Poha Pakoda Reicpe: ਪਕੌੜੇ ਤਾਂ ਹਰੇਕ ਨੂੰ ਖਾਣੇ ਪਸੰਦ ਹੁੰਦੇ ਹਨ। ਸਾਡੇ ਦੇਸ਼ ਵਿੱਚ ਹਰ ਤਰ੍ਹਾਂ ਦੇ ਪਕੌੜੇ ਮਿਲ ਜਾਂਦੇ ਹਨ। ਪਾਲਕ, ਆਲੂ, ਬੈਂਗਣ, ਪਿਆਜ਼ ਆਦਿ ਭਾਂਤ ਭਾਂਤ ਦੇ ਪਕੌੜੇ ਲੋਕਾਂ ਖਰੀਦ ਕੇ ਜਾਂ ਘਰੇ ਬਣਾ ਕੇ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਪੋਹਾ ਪਕੌੜੇ ਖਾਏ ਹਨ ? ਜੇਕਰ ਤੁਸੀਂ ਚਾਹ ਦੇ ਨਾਲ ਸਨੈਕਸ 'ਚ ਕੁਝ ਵੱਖਰਾ ਖਾਣਾ ਚਾਹੁੰਦੇ ਹੋ ਤਾਂ ਪੋਹਾ ਪਕੌੜੇ ਦੀ ਇਸ ਰੈਸਿਪੀ ਨੂੰ ਅਜ਼ਮਾਓ। ਇਸ ਨੂੰ ਘੱਟ ਸਮੇਂ 'ਚ ਆਸਾਨੀ ਨਾਲ ਬਣਾਇਆ ਜਾਵੇਗਾ। ਇਸ ਦਾ ਸਵਾਦ ਵੀ ਤੁਹਾਡੇ ਵੱਲੋਂ ਬਣਾਏ ਜਾਣ ਵਾਲੇ ਆਮ ਪਕੌੜਿਆਂ ਤੋਂ ਬਹੁਤ ਵੱਖਰਾ ਹੁੰਦਾ ਹੈ।
ਪੋਹਾ ਪਕੌੜਾ ਬਣਾਉਣ ਲਈ ਸਮੱਗਰੀ
ਪੋਹਾ - ਡੇਢ ਕੱਪ, ਉਬਾਲੇ ਆਲੂ - 2 ਤੋਂ 3, ਹਰੀ ਮਿਰਚ - 1 ਤੋਂ 2, ਹਰਾ ਧਨੀਆ - 2 ਚਮਚ, ਲਾਲ ਮਿਰਚ ਪਾਊਡਰ - 1/2 ਚੱਮਚ, ਜੀਰਾ - 1/2 ਚਮਚ, ਖੰਡ - 1/2 ਚਮਚ, ਨਿੰਬੂ ਦਾ ਰਸ - 1 ਚੱਮਚ, ਤੇਲ - ਤਲਣ ਲਈ, ਲੂਣ - ਸੁਆਦ ਅਨੁਸਾਰ
ਪੋਹਾ ਪਕੌੜਾ ਬਣਾਉਣ ਦਾ ਤਰੀਕਾ
-ਪੋਹਾ ਲੈ ਕੇ ਇਸ ਨੂੰ ਪਾਣੀ ਵਿੱਚੋਂ ਇੱਕ ਵਾਰੀ ਕੱਢ ਕੇ ਸਾਫ ਕਰ ਲਓ ਤੇ ਫਿਰ ਸਾਫ ਪਾਣੀ ਵਿੱਚ ਕੁੱਝ ਦੇਰ ਲਈ ਭਿਓਂ ਕੇ ਰੱਖ ਦਿਓ।
-ਨਾਲ ਹੀ ਆਲੂਆਂ ਨੂੰ ਉਬਾਲੋ ਅਤੇ ਉਨ੍ਹਾਂ ਦੇ ਛਿਲਕਿਆਂ ਨੂੰ ਕੱਢ ਕੇ ਆਲੂ ਮੈਸ਼ ਕਰੋ। ਇਸ ਦੌਰਾਨ, ਹਰੀ ਮਿਰਚ ਅਤੇ ਧਨੀਆ ਪੱਤੇ ਨੂੰ ਬਾਰੀਕ ਕੱਟੋ।
-ਹੁਣ ਇੱਕ ਵੱਡੇ ਮਿਕਸਿੰਗ ਬਾਊਲ ਵਿੱਚ ਮੈਸ਼ ਕੀਤੇ ਹੋਏ ਆਲੂ ਅਤੇ ਭਿੱਜੇ ਹੋਏ ਪੋਹੇ ਪਾਓ ਅਤੇ ਮਿਕਸ ਕਰੋ।
-ਇਸ ਮਿਸ਼ਰਣ 'ਚ ਲਾਲ ਮਿਰਚ ਪਾਊਡਰ, ਜੀਰਾ, ਚੀਨੀ, ਹਰੀ ਮਿਰਚ, ਹਰਾ ਧਨੀਆ ਅਤੇ ਹੋਰ ਸਮੱਗਰੀ ਪਾਓ ਅਤੇ ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
-ਇਸ ਤਰ੍ਹਾਂ ਤੁਹਾਡਾ ਪਕੌੜਿਆਂ ਦਾ ਬੈਟਰ ਤਿਆਰ ਹੈ।
-ਕੜਾਹੀ 'ਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ।
-ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਪੋਹੇ ਦਾ ਮਿਸ਼ਰਣ ਲੈ ਕੇ ਪਕੌੜਿਆਂ ਦੀ ਤਰ੍ਹਾਂ ਫ੍ਰਾਈ ਕਰ ਲਓ।
-ਤੁਸੀਂ ਬੈਟਰ ਦੀਆਂ ਬਾਲਸ ਬਣਾ ਕੇ ਡੀਪ ਫ੍ਰਾਈ ਵੀ ਕਰ ਸਕਦੇ ਹੋ।
-ਜਦੋਂ ਪਕੌੜੇ ਗੋਲਡਨ ਬ੍ਰਾਊਨ ਹੋ ਜਾਣ ਤਾਂ ਇਨ੍ਹਾਂ ਨੂੰ ਬਾਹਰ ਕੱਢ ਲਓ।
-ਗਰਮਾ-ਗਰਮ ਪੋਹਾ ਪਕੌੜੇ ਚਟਨੀ ਨਾਲ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।