Home /News /lifestyle /

ਘੱਟ ਕੀਮਤ 'ਚ ਸ਼ਾਨਦਾਰ ਫੀਚਰਸ ਦੇ ਨਾਲ ਜਲਦ ਲਾਂਚ ਹੋਵੇਗਾ Poco M5, ਜਾਣੋ ਸਮਾਰਟਫੋਨ ਦੀਆਂ ਹੋਰ ਵਿਸ਼ੇਸ਼ਤਾਵਾਂ

ਘੱਟ ਕੀਮਤ 'ਚ ਸ਼ਾਨਦਾਰ ਫੀਚਰਸ ਦੇ ਨਾਲ ਜਲਦ ਲਾਂਚ ਹੋਵੇਗਾ Poco M5, ਜਾਣੋ ਸਮਾਰਟਫੋਨ ਦੀਆਂ ਹੋਰ ਵਿਸ਼ੇਸ਼ਤਾਵਾਂ

ਘੱਟ ਕੀਮਤ 'ਚ ਸ਼ਾਨਦਾਰ ਫੀਚਰਸ ਦੇ ਨਾਲ ਜਲਦ ਲਾਂਚ ਹੋਵੇਗਾ Poco M5

ਘੱਟ ਕੀਮਤ 'ਚ ਸ਼ਾਨਦਾਰ ਫੀਚਰਸ ਦੇ ਨਾਲ ਜਲਦ ਲਾਂਚ ਹੋਵੇਗਾ Poco M5

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Poco ਆਪਣਾ Poco M5 ਸਮਾਰਟਫੋਨ ਅਗਲੇ ਮਹੀਨੇ ਭਾਰਤ 'ਚ ਲਾਂਚ ਕਰ ਸਕਦੀ ਹੈ। ਰਿਪੋਰਟ ਦੇ ਮੁਤਾਬਕ, ਹੈਂਡਸੈੱਟ MediaTek Helio G99 SoC ਦੁਆਰਾ ਸੰਚਾਲਿਤ ਹੈ। ਇਸ ਵਿੱਚ ਘੱਟੋ-ਘੱਟ 6G ਰੈਮ ਹੈ ਅਤੇ ਇਹ 5,000 mAh ਬੈਟਰੀ ਬੈਕਅਪ ਲੈ ਸਕਦਾ ਹੈ।

  • Share this:

Poco Smartphone: ਸਮਾਰਟਫੋਨ ਦੀ ਦੁਨੀਆਂ ਵਿੱਚ ਨਵੇਂ ਤੋਂ ਨਵੇਂ ਤਕੀਨਕਾਂ ਨਾਲ ਲੈਸ ਫੋਨ ਲਾਂਚ ਕੀਤੇ ਜਾ ਰਹੇ ਹਨ। ਜਿਸ ਨਾਲ ਸਮਾਰਟਫੋਨ ਨਿਰਮਾਤਾ ਕੰਪਨੀਆਂ ਵਿੱਚ ਮੁਕਾਬਲਾ ਸਖਤ ਹੁੰਦਾ ਜਾ ਰਿਹਾ ਹੈ। ਹਾਲ ਹੀ 'ਚ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Poco ਆਪਣਾ Poco M5 ਸਮਾਰਟਫੋਨ ਅਗਲੇ ਮਹੀਨੇ ਭਾਰਤ 'ਚ ਲਾਂਚ ਕਰ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਫੋਨ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ 'ਚ ਫੋਨ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

Poco M5 ਨੂੰ ਕਥਿਤ ਤੌਰ 'ਤੇ 4G ਸਮਾਰਟਫੋਨ ਦੇ ਤੌਰ 'ਤੇ ਪੇਸ਼ ਕਰਨ ਦੀ ਉਮੀਦ ਹੈ ਅਤੇ ਭਵਿੱਖ ਵਿੱਚ ਇੱਕ 5G ਵੇਰੀਐਂਟ ਵੀ ਆ ਸਕਦਾ ਹੈ। ਰਿਪੋਰਟ ਮੁਤਾਬਕ, ਹੈਂਡਸੈੱਟ MediaTek Helio G99 SoC ਦੁਆਰਾ ਸੰਚਾਲਿਤ ਹੋਵੇਗਾ। ਇਸ ਵਿੱਚ ਘੱਟੋ-ਘੱਟ 6G ਰੈਮ ਹੋ ਸਕਦੀ ਹੈ ਅਤੇ ਇਹ 5,000 mAh ਬੈਟਰੀ ਬੈਕਅਪ ਪੈਕ ਮਿਲ ਸਕਦਾ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 15 ਹਜ਼ਾਰ ਰੁਪਏ ਹੋ ਸਕਦੀ ਹੈ। ਕੰਪਨੀ ਆਉਣ ਵਾਲੇ ਦਿਨਾਂ 'ਚ ਇਸ ਦੀ ਲਾਂਚਿੰਗ ਡੇਟ ਦਾ ਖੁਲਾਸਾ ਕਰ ਸਕਦੀ ਹੈ।

Poco M5 ਦੇ ਸਪੈਸੀਫਿਕੇਸ਼ਨਸ

ਰਿਪੋਰਟਾਂ ਦੇ ਅਨੁਸਾਰ, Poco M5 ਆਊਟ-ਆਫ-ਦ-ਬਾਕਸ ਐਂਡਰਾਇਡ 12 'ਤੇ ਰਨ (run) ਕਰ ਸਕਦਾ ਹੈ ਅਤੇ ਫੁੱਲ-ਐਚਡੀ + ਰੈਜ਼ੋਲਿਊਸ਼ਨ ਦੇ ਨਾਲ 6.58-ਇੰਚ ਦੀ LCD ਡਿਸਪਲੇਅ ਨੂੰ ਸਪੋਰਟ ਕਰ ਸਕਦਾ ਹੈ। ਰਿਪੋਰਟ ਦੇ ਅਨੁਸਾਰ, ਇਸ ਵਿੱਚ ਘੱਟੋ-ਘੱਟ 6G ਰੈਮ ਦੇ ਨਾਲ MediaTek Helio G99 SoC ਦੁਆਰਾ ਸੰਚਾਲਿਤ ਹੋਣ ਦੀ ਉਮੀਦ ਹੈ।ਇਹ ਧਿਆਨ ਦੇਣ ਯੋਗ ਹੈ ਕਿ Poco ਨੇ ਇਸ ਸਾਲ ਦੇ ਸ਼ੁਰੂ ਵਿੱਚ Poco M4 5G ਦੇ ਗਲੋਬਲ ਲਾਂਚ ਦੇ ਨਾਲ ਆਪਣੇ 5G ਸਮਾਰਟਫੋਨ ਲਾਈਨਅੱਪ ਦਾ ਵਿਸਤਾਰ ਕੀਤਾ ਹੈ। ਇਸ M-ਸੀਰੀਜ਼ ਦੇ ਫੋਨ ਵਿੱਚ MediaTek Dimensity 700, 90Hz FHD+ ਡਿਸਪਲੇਅ ਦੇ ਨਾਲ 5,000mAh ਬੈਟਰੀ ਅਤੇ 50MP ਡਿਊਲ ਰੀਅਰ ਕੈਮਰਾ ਸਪੋਰਟ ਹੈ। Poco M4 5G 7nm MediaTek Dimensity 700 ਪ੍ਰੋਸੈਸਰ ਅਤੇ 2GB ਤੱਕ ਟਰਬੋ ਰੈਮ ਦੁਆਰਾ ਸੰਚਾਲਿਤ ਹੈ।

5,000mAh ਦੀ ਬੈਟਰੀ

ਸਮਾਰਟਫੋਨ ਘੱਟੋ-ਘੱਟ 33W ਫਾਸਟ ਚਾਰਜਿੰਗ ਦੇ ਨਾਲ 5,000mAh ਬੈਟਰੀ ਬੈਕਅਪ ਪੈਕ ਨਾਲ ਲੈਸ ਹੋ ਸਕਦਾ ਹੈ। ਇਸ ਤੋਂ ਇਲਾਵਾ ਚੀਨੀ ਸਮਾਰਟਫੋਨ ਬ੍ਰਾਂਡ Poco M5 ਦਾ ਇੱਕ ਹੋਰ ਵੇਰੀਐਂਟ ਲਿਆ ਸਕਦਾ ਹੈ ਜੋ 5G ਹੋਵੇਗਾ। ਇਸ 'ਚ ਬਾਇਓਮੈਟ੍ਰਿਕ ਸੁਰੱਖਿਆ ਲਈ ਫੋਨ 'ਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਜਾ ਸਕਦਾ ਹੈ।

ਡਿਊਲ ਬੈਂਡ ਵਾਈਫਾਈ ਸਪੋਰਟ

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹੈਂਡਸੈੱਟ ਸੰਭਾਵਤ ਤੌਰ 'ਤੇ ਇਸ ਦੇ 'chick-leather-like' ਬੈਕ ਡਿਜ਼ਾਈਨ ਨੂੰ ਬਰਕਰਾਰ ਰੱਖੇਗਾ। ਸੁਰੱਖਿਆ ਲਈ ਇਸ ਵਿੱਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸਕੈਨਰ ਹੋ ਸਕਦਾ ਹੈ। ਕੁਨੈਕਟੀਵਿਟੀ ਲਈ ਇਸ 'ਚ ਬਲੂਟੁੱਥ v5 ਅਤੇ ਡਿਊਲ ਬੈਂਡ ਵਾਈਫਾਈ ਸਪੋਰਟ ਮਿਲਣ ਦੀ ਉਮੀਦ ਹੈ।

ਸਮਾਰਟਫੋਨ ਦੀ ਕੀਮਤ

ਰਿਪੋਰਟ ਦੇ ਮੁਤਾਬਿਕ ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 15 ਹਜ਼ਾਰ ਹੋ ਸਕਦੀ ਹੈ। 91Mobiles ਦੀ ਰਿਪੋਰਟ ਮੁਤਾਬਕ ਇਹ ਕੀਮਤ ਫੋਨ ਦੇ ਬੇਸ ਮਾਡਲ ਲਈ ਹੈ ਅਤੇ ਇਸ ਤੋਂ ਵੱਧ ਵੇਰੀਐਂਟ ਜ਼ਿਆਦਾ ਮਹਿੰਗੇ ਹੋ ਸਕਦੇ ਹਨ। Poco ਦੇ ਹੈਂਡਸੈੱਟ ਨੂੰ ਸਤੰਬਰ 'ਚ ਲਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਪਰ ਚੀਨੀ ਸਮਾਰਟਫੋਨ ਬ੍ਰਾਂਡ ਨੇ ਅਜੇ ਤੱਕ ਫੋਨ ਦੀ ਅਧਿਕਾਰਤ ਲਾਂਚ ਤਰੀਕ ਅਤੇ ਵਿਸ਼ੇਸ਼ਤਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ।

Published by:Tanya Chaudhary
First published:

Tags: Mobile phone, Smartphone, Tech News, Technology