Home /News /lifestyle /

Poha For Weight Loss: ਸਿਹਤ ਲਈ ਫਾਇਦੇਮੰਦ ਹੈ ਪੋਹਾ, ਇਸ 'ਚ ਮੌਜੂਦ ਫਾਈਬਰ ਘਟਾਉਂਦਾ ਹੈ ਭਾਰ

Poha For Weight Loss:  ਅੱਜ ਕੱਲ੍ਹ ਹਰ ਕੋਈ ਆਪਣੀ ਫਿਟਨੈੱਸ ਦਾ ਧਿਆਨ ਰੱਖਦਾ ਹੈ। ਫਿਰ ਭਾਵੇਂ ਇਹ ਭਾਰ ਵਧਣ ਦੀ ਗੱਲ ਹੋਵੇ ਜਾਂ ਘਟਨਾ। ਭਾਰ ਘਟਣਾ ਜਾਂ ਵਧਣਾ ਸਭ ਤੁਹਾਡੀ ਖੁਰਾਕ ਅਤੇ ਰੁਟੀਨ 'ਤੇ ਨਿਰਭਰ ਕਰਦਾ ਹੈ। ਸਵੇਰ ਦਾ ਤੁਹਾਡਾ ਪਹਿਲਾ ਭੋਜਨ ਭਾਵ ਨਾਸ਼ਤਾ ਵੀ ਇਸ ਭੋਜਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਬਹੁਤ ਸਾਰੇ ਘਰਾਂ ਵਿੱਚ ਸਵੇਰ ਦੇ ਨਾਸ਼ਤੇ ਵਿੱਚ ਪੋਹਾ ਆਮ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਚਾਹੇ ਇਸ ਨੂੰ ਪਿਆਜ਼ ਅਤੇ ਆਲੂ ਨਾਲ ਬਣਾਇਆ ਜਾਵੇ ਜਾਂ ਇਸ ਵਿੱਚ ਮੂੰਗਫਲੀ ਅਤੇ ਨਮਕੀਨ ਮਿਲਾ ਕੇ ਖਾਓ। ਪੋਹਾ ਤਿਆਰ ਕਰਨ ਦੇ ਕਈ ਤਰੀਕੇ ਹਨ। ਪੋਹਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਇਹ ਬਹੁਤ ਹੀ ਸਿਹਤਮੰਦ ਹੈ।

ਇਸ ਨੂੰ ਸੀਰੀਅਲ (Cereal) ਨਾਲੋਂ ਬਿਹਤਰ ਮੰਨਿਆ ਜਾਂਦਾ ਹੈ, ਕਿਉਂਕਿ ਪੋਹੇ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਇਹ ਸਾਰੇ ਪੌਸ਼ਟਿਕ ਤੱਤ ਨਾ ਸਿਰਫ਼ ਤੁਹਾਡਾ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ, ਸਗੋਂ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦੇ ਹਨ।

ਜਾਣੋ ਪੋਹਾ ਕਿਵੇਂ ਘਟਾਉਂਦਾ ਹੈ ਭਾਰ

ਵੇਗਫਿਟ ਦੇ ਮੁਤਾਬਕ ਸਾਨੂੰ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਨ੍ਹਾਂ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ। ਅਜਿਹੇ 'ਚ ਪੋਹਾ ਤੁਹਾਡੀ ਮਦਦ ਕਰਦਾ ਹੈ। ਪੋਹਾ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੇ ਵਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੈ। ਪੋਹਾ ਖਾਣ ਤੋਂ ਬਾਅਦ ਤੁਹਾਨੂੰ ਕਈ ਘੰਟਿਆਂ ਤੱਕ ਭੁੱਖ ਨਹੀਂ ਲੱਗਦੀ, ਯਾਨੀ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਕਾਰਨ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ। ਭਾਰ ਵਧਣਾ ਜਾਂ ਘਟਣਾ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤੋਂ ਕਿੰਨੀਆਂ ਕੈਲੋਰੀ ਲੈ ਰਹੇ ਹਾਂ। ਪੋਹੇ ਵਿੱਚ ਕੈਲੋਰੀ ਘੱਟ ਹੁੰਦੀ ਹੈ, ਇਹ ਨਾ ਸਿਰਫ਼ ਤੁਹਾਡਾ ਪੇਟ ਭਰਦਾ ਹੈ, ਸਗੋਂ ਭਾਰ ਘਟਾਉਣ ਵਿੱਚ ਵੀ ਮਦਦ ਕਰੇਗਾ।

ਭਾਰ ਘਟਾਉਣ 'ਚ ਮਦਦ ਕਰਨ ਤੋਂ ਇਲਾਵਾ ਪੋਹੇ ਦੇ ਹੋਰ ਵੀ ਹਨ ਕਈ ਫਾਇਦੇ

ਪੋਹਾ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਦੂਜੇ ਪਾਸੇ, ਚਿਵੜਾ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਹੌਲੀ-ਹੌਲੀ ਛੱਡਣ ਵਿੱਚ ਮਦਦ ਕਰਦਾ ਹੈ, ਜਿਸ ਕਾਰਨ ਸ਼ੂਗਰ ਨਹੀਂ ਵਧਦੀ। ਪੋਹਾ ਖਾਣ ਨਾਲ ਸਰੀਰ 'ਚ ਹੀਮੋਗਲੋਬਿਨ ਅਤੇ ਇਮਿਊਨਿਟੀ ਪਾਵਰ ਵਧਦੀ ਹੈ। ਇਸ ਨਾਲ ਸਰੀਰ ਦੇ ਸੈੱਲਾਂ ਨੂੰ ਆਕਸੀਜਨ ਮਿਲਦੀ ਹੈ। ਪੋਹੇ ਵਿੱਚ ਗਲੂਟਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਲਈ ਇਹ ਪਚਣ ਵਿੱਚ ਆਸਾਨ ਹੁੰਦਾ ਹੈ, ਜੋ ਪੇਟ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
Published by:rupinderkaursab
First published:

Tags: Health, Health care, Health care tips, Health news, Lifestyle

ਅਗਲੀ ਖਬਰ