Home /News /lifestyle /

Weight Loss Diet Tips: "ਪੌਪਕੌਰਨ" ਭਾਰ ਘਟਾਉਣ 'ਚ ਨਿਭਾਉਂਦਾ ਹੈ ਵੱਡੀ ਭੂਮਿਕਾ, ਇੰਝ ਕਰੋ ਸੇਵਨ

Weight Loss Diet Tips: "ਪੌਪਕੌਰਨ" ਭਾਰ ਘਟਾਉਣ 'ਚ ਨਿਭਾਉਂਦਾ ਹੈ ਵੱਡੀ ਭੂਮਿਕਾ, ਇੰਝ ਕਰੋ ਸੇਵਨ

Weight Loss Diet Tips: "ਪੌਪਕੌਰਨ" ਭਾਰ ਘਟਾਉਣ 'ਚ ਨਿਭਾਉਂਦਾ ਹੈ ਵੱਡੀ ਭੂਮਿਕਾ, ਇੰਝ ਕਰੋ ਸੇਵਨ

Weight Loss Diet Tips: "ਪੌਪਕੌਰਨ" ਭਾਰ ਘਟਾਉਣ 'ਚ ਨਿਭਾਉਂਦਾ ਹੈ ਵੱਡੀ ਭੂਮਿਕਾ, ਇੰਝ ਕਰੋ ਸੇਵਨ

Weight Loss Diet Tips: ਘੱਟ ਕੈਲੋਰੀ ਤੇ ਫਾਈਬਰ ਨਾਲ ਭਰਪੂਰ ਹੋਣ ਕਾਰਨ ਪੌਪਕੌਰਨ ਨੂੰ ਇੱਕ ਵਧੀਆ ਸਨੈਕ ਮੰਨਿਆ ਜਾਂਦਾ ਹੈ। ਕਈ ਵਾਰ ਜਦੋਂ ਅਸੀਂ ਕੋਈ ਫਿਲਮ ਦੇਖਣ ਜਾਈਏ ਜਾਂ ਘਰ ਵਿੱਚ ਵੀ ਫਿਲਮ ਦੇਖਣ ਦਾ ਪ੍ਰੋਗਰਾਮ ਬਣਾਈਏ ਤਾਂ ਅਸੀਂ ਇੱਕ ਕਟੋਰੀ ਭਰ ਕੇ ਪੌਪਕੌਰਨ ਰੱਖ ਲੈਂਦੇ ਹਾਂ। ਅਸੀਂ ਸੋਚਦੇ ਹਾਂ ਕਿ ਪੌਪਕੌਰਨ ਇੱਕ ਹੈਲਥੀ ਸਨੈਕ ਹੈ ਤੇ ਇਹ ਹੋਰ ਫਾਸਟ ਫੂਡ ਤਰ੍ਹਾਂ ਸਾਡੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪੌਪਕੌਰਨ ਗੁਣਾਂ ਨਾਲ ਭਰਪੂਰ ਹੁੰਦੇ ਹਨ।

ਹੋਰ ਪੜ੍ਹੋ ...
  • Share this:

Weight Loss Diet Tips: ਘੱਟ ਕੈਲੋਰੀ ਤੇ ਫਾਈਬਰ ਨਾਲ ਭਰਪੂਰ ਹੋਣ ਕਾਰਨ ਪੌਪਕੌਰਨ ਨੂੰ ਇੱਕ ਵਧੀਆ ਸਨੈਕ ਮੰਨਿਆ ਜਾਂਦਾ ਹੈ। ਕਈ ਵਾਰ ਜਦੋਂ ਅਸੀਂ ਕੋਈ ਫਿਲਮ ਦੇਖਣ ਜਾਈਏ ਜਾਂ ਘਰ ਵਿੱਚ ਵੀ ਫਿਲਮ ਦੇਖਣ ਦਾ ਪ੍ਰੋਗਰਾਮ ਬਣਾਈਏ ਤਾਂ ਅਸੀਂ ਇੱਕ ਕਟੋਰੀ ਭਰ ਕੇ ਪੌਪਕੌਰਨ ਰੱਖ ਲੈਂਦੇ ਹਾਂ। ਅਸੀਂ ਸੋਚਦੇ ਹਾਂ ਕਿ ਪੌਪਕੌਰਨ ਇੱਕ ਹੈਲਥੀ ਸਨੈਕ ਹੈ ਤੇ ਇਹ ਹੋਰ ਫਾਸਟ ਫੂਡ ਤਰ੍ਹਾਂ ਸਾਡੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪੌਪਕੌਰਨ ਗੁਣਾਂ ਨਾਲ ਭਰਪੂਰ ਹੁੰਦੇ ਹਨ। ਪੌਪਕਾਰਨ ਵਿੱਚ ਫਾਈਬਰ, ਪੌਲੀਫੇਨੋਲਿਕ ਮਿਸ਼ਰਣ, ਐਂਟੀਆਕਸੀਡੈਂਟ, ਵਿਟਾਮਿਨ ਬੀ ਕੰਪਲੈਕਸ ਅਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ। ਇਸ ਕਾਰਨ ਇਸ ਨੂੰ ਇੱਕ ਹਲਕਾ ਤੇ ਸਿਹਤਮੰਦ ਸਨੈਕ ਕਿਹਾ ਜਾਂਦਾ ਹੈ। ਪੌਪਕਾਰਨ ਸੁਆਦ ਹੋਣ ਦੇ ਨਾਲ ਨਾਲ ਸਾਡਾ ਭਾਰ ਘਟਾਉਣ ਵਿੱਚ ਸਾਡੀ ਮਦਦ ਕਰ ਸਕਦਾ ਹੈ।

ਇਸ ਤਾਂ ਸਭ ਜਾਣਦੇ ਹਨ ਕਿ ਪੌਪਕਾਰਨ ਸਾਬਤ ਅਨਾਜ ਹੁੰਦਾ ਹੈ ਤੇ ਸਿਹਤ ਮਾਹਿਰ ਕਹਿੰਦੇ ਹਨ ਕਿ ਸਾਬਤ ਅਨਾਜ ਖਾਣ ਨਾਲ ਸਾਡੀ ਸਿਹਤ ਨੂੰ ਬਹੁਤ ਲਾਭ ਮਿਲਦੇ ਹਨ ਤੇ ਸ਼ੂਗਰ (ਟਾਈਪ 2) ਦਾ ਖਤਰਾ ਵਿੱਚ ਘੱਟ ਹੁੰਦਾ ਹੈ। ਪੌਪਕਾਰਨ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ।

ਪੌਪਕਾਰਨ ਫਾਈਬਰ ਗੁਣਾਂ ਨਾਲ ਭਰਪੂਰ ਹੁੰਦਾ ਹੈ, ਇਸ ਦਾ ਜ਼ਿਆਦਾ ਸੇਵਨ ਦਿਲ ਦੀਆਂ ਬਿਮਾਰੀਆਂ ਦੇ ਨਾਲ-ਨਾਲ ਕੋਰੋਨਰੀ ਹਾਰਟ ਡਿਜ਼ੀਜ਼ ਦੇ ਜੋਖਮ ਨੂੰ ਵੀ ਘੱਟ ਕਰਦਾ ਹੈ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੌਪਕਾਰਨ ਵਧੀਆ ਵਿਕਲਪ ਹੈ, ਇਹ ਇੱਕ ਹਲਕਾ ਸਨੈਕ ਹੈ। ਘਰ ਵਿੱਚ ਬਣਾਏ ਪੌਪਕਾਰਨ ਵੇਟ ਲਾਸ ਮੈਨੇਜਮੈਂਟ ਵਿੱਚ ਇੱਕ ਵਈਆ ਸਨੈਕ ਹੋ ਸਕਦੇ ਹਨ।

ਪਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਘਰ ਵਿੱਚ ਬਣਾ ਕੇ ਖਾਈਏ ਕਿਉਂਕਿ ਸਿਨੇਮਾ ਹਾਲ ਵਿੱਚ ਮਿਲਣ ਵਾਲੇ ਪੌਪਕਾਰਨ ਸਿਹਤਮੰਦ ਸਨੈਕ ਨਹੀਂ ਹੁੰਦੇ ਹਨ। ਮੂਵੀ ਥੀਏਟਰ ਪੌਪਕਾਰਨ ਦੇ ਇੱਕ ਟੱਬ ਵਿੱਚ 1,090 ਕੈਲੋਰੀਆਂ ਅਤੇ 2,650 ਮਿਲੀਗ੍ਰਾਮ ਸੋਡੀਅਮ ਹੋ ਸਕਦਾ ਹੈ। ਸੋਡੀਅਮ ਆਮ ਤੌਰ 'ਤੇ ਹਾਈਪਰਟੈਨਸ਼ਨ ਅਤੇ ਸਟ੍ਰੋਕ ਲਈ ਪ੍ਰਮੁੱਖ ਜੋਖਮ ਕਾਰਕਾਂ ਵਿੱਚੋਂ ਇੱਕ ਹੈ, ਇਸ ਲਈ ਘਰ ਵਿੱਚ ਆਮ ਤਰੀਕੇ ਨਾਲ ਬਣਾਏ ਪੌਪਕਾਰਨ ਸਾਡੀ ਸਿਹਤ ਲਈ ਫਾਇਦੇਮੰਦ ਹੋ ਸਕਦੀ ਹੈ।

Published by:Rupinder Kaur Sabherwal
First published:

Tags: Body weight, Health, Health care, Health care tips, Health news, Lose weight, Weight, Weight loss