
ਡਾਕਖਾਨੇ ਦੀਆਂ ਇਹ 9 ਸਕੀਮਾਂ 'ਚ ਪੈਸੇ ਲਗਾਉਣ 'ਤੇ ਮਿਲੇਗਾ ਦੁੱਗਣਾ ਰਿਟਰਨ
ਛੋਟੀਆਂ ਬਚਤਾਂ ਲਈ ਹਮੇਸ਼ਾ ਪੋਸਟ ਆਫਿਸ ਦੀ ਸੇਵਿੰਗ ਸਕੀਮ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਇੱਥੇ ਤੁਹਾਨੂੰ ਬੈਂਕ ਤੋਂ ਚੰਗਾ ਰਿਟਰਨ ਮਿਲਦਾ ਹੈ, ਨਾਲ ਹੀ ਸੁਰੱਖਿਆ ਦੀ ਸਰਕਾਰੀ ਗਾਰੰਟੀ ਵੀ ਮਿਲਦੀ ਹੈ। ਇੰਡੀਅਨ ਪੋਸਟ ਦੀਆਂ ਅਜਿਹੀਆਂ ਕਈ ਸਕੀਮਾਂ ਹਨ, ਜਿੱਥੇ ਤੁਸੀਂ ਆਪਣਾ ਪੈਸਾ ਲਗਾ ਸਕਦੇ ਹੋ ਅਤੇ ਕੁਝ ਸਮੇਂ ਬਾਅਦ ਤੁਹਾਡੇ ਪੈਸੇ ਵੀ ਦੁੱਗਣੇ ਹੋ ਜਾਣਗੇ। ਅੱਜ ਅਸੀਂ ਤੁਹਾਨੂੰ ਡਾਕਘਰ ਦੀਆਂ 9 ਅਜਿਹੀਆਂ ਸਕੀਮਾਂ ਬਾਰੇ ਦੱਸਣ ਜਾ ਰਹੇ ਹਾਂ।
ਪੋਸਟ ਆਫਿਸ ਬਚਤ ਬੈਂਕ ਖਾਤਾ : ਜੇਕਰ ਤੁਸੀਂ ਪੋਸਟ ਆਫਿਸ ਸੇਵਿੰਗ ਅਕਾਊਂਟ 'ਚ ਪੈਸੇ ਰੱਖਦੇ ਹੋ, ਤਾਂ ਤੁਹਾਨੂੰ ਪੈਸੇ ਦੁੱਗਣੇ ਕਰਨ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪਵੇਗਾ। ਇਸ 'ਚ ਸਿਰਫ 4 ਫੀਸਦੀ ਵਿਆਜ ਮਿਲਦਾ ਹੈ। ਇਸ ਦਰ 'ਤੇ ਪੈਸੇ ਦੁੱਗਣੇ ਹੋਣ ਲਈ 18 ਸਾਲ ਲੱਗ ਜਾਂਦੇ ਹਨ।
ਪੋਸਟ ਆਫਿਸ ਆਵਰਤੀ ਡਿਪਾਜ਼ਿਟ : ਵਰਤਮਾਨ ਵਿੱਚ, ਪੋਸਟ ਆਫਿਸ ਰਿਕਰਿੰਗ ਡਿਪਾਜ਼ਿਟ (RD) 5.8 ਪ੍ਰਤੀਸ਼ਤ ਪ੍ਰਤੀ ਸਾਲ ਦੀ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਜੇਕਰ ਤੁਸੀਂ ਇਸ ਦਰ 'ਤੇ ਪੈਸਾ ਦੁੱਗਣਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਢੇ 12 ਸਾਲ ਉਡੀਕ ਕਰਨੀ ਪਵੇਗੀ।
ਪੋਸਟ ਆਫਿਸ ਮਾਸਿਕ ਆਮਦਨ ਯੋਜਨਾ : ਪੋਸਟ ਆਫਿਸ ਮਾਸਿਕ ਆਮਦਨ ਯੋਜਨਾ (MIS) 'ਤੇ ਵਰਤਮਾਨ ਵਿੱਚ 6.6% ਵਿਆਜ ਮਿਲ ਰਿਹਾ ਹੈ, ਜੇਕਰ ਇਸ ਵਿਆਜ ਦਰ 'ਤੇ ਪੈਸਾ ਲਗਾਇਆ ਜਾਂਦਾ ਹੈ, ਤਾਂ ਇਹ ਲਗਭਗ 10 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ।
ਪੋਸਟ ਆਫਿਸ ਟਾਈਮ ਡਿਪਾਜ਼ਿਟ : ਤੁਸੀਂ 1 ਤੋਂ 3 ਸਾਲ ਦੀ ਮਿਆਦ ਲਈ ਪੋਸਟ ਆਫਿਸ ਟਾਈਮ ਡਿਪਾਜ਼ਿਟ ਸਕੀਮ ਵਿੱਚ ਪੈਸੇ ਪਾ ਸਕਦੇ ਹੋ। ਇਸ 'ਤੇ 5.5 ਫੀਸਦੀ ਸਲਾਨਾ ਵਿਆਜ ਮਿਲਦਾ ਹੈ। ਜੇਕਰ ਤੁਸੀਂ ਇਸ ਸਕੀਮ 'ਚ ਪੈਸਾ ਲਗਾਉਂਦੇ ਹੋ ਤਾਂ ਲਗਭਗ 13 ਸਾਲਾਂ 'ਚ ਤੁਹਾਡਾ ਪੈਸਾ ਦੁੱਗਣਾ ਹੋ ਜਾਂਦਾ ਹੈ। ਜੇਕਰ ਤੁਸੀਂ 5 ਸਾਲ ਦੀ ਟਾਈਮ ਡਿਪਾਜ਼ਿਟ ਕਰਦੇ ਹੋ, ਤਾਂ ਵਿਆਜ ਦਰ 6.7 ਪ੍ਰਤੀਸ਼ਤ ਹੈ। ਇਸ ਦਰ 'ਤੇ, ਤੁਹਾਡੇ ਪੈਸੇ 11 ਸਾਲਾਂ ਵਿੱਚ ਲਗਭਗ ਦੁੱਗਣੇ ਹੋ ਜਾਣਗੇ।
ਪੋਸਟ ਆਫਿਸ ਸੀਨੀਅਰ ਸਿਟੀਜ਼ਨ ਬਚਤ ਸਕੀਮ : ਵਰਤਮਾਨ ਵਿੱਚ, ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSC) 'ਤੇ 7.4% ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। ਇਸ ਸਕੀਮ ਵਿੱਚ, ਤੁਹਾਡੇ ਪੈਸੇ ਲਗਭਗ 9.73 ਸਾਲਾਂ ਵਿੱਚ ਦੁੱਗਣੇ ਹੋ ਜਾਣਗੇ।
ਪੋਸਟ ਆਫਿਸ ਪੀ.ਪੀ.ਐਫ : ਪੋਸਟ ਆਫਿਸ ਦੇ 15 ਸਾਲਾ ਪਬਲਿਕ ਪ੍ਰੋਵੀਡੈਂਟ ਫੰਡ (PPF) 'ਤੇ ਫਿਲਹਾਲ 7.1% ਵਿਆਜ ਮਿਲ ਰਿਹਾ ਹੈ। ਭਾਵ, ਇਸ ਦਰ 'ਤੇ ਤੁਹਾਡੇ ਪੈਸੇ ਨੂੰ ਦੁੱਗਣਾ ਕਰਨ ਲਈ ਲਗਭਗ 10.14 ਸਾਲ ਲੱਗਣਗੇ।
ਪੋਸਟ ਆਫਿਸ ਸੁਕੰਨਿਆ ਸਮ੍ਰਿਧੀ ਖਾਤਾ : ਡਾਕਘਰ ਦੀ ਸੁਕੰਨਿਆ ਸਮ੍ਰਿਧੀ ਖਾਤਾ ਯੋਜਨਾ 'ਤੇ ਫਿਲਹਾਲ ਸਭ ਤੋਂ ਵੱਧ 7.6 ਫੀਸਦੀ ਵਿਆਜ ਮਿਲ ਰਿਹਾ ਹੈ। ਲੜਕੀਆਂ ਲਈ ਚਲਾਈ ਜਾ ਰਹੀ ਇਸ ਯੋਜਨਾ 'ਚ ਪੈਸੇ ਦੁੱਗਣੇ ਹੋਣ 'ਚ ਕਰੀਬ 9.47 ਸਾਲ ਦਾ ਸਮਾਂ ਲੱਗੇਗਾ।
ਪੋਸਟ ਆਫਿਸ ਨੈਸ਼ਨਲ ਸੇਵਿੰਗ ਸਰਟੀਫਿਕੇਟ : ਮੌਜੂਦਾ ਸਮੇਂ 'ਚ ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) 'ਤੇ 6.8 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਇਹ 5 ਸਾਲਾਂ ਦੀ ਬਚਤ ਯੋਜਨਾ ਹੈ, ਜਿਸ ਵਿੱਚ ਨਿਵੇਸ਼ ਕਰ ਕੇ ਆਮਦਨ ਟੈਕਸ ਵੀ ਬਚਾਇਆ ਜਾ ਸਕਦਾ ਹੈ। ਜੇਕਰ ਇਸ ਵਿਆਜ ਦਰ 'ਤੇ ਪੈਸਾ ਲਗਾਇਆ ਜਾਂਦਾ ਹੈ, ਤਾਂ ਇਹ ਲਗਭਗ 10.59 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ।
ਕਿਸਾਨ ਵਿਕਾਸ ਪੱਤਰ/ਕੇ.ਵੀ.ਪੀ : ਇਸ ਸਕੀਮ ਵਿੱਚ 01.04.2020 ਤੋਂ 6.9% ਸਲਾਨਾ ਵਿਆਜ ਦਰ ਦਿੱਤੀ ਜਾ ਰਹੀ ਹੈ। ਨਿਵੇਸ਼ ਕੀਤੀ ਰਕਮ 124 ਮਹੀਨਿਆਂ ਵਿੱਚ ਦੁੱਗਣੀ ਹੋ ਜਾਂਦੀ ਹੈ ਅਰਥਾਤ 10 ਸਾਲ ਅਤੇ 4 ਮਹੀਨਿਆਂ ਵਿੱਚ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।