Home /News /lifestyle /

Post Office Saving Schemes: ਘੱਟ ਨਿਵੇਸ਼ `ਚ ਬੈਂਕ ਨਾਲੋਂ ਜ਼ਿਆਦਾ ਫ਼ਾਇਦਾ ਦਿੰਦੀਆਂ ਹਨ ਡਾਕਘਰ ਦੀਆਂ ਇਹ ਸਕੀਮਾਂ

Post Office Saving Schemes: ਘੱਟ ਨਿਵੇਸ਼ `ਚ ਬੈਂਕ ਨਾਲੋਂ ਜ਼ਿਆਦਾ ਫ਼ਾਇਦਾ ਦਿੰਦੀਆਂ ਹਨ ਡਾਕਘਰ ਦੀਆਂ ਇਹ ਸਕੀਮਾਂ

Post Office Saving Schemes: ਜੇਕਰ ਤੁਸੀਂ ਵੀ ਨਿਵੇਸ਼ ਕਰਨ ਲਈ ਕਿਸੇ ਚੰਗੇ ਵਿਕਲਪ ਦੀ ਭਾਲ ਵਿੱਚ ਹੋ ਤਾਂ ਪੋਸਟ ਆਫਿਸ ਦੀ ਸੁਕੰਨਿਆ ਸਮ੍ਰਿਧੀ ਯੋਜਨਾ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦੀ ਹੈ। ਭਾਰਤ ਸਰਕਾਰ ਨੇ ਬੇਟੀਆਂ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਾਂ 'ਤੇ ਇਕ ਯੋਜਨਾ ਚਲਾਈ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਇਸ ਸਮੇਂ 7.6 ਪ੍ਰਤੀਸ਼ਤ ਪ੍ਰਤੀ ਸਾਲ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ।

ਹੋਰ ਪੜ੍ਹੋ ...
  • Share this:
Sukanya Samriddhi Yojana (ਸੁਕੰਨਿਆ ਸਮਰਿੱਧੀ ਯੋਜਨਾ): ਰੁਸ-ਯੂਕਰੇਨ ਦੇ ਵਿਚਕਾਰ ਯੁੱਧ ਅਜੇ ਵੀ ਚੱਲ ਰਿਹਾ ਹੈ। ਜਿਸ ਕਰਕੇ ਵਿਸ਼ਵ ਪੱਧਰ ਦੇ ਸਾਰੇ ਬਾਜ਼ਾਰਾਂ 'ਚ ਭੱਜ-ਦੌੜ ਦਾ ਮਾਹੌਲ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਭਵਿੱਖ ਲਈ ਨਿਵੇਸ਼ ਕਰਨ ਵਾਲੇ ਨਿਵੇਸ਼ਕ ਆਪਣੀ ਜਮ੍ਹਾਂ ਪੂਜੀ ਨੂੰ ਸੁਰੱਖਿਅਤ ਜਗ੍ਹਾ 'ਤੇ ਨਿਵੇਸ਼ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਭਾਵੇਂ ਰਿਟਰਨ ਘੱਟ ਹੋਵੇ, ਪਰ ਪੈਸਾ ਸੁਰੱਖਿਅਤ ਰਹੇ।

ਸਮੱਸਿਆ ਇਹ ਹੈ ਕਿ ਸੁਰੱਖਿਅਤ ਨਿਵੇਸ਼ ਦਾ ਸਾਧਨ ਰਹੇ ਬੈਂਕਾਂ ਵਿੱਚ ਰਿਟਰਨ ਹੁਣ ਲਗਭਗ ਜ਼ੀਰੋ ਦੇ ਬਰਾਬਰ ਹੋ ਗਿਆ ਹੈ। ਇਸ ਤੋਂ ਬਾਅਦ ਵੀ ਕੁਝ ਅਜਿਹੇ ਵਿਕਲਪ ਹਨ ਜਿੱਥੇ ਬੈਂਕਾਂ ਤੋਂ ਜ਼ਿਆਦਾ ਰਿਟਰਨ ਮਿਲਦਾ ਹੈ ਅਤੇ ਪੈਸਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ। ਜਿਵੇਂ ਕਿ ਪੋਸਟ ਆਫਿਸ ਯੋਜਨਾਵਾਂ ਤਹਿਤ ਰਿਟਰਨ ਹੋਰ ਸਰਕਾਰੀ ਵਿਕਲਪਾਂ ਨਾਲੋਂ ਵੱਧ ਹੈ।

ਆਓ ਜਾਣਦੇ ਹਾਂ ਇਨ੍ਹਾਂ ਯੋਜਨਾਵਾਂ ਬਾਰੇ-

ਸੁਕੰਨਿਆ ਸਮ੍ਰਿਧੀ ਯੋਜਨਾ (Sukanya Samriddhi Yojana)
ਜੇਕਰ ਤੁਸੀਂ ਵੀ ਨਿਵੇਸ਼ ਕਰਨ ਲਈ ਕਿਸੇ ਚੰਗੇ ਵਿਕਲਪ ਦੀ ਭਾਲ ਵਿੱਚ ਹੋ ਤਾਂ ਪੋਸਟ ਆਫਿਸ ਦੀ ਸੁਕੰਨਿਆ ਸਮ੍ਰਿਧੀ ਯੋਜਨਾ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦੀ ਹੈ। ਭਾਰਤ ਸਰਕਾਰ ਨੇ ਬੇਟੀਆਂ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਾਂ 'ਤੇ ਇਕ ਯੋਜਨਾ ਚਲਾਈ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਇਸ ਸਮੇਂ 7.6 ਪ੍ਰਤੀਸ਼ਤ ਪ੍ਰਤੀ ਸਾਲ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ। ਜੇਕਰ ਭਵਿੱਖ ਵਿੱਚ ਵੀ ਇਸ ਸਕੀਮ ਅਧੀਨ 7.6 ਫੀਸਦੀ ਵਿਆਜ ਦਰ ਬਰਕਰਾਰ ਰਹੀ, ਤਾਂ ਇਸ ਸਕੀਮ ਅਧੀਨ ਜਮ੍ਹਾਂ ਰਕਮ ਨੂੰ ਦੁੱਗਣਾ ਕਰਨ ਵਿੱਚ 9.4 ਸਾਲ ਲੱਗਣਗੇ।

ਇਸਦੇ ਨਾਲ ਹੀ ਸੁਕੰਨਿਆ ਸਮ੍ਰਿਧੀ ਯੋਜਨਾ ਡਾਕਘਰ ਬਚਤ ਯੋਜਨਾਵਾਂ ਵਿੱਚੋਂ ਸਭ ਤੋਂ ਵੱਧ ਰਿਟਰਨ ਦੇਣ ਵਾਲੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਖਾਤਾ ਖੋਲਣ ਲਈ ਬੇਟੀ ਦੀ ਉਮਰ 10 ਸਾਲ ਤੋਂ ਘੱਟ ਹੋਣੀ ਲਾਜ਼ਮੀ ਹੈ ਅਤੇ ਇੱਕ ਪਰਿਵਾਰ ਦੀਆਂ ਸਿਰਫ਼ ਦੋ ਬੇਟੀਆਂ ਦਾ ਖਾਤਾ ਖੁਲ੍ਹਵਾਇਆ ਜਾ ਸਕਦਾ ਹੈ। ਇਸ ਖਾਤੇ ਵਿੱਚ ਘੱਟੋ-ਘੱਟ ਸਾਲਾਨਾ ਨਿਵੇਸ਼ ਸੀਮਾ 250 ਰੁਪਏ ਹੈ ਅਤੇ ਅਧਿਕਤਮ ਸੀਮਾ 1.5 ਲੱਖ ਰੁਪਏ ਹੈ। ਇਸ ਤੋਂ ਇਲਾਵਾ ਇਸ ਯੋਜਨਾ ਦੇ ਤਹਿਤ ਨਿਵੇਸ਼ 'ਤੇ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਟੈਕਸ ਛੋਟ ਦਾ ਲਾਭ ਲਿਆ ਜਾ ਸਕਦਾ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ, ਤੁਸੀਂ ਕਿਸੇ ਵੀ ਡਾਕਘਰ ਦੀ ਸ਼ਾਖਾ ਵਿੱਚ ਜਾ ਕੇ ਖਾਤਾ ਖੋਲ੍ਹ ਸਕਦੇ ਹੋ। ਸੁਕੰਨਿਆ ਸਮ੍ਰਿਧੀ ਖਾਤਾ ਉਦੋਂ ਤੱਕ ਚਲਾਇਆ ਜਾ ਸਕਦਾ ਹੈ ਜਦੋਂ ਤੱਕ ਬੇਟੀ 21 ਸਾਲ ਦੀ ਨਹੀਂ ਹੋ ਜਾਂਦੀ ਜਾਂ 18 ਸਾਲ ਦੀ ਉਮਰ ਤੋਂ ਬਾਅਦ ਉਸਦਾ ਵਿਆਹ ਨਹੀਂ ਹੋ ਜਾਂਦਾ। ਬੇਟੀ ਦੀ ਉੱਚ ਸਿੱਖਿਆ ਲਈ 18 ਸਾਲ ਦੀ ਉਮਰ ਤੋਂ ਬਾਅਦ 50 ਫੀਸਦੀ ਰਕਮ ਕਢਵਾਈ ਜਾ ਸਕਦੀ ਹੈ।

IPPB ਐਪ
ਡਾਕਘਰ ਦੁਆਰਾ IPPB ਐਪ (ਇੰਡੀਆ ਪੋਸਟ ਪੇਮੈਂਟਸ ਬੈਂਕ ਐਪ) ਲਾਂਚ ਕੀਤੀ ਗਈ ਹੈ। ਇਸ ਐਪ ਰਾਹੀਂ ਆਨਲਾਈਨ ਪੈਸੇ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਇਸ ਐਪ ਦੀ ਮਦਦ ਨਾਲ, ਤੁਸੀਂ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਾਲ-ਨਾਲ ਹੋਰ ਪੋਸਟ ਆਫਿਸ ਸਕੀਮਾਂ ਵਿੱਚ ਪੈਸੇ ਜਮ੍ਹਾ ਕਰ ਸਕੋਗੇ। ਇਸ ਐਪ ਰਾਹੀਂ ਘਰ ਬੈਠੇ ਹੀ ਡਿਜੀਟਲ ਖਾਤਾ ਖੋਲ੍ਹਿਆ ਜਾ ਸਕਦਾ ਹੈ।
Published by:Amelia Punjabi
First published:

Tags: IPPB App, Post Office Saving Schemes, Sukanya Samriddhi Yojana, Systematic investment plan

ਅਗਲੀ ਖਬਰ