ਉੱਤਰ ਪ੍ਰਦੇਸ਼ ਦੇ ਕਿਸਾਨ ਆਲੂਆਂ ਦੀ ਫਸਲ 'ਤੇ ਕਰ ਰਹੇ ਸ਼ਰਾਬ ਦਾ ਛਿੜਕਾਅ


Updated: January 1, 2019, 1:52 PM IST
ਉੱਤਰ ਪ੍ਰਦੇਸ਼ ਦੇ ਕਿਸਾਨ ਆਲੂਆਂ ਦੀ ਫਸਲ 'ਤੇ ਕਰ ਰਹੇ ਸ਼ਰਾਬ ਦਾ ਛਿੜਕਾਅ
ਉੱਤਰ ਪ੍ਰਦੇਸ਼ ਦੇ ਕਿਸਾਨ ਆਲੂਆਂ ਦੀ ਫਸਲ 'ਤੇ ਕਰ ਰਹੇ ਸ਼ਰਾਬ ਦਾ ਛਿੜਕਾਅ

Updated: January 1, 2019, 1:52 PM IST
ਆਪਣੇ ਦੇਸ਼ ਭਾਰਤ ‘ਚ ਜਿਥੇ ਉੱਤਰ ਪ੍ਰਦੇਸ਼ ਦੇ ਕਿਸਾਨ ਆਲੂ ਦੀ ਫ਼ਸਲ ਤੇ ਕੀਟਨਾਸ਼ਕ ਦਵਾਈਆਂ ਦੇ ਨਾਲ ਨਾਲ ਸ਼ਰਾਬ ਦਾ ਭਰਪੂਰ ਛਿੜਕਾਅ ਕਰ ਰਹੇ ਹਨ। ਉਹਨਾਂ ਮੁਤਾਬਕ ਅਜਿਹਾ ਕਰਨ ਨਾਲ ਆਲੂਆਂ ਦੀ ਗ੍ਰੋਥ ਬਹੁਤ ਤੇਜ਼ੀ ਨਾਲ ਹੁੰਦੀ ਹੈ ਅਤੇ ਸਰਦੀਆਂ ਚਲਦੀ ਸ਼ੀਤਲਹਿਰ ਦੇ ਪ੍ਰਕੋਪ ਤੋਂ ਵੀ ਆਲੂਆਂ ਨੂੰ ਬਚਾਕੇ ਰੱਖ ਰਿਹਾ ਹੈ। ਆਲੂਆਂ ਦਾ ਸਾਈਜ਼ ਵੀ ਆਮ ਨਾਲੋਂ ਮੋਟਾ ਨਿਕਲਦਾ ਹੈ। ਜਿਸਦੇ ਨਾਲ ਬਾਜ਼ਾਰ ‘ਚ ਉਹ ਵੱਧ ਮੁਨਾਫ਼ਾ ਕਮਾ ਰਹੇ ਹਨ ਅਤੇ ਇਸਦਾ ਆਲੂਆਂ ਦੀ ਫ਼ਸਲ ਤੇ ਕੋਈ ਸ਼ਾਇਦ ਮਾੜਾ ਪ੍ਰਭਾਵ ਵੀ ਨਹੀਂ ਹੁੰਦਾ।

ਓਥੇ ਹੀ ਜਦੋਂ ਇਸ ਬਾਰੇ ਖੇਤੀਬਾੜੀ ਮਾਹਿਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸਦਾ ਕੋਈ ਵਿਗਿਆਨਿਕ ਅਧਾਰ ਨਹੀਂ ਹੈ ਪਰ UP ਦੇ ਕਿਸਾਨ ਮੁਤਾਬਕ ਆਲੂ ਦੀ ਫ਼ਸਲ ਉਹ ਛੇਤੀ ਤੇ ਵਧੀਆ ਤਿਆਰ ਕਰ ਰਹੇ ਹਨ । ਉਹਨਾਂ ਮੁਤਾਬਕ ਸ਼ਰਾਬ ਦਾ ਛਿੜਕਾਅ ਫ਼ਸਲਾਂ ਤੇ ਉਤਪ੍ਰੇਰਕ ਦਾ ਕੰਮ ਕਰਦਾ ਹੈ ਅਤੇ ਕਲੋਰੋਫਿਲ ਵੀ ਮਾਤਰਾ ਵੀ ਵੱਧ ਜਾਂਦੀ ਹੈ , ਜਿਸ ਨਾਲ ਫ਼ਸਲ ਹਰਿ ਭਾਰੀ ਦਿਖਦੀ ਹੈ ਤੇ ਆਲੂਆਂ ਦੀ ਫ਼ਸਲ ਵਧੀਆ ਹੁੰਦੀ ਹੈ । ਇਹ ਸਿਰਫ ਕਹਿਣਾ ਹੈ ਇਹਨਾਂ ਕਿਸਾਨਾਂ ਦਾ ਵਿਗਿਆਨਿਕ ਅਧਾਰ ਨਾ ਹੋਣ ਕਰਕੇ ਇਸਦਾ ਸਹੀ ਅਨੁਮਾਨ ਲਗਾਨਾ ਮੁਸ਼ਕਿਲ ਹੈ ।
First published: January 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ