HOME » NEWS » Life

Post Office ਦੀ ਬੰਪਰ ਮੁਨਾਫੇ ਵਾਲੀ ਸਕੀਮ, ਸਿਰਫ 5 ਸਾਲਾਂ ਵਿਚ ਹੋ ਜਾਣਗੇ 14 ਲੱਖ, ਜਾਣੋ ਕਿਵੇਂ?

News18 Punjabi | News18 Punjab
Updated: July 6, 2021, 12:30 PM IST
share image
Post Office ਦੀ ਬੰਪਰ ਮੁਨਾਫੇ ਵਾਲੀ ਸਕੀਮ, ਸਿਰਫ 5 ਸਾਲਾਂ ਵਿਚ ਹੋ ਜਾਣਗੇ 14 ਲੱਖ, ਜਾਣੋ ਕਿਵੇਂ?
Post Office ਦੀ ਬੰਪਰ ਮੁਨਾਫੇ ਵਾਲੀ ਸਕੀਮਾਂ, ਸਿਰਫ 5 ਸਾਲਾਂ ਵਿਚ ਹੋ ਜਾਣਗੇ 14 ਲੱਖ, ਜਾਣੋ ਕਿਵੇਂ?

  • Share this:
  • Facebook share img
  • Twitter share img
  • Linkedin share img
ਡਾਕਘਰ  (Post Office) ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ। ਡਾਕਘਰ ਹਰ ਉਮਰ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਯੋਜਨਾਵਾਂ ਚਲਾਉਂਦਾ ਹੈ, ਤਾਂ ਜੋ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ, ਨਾਗਰਿਕਾਂ ਨੂੰ ਲਾਭ ਪਹੁੰਚ ਸਕੇ।

ਅੱਜ ਅਸੀਂ ਤੁਹਾਨੂੰ ਡਾਕਘਰ ਦੀ ਇਕ ਵਿਸ਼ੇਸ਼ ਯੋਜਨਾ ਬਾਰੇ ਦੱਸਾਂਗੇ, ਜਿਸ ਵਿਚ ਤੁਹਾਨੂੰ ਸਿਰਫ 5 ਸਾਲਾਂ ਵਿਚ 14 ਲੱਖ ਰੁਪਏ ਮਿਲ ਜਾਣਗੇ। ਤੁਸੀਂ ਇਸ ਸਕੀਮ ਰਾਹੀਂ ਅਸਾਨੀ ਨਾਲ ਲੱਖਪਤੀ ਬਣ ਸਕਦੇ ਹੋ।

ਡਾਕਘਰ ਦੀ ਸੀਨੀਅਰ ਸਿਟੀਜ਼ਨ ਬਚਤ ਸਕੀਮ (Post Office Senior Citizen Savings Scheme) ਰਾਹੀਂ ਤੁਸੀਂ 14 ਲੱਖ ਦਾ ਫੰਡ ਆਸਾਨੀ ਨਾਲ ਬਣਾ ਸਕਦੇ ਹੋ। ਪੋਸਟ ਆਫਿਸ ਦੀ ਸੀਨੀਅਰ ਸਿਟੀਜ਼ਨ ਬਚਤ ਸਕੀਮ ਵਿੱਚ ਨਿਵੇਸ਼ਕਾਂ ਨੂੰ 7.4 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲਦਾ ਹੈ।
ਕੌਣ ਖੋਲ੍ਹਵਾ ਸਕਦਾ ਹੈ ਖਾਤਾ-
>> ਸੀਨੀਅਰ ਸਿਟੀਜ਼ਨ ਬਚਤ ਸਕੀਮ ਵਿੱਚ ਖਾਤਾ ਖੋਲ੍ਹਵਾਉਣ ਲਈ ਤੁਹਾਡੀ ਉਮਰ ਹੱਦ 60 ਸਾਲ ਹੋਣੀ ਚਾਹੀਦੀ ਹੈ
>> ਸਿਰਫ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਇਸ ਯੋਜਨਾ ਵਿੱਚ ਖਾਤਾ ਖੋਲ੍ਹ ਸਕਦੇ ਹਨ
>> ਇਸ ਤੋਂ ਇਲਾਵਾ ਸਵੈਇੱਛੁਕ ਰਿਟਾਇਰਮੈਂਟ ਲੈਣ ਵਾਲੇ ਵਿਅਕਤੀ ਵੀ ਇਸ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹਨ
>> ਸੀਨੀਅਰ ਸਿਟੀਜ਼ਨ ਬਚਤ ਸਕੀਮ ਦੀ ਮੈਚਿਊਰਿਟੀ ਮਿਆਦ 5 ਸਾਲ ਹੈ, ਪਰ ਤੁਸੀਂ ਇਸ ਨੂੰ ਵਧਾ ਸਕਦੇ ਹੋ
>> ਇਸ ਯੋਜਨਾ ਦੇ ਤਹਿਤ ਤੁਸੀਂ ਘੱਟੋ ਘੱਟ 1000 ਰੁਪਏ ਦੇ ਨਾਲ ਖਾਤਾ ਖੋਲ੍ਹ ਸਕਦੇ ਹੋ

ਕਿਵੇਂ ਮਿਲਣਗੇ 14 ਲੱਖ ਰੁਪਏ...
ਜੇ ਤੁਸੀਂ ਸੀਨੀਅਰ ਸਿਟੀਜ਼ਨ ਸਕੀਮ ਵਿਚ 10 ਲੱਖ ਰੁਪਏ ਦੀ ਇਕਮੁਸ਼ਤ ਰਕਮ ਦਾ ਨਿਵੇਸ਼ ਕਰਦੇ ਹੋ, ਤਾਂ 5 ਸਾਲ ਬਾਅਦ ਭਾਵ ਮਿਆਦ ਪੂਰੀ ਹੋਣ 'ਤੇ 7.4 ਪ੍ਰਤੀਸ਼ਤ (ਕੰਪਾਉਂਡਿੰਗ) ਵਿਆਜ ਦੀ ਦਰ 'ਤੇ ਨਿਵੇਸ਼ਕਾਂ ਨੂੰ ਕੁੱਲ ਰਕਮ 14, 28,964 ਰੁਪਏ ਹੋਵੇਗੀ, ਇੱਥੇ ਤੁਹਾਨੂੰ ਵਿਆਜ ਵਜੋਂ 4,28,964 ਰੁਪਏ ਦਾ ਲਾਭ ਮਿਲ ਰਿਹਾ ਹੈ।
Published by: Gurwinder Singh
First published: July 6, 2021, 12:27 PM IST
ਹੋਰ ਪੜ੍ਹੋ
ਅਗਲੀ ਖ਼ਬਰ