ਡਾਕਘਰ ਪਾਲਿਸੀ ‘ਚ ਰੋਜ਼ ਕਰੋ 70 ਰੁਪਏ ਦਾ ਨਿਵੇਸ਼, ਭਵਿੱਖ ਲਈ ਜਮ੍ਹਾਂ ਕਰੋ ਲੱਖਾਂ ਰੁ

  • Share this:
ਅੱਜ ਮਹਿੰਗਾਈ ਦੇ ਦੌਰ ਵਿੱਚ ਆਮ ਆਦਮੀ ਨੂੰ ਜੀਵਨ ਗੁਜ਼ਾਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਉਹ ਆਪਣੀ ਕਮਾਈ ਵਿੱਚ ਕੁਝ ਬੱਚਤ ਆਪਣੇ ਭਵਿੱਖ ਲਈ ਵੀ ਕਰਨਾ ਚਾਹੁੰਦਾ ਹੈ। ਆਮ ਆਦਮੀ ਆਪਣੀ ਬਚਤ ਨੂੰ ਅਜਿਹੀ ਥਾਂ 'ਤੇ ਲਗਾਉਣਾ ਚਾਹੁੰਦਾ ਹੈ, ਜਿੱਥੇ ਉਸਦਾ ਪੈਸਾ ਨਾ ਡੁੱਬੇ ਅਤੇ ਰਿਟਰਨ ਪ੍ਰਾਪਤ ਹੋਵੇ। ਅਸੀਂ ਤੁਹਾਨੂੰ ਇੱਕ ਅਜਿਹੇ ਨਿਵੇਸ਼ ਬਾਰੇ ਦੱਸ ਰਹੇ ਹਾਂ ਜਿੱਥੇ ਤੁਹਾਨੂੰ ਸੁਰੱਖਿਅਤ ਅਤੇ ਬਿਹਤਰ ਰਿਟਰਨ ਮਿਲੇਗਾ।

ਤੁਸੀਂ ਡਾਕਘਰ ਦੀਆਂ ਸਕੀਮਾਂ ਵਿੱਚ ਨਿਵੇਸ਼ ਕਰਕੇ ਲਾਭ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਪੋਸਟ ਆਫਿਸ ਪਾਲਿਸੀ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਪੈਸਾ ਲਗਾਉਣਾ ਚਾਹੀਦਾ ਹੈ। ਇਸ ਵਿੱਚ ਜਿੱਥੇ ਤੁਹਾਡਾ ਪੈਸਾ ਸੁਰੱਖਿਅਤ ਰਹੇਗਾ, ਉੱਥੇ ਤੁਹਾਨੂੰ ਗਾਰੰਟੀਸ਼ੁਦਾ ਰਿਟਰਨ ਵੀ ਮਿਲੇਗਾ। PPF ਦੀ ਮਿਆਦ ਪੂਰੀ ਹੋਣ ਦੀ ਮਿਆਦ 15 ਸਾਲ ਹੈ। ਇਸ ਨਾਲ ਤੁਸੀਂ ਰੋਜ਼ਾਨਾ ਲਗਭਗ 70 ਰੁਪਏ ਜਮ੍ਹਾਂ ਕਰਕੇ ਲੱਖਾਂ ਰੁਪਏ ਜੋੜ ਸਕਦੇ ਹੋ।

ਜ਼ਿਕਰਯੋਗ ਹੈ ਕਿ ਇਹ ਖਾਤਾ 15 ਸਾਲਾਂ ਵਿੱਚ ਪਰਿਪੱਕ (ਮਚਿਓਰ) ਹੋ ਜਾਂਦਾ ਹੈ। ਇਸ ਖਾਤੇ ਵਿੱਚ ਜਮ੍ਹਾਂ ਪੈਸਾ ਮਿਸ਼ਰਿਤ ਵਿਆਜ ਕਮਾਉਂਦਾ ਹੈ। 1 ਅਪ੍ਰੈਲ 2020 ਤੋਂ ਸਰਕਾਰ ਇਸ ਖਾਤੇ 'ਤੇ 7.10 ਫੀਸਦੀ ਵਿਆਜ ਦੇ ਰਹੀ ਹੈ। ਮੰਨ ਲਓ ਕਿ ਇੱਕ ਵਿਅਕਤੀ ਨੇ ਹਰ ਮਹੀਨੇ PPF ਖਾਤੇ ਵਿੱਚ 1,000 ਰੁਪਏ ਜਮ੍ਹਾ ਕਰਵਾਏ ਹਨ। 1000 ਰੁਪਏ ਦੀ ਜਮ੍ਹਾਂ ਰਕਮ 15 ਸਾਲਾਂ ਵਿੱਚ 1,80,000 ਰੁਪਏ ਹੋ ਜਾਵੇਗੀ। ਇਸ 'ਤੇ ਤੁਹਾਨੂੰ 1,35,567 ਰੁਪਏ ਦਾ ਵਿਆਜ ਮਿਲੇਗਾ। ਦੋਵੇਂ ਰਕਮਾਂ ਜੋੜੋ ਅਤੇ 15 ਸਾਲਾਂ ਬਾਅਦ ਪਰਿਪੱਕਤਾ 3,15,567 ਰੁਪਏ ਹੋਵੇਗੀ।

ਦੱਸਣਯੋਗ ਹੈ ਕਿ ਪੋਸਟ ਆਫ਼ਿਸ ਸਕੀਮਾਂ ਦੀਆਂ ਵਿਆਜ ਦਰਾਂ ਦੀ ਹਰ ਤਿਮਾਹੀ ਸਮੀਖਿਆ ਕੀਤੀ ਜਾਂਦੀ ਹੈ। ਭਾਵ, ਹਰ ਤਿਮਾਹੀ ਵਿੱਚ ਉਹਨਾਂ ਨੂੰ ਬਦਲਣਾ ਸੰਭਵ ਹੈ। ਪਿਛਲੇ ਸਮੇਂ ਦੌਰਾਨ ਕਈ ਤਿਮਾਹੀਆਂ ਤੋਂ ਪੋਸਟ ਆਫਿਸ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਜੇਕਰ ਕਿਸੇ ਕਾਰਨ ਕਰਕੇ 15 ਸਾਲ ਤੋਂ ਪਹਿਲਾਂ ਪੈਸੇ ਦੀ ਲੋੜ ਹੁੰਦੀ ਹੈ, ਤਾਂ ਤੁਸੀਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਵੀ ਪੀਪੀਐਫ ਖਾਤੇ ਵਿੱਚੋਂ ਪੈਸੇ ਕਢਵਾ ਸਕਦੇ ਹੋ। ਤੁਸੀਂ ਮੈਡੀਕਲ ਆਧਾਰ 'ਤੇ PPF ਖਾਤੇ ਤੋਂ ਪੂਰੀ ਰਕਮ ਕਢਵਾ ਸਕਦੇ ਹੋ। ਜੇਕਰ ਤੁਹਾਨੂੰ ਆਪਣੇ ਬੱਚਿਆਂ ਦੀ ਉੱਚ ਸਿੱਖਿਆ ਲਈ ਪੈਸੇ ਦੀ ਲੋੜ ਹੈ ਤਾਂ ਤੁਸੀਂ ਸਮੇਂ ਤੋਂ ਪਹਿਲਾਂ PPF ਖਾਤਾ ਬੰਦ ਵੀ ਕਰ ਸਕਦੇ ਹੋ। ਖਾਤਾਧਾਰਕ ਦੀ ਮੌਤ ਹੋਣ 'ਤੇ ਨਾਮਜ਼ਦ ਵਿਅਕਤੀ ਪੈਸੇ ਕਢਵਾ ਸਕਦਾ ਹੈ।

ਕੌਣ ਖੁਲਵਾ ਸਕਦਾ ਹੈ ਪੀਐਫ ਖਾਤਾ
ਕੋਈ ਵੀ ਭਾਰਤੀ ਨਾਗਰਿਕ PPF ਖਾਤਾ ਖੋਲ੍ਹ ਸਕਦਾ ਹੈ। ਨਾਬਾਲਗ ਦੇ ਨਾਂ 'ਤੇ ਵੀ ਖਾਤਾ ਖੋਲ੍ਹਿਆ ਜਾ ਸਕਦਾ ਹੈ। PPF ਖਾਤਾ ਖੋਲ੍ਹਣ ਲਈ ਤੁਹਾਨੂੰ ਘੱਟੋ-ਘੱਟ 500 ਰੁਪਏ ਦੀ ਲੋੜ ਪਵੇਗੀ। ਪੋਸਟ ਆਫਿਸ ਤੋਂ ਇਲਾਵਾ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਵੀ ਪੀਪੀਐਫ ਖਾਤਾ ਖੋਲ੍ਹਿਆ ਜਾ ਸਕਦਾ ਹੈ।
Published by:Anuradha Shukla
First published: