਗੱਲ ਕਰੀਏ ਤਾਂ Poco X5 Pro 12GB ਰੈਮ ਅਤੇ 256GB ਇੰਟਰਨਲ ਸਟੋਰੇਜ ਦੇ ਨਾਲ ਆ ਸਕਦਾ ਹੈ। ਇਸ ਵਿੱਚ ਸ਼ਾਨਦਾਰ ਕੈਮਰੇ ਮਿਲਣਗੇ ਜਿਸ ਵਿੱਚ 108 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲੇਗਾ। ਡਿਸਪਲੇਅ ਦੇ ਤੌਰ 'ਤੇ ਇਸ ਵਿੱਚ 120HZ AMOLED ਡਿਸਪਲੇਅ ਅਤੇ ਸਲਿਮ ਡਿਜ਼ਾਈਨ ਪ੍ਰੋਫਾਈਲ ਮਿਲੇਗੀ। Poco X5 Pro ਵਿੱਚ 67W ਫਾਸਟ ਚਾਰਜਿੰਗ ਦੇ ਨਾਲ 5,000mAh ਦੀ ਬੈਟਰੀ ਹੋਣ ਦੀ ਉਮੀਦ ਹੈ।
ਕੀਮਤ:
ਇੱਕ ਲੀਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸਦੀ ਕੀਮਤ 20,999 ਰੁਪਏ ਹੋਵੇਗੀ। ਇਸ ਨਾਲ ਤੁਹਾਨੂੰ ਛੂਟ ਵੀ ਮਿਲੇਗੀ ਪਰ ਫਿਰ ਵੀ ਇਸਦੀ ਕੀਮਤ Poco X4 Pro ਤੋਂ ਜ਼ਿਆਦਾ ਰਹਿਣ ਦੀ ਉਮੀਦ ਹੈ। ਇੱਕ ਹੋਰ ਖ਼ਬਰ ਇਹ ਵੀ ਹੈ ਕਿ Poco X5 Pro ਦੀ ਕੀਮਤ 22,999 ਰੁਪਏ ਤੋਂ ਸ਼ੁਰੂ ਹੋਸਕਦੀ ਹੈ। ਲਾਂਚ ਦੇ ਦੌਰਾਨ Flipkart ICICI ਬੈਂਕ ਦੇ ਗਾਹਕਾਂ ਲਈ 2,000 ਰੁਪਏ ਦੀ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਨਾਲ ਕੀਮਤ ਹੋਰ ਘਟ ਕੇ 20,999 ਰੁਪਏ ਹੋ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ Poco X5 Pro ਦੀ ਸੇਲ 13 ਫਰਵਰੀ ਨੂੰ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਸ਼ੁਰੂ ਹੋਣ ਦੀ ਉਮੀਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mobile phone, Smartphone, Tech News, Tech updates, Technology