Home /News /lifestyle /

Potato Peels For Different Uses: ਆਲੂ ਦੇ ਛਿਲਕੇ ਹਨ ਬੇਹੱਦ ਚਮਤਕਾਰੀ, ਜਾਣੋ ਇਸਦੀ ਵਰਤੋਂ ਦੇ ਤਰੀਕੇ

Potato Peels For Different Uses: ਕੁਦਰਤ ਸਾਨੂੰ ਖਾਣ ਲਈ ਅਨੇਕ ਪ੍ਰਕਾਰ ਦੇ ਭੋਜਨ ਦਿੰਦੀ ਹੈ। ਸਬਜ਼ੀਆਂ ਉਹਨਾਂ ਵਿਚੋਂ ਇਕ ਹਨ। ਪਰ ਅਸੀਂ ਅਕਸਰ ਹੀ ਸਬਜ਼ੀਆਂ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਾਂ। ਪਰ ਇਹ ਛਿਲਕੇ ਵੀ ਕੁਦਰਤ ਦੀ ਹੀ ਨਿਆਮਤ ਹਨ, ਇਸ ਲਈ ਇਹ ਬੇਕਾਰ ਨਹੀਂ ਬਲਕਿ ਵਰਤੋਂ ਯੋਗ ਹੁੰਦੇ ਹਨ। ਇਸ ਲਈ ਕਦੇ ਵੀ ਸਬਜ਼ੀ ਦੇ ਛਿਲਕਿਆਂ ਨੂੰ ਕੂੜੇਦਾਨ ਦਾ ਸ਼ਿੰਗਾਰ ਨਾ ਬਣਾਓ ਬਲਕਿ ਇਹਨਾਂ ਦੇ ਇਸਤੇਮਾਲ ਦੇ ਢੰਗ ਸਿੱਖੋ। ਅੱਜ ਅਸੀਂ ਤੁਹਾਨੂੰ ਆਲੂ ਦੇ ਛਿਲਕਿਆਂ ਦੀ ਵਰਤੋਂ ਦੇ ਕੁਝ ਇਕ ਢੰਗ ਦੱਸਣ ਜਾ ਰਹੇ ਹਾਂ।

ਹੋਰ ਪੜ੍ਹੋ ...
  • Share this:

ਆਲੂ ਦੇ ਛਿਲਕਿਆਂ ਵਿਚ ਸਟਾਰਚ, ਪੌਸ਼ਟਿਕ ਤੱਤ ਅਤੇ ਫਾਈਬਰ ਮੌਜੂਦ ਹੁੰਦਾ ਹੈ। ਇਸ ਲਈ ਆਲੂ ਦੇ ਛਿਲਕਿਆਂ ਨੂੰ ਭੋਜਨ ਦੇ ਖੁਰਾਕੀ ਤੱਤਾਂ ਦੇ ਵਾਧੇ ਲਈ ਅਤੇ ਭੋਜਨ ਨੂੰ ਸੁਆਦੀ ਬਣਾਉਣ ਲਈ ਕਰ ਸਕਦੇ ਹਾਂ। ਆਓ ਜਾਣਦੇ ਹਾਂ ਆਲੂ ਦੇ ਛਿਲਕਿਆਂ ਦੀ ਵਰਤੋਂ ਦੇ ਕੁਝ ਤਰੀਕੇ -

ਆਲੂ ਕਰਿਪਸ ਬਣਾਓ

ਆਲੂ ਦੇ ਛਿਲਕਿਆਂ ਨੂੰ ਕਰਿਪਸ ਜੋ ਕਿ ਇਕ ਕਰੰਚੀ ਸਨੈਕ ਹੈ, ਬਣਾਏ ਜਾ ਸਕਦੇ ਹਨ। ਕਰਿਪਸ ਬਣਾਉਣ ਲਈ 2 ਕੱਪ ਆਲੂ ਦੇ ਛਿਲਕਿਆਂ ਨੂੰ ਧੋ ਕੇ ਸੁਕਾ ਲਓ। ਸੁੱਕਣ ਤੋਂ ਬਾਦ ਛਿਲਕਿਆਂ ਨੂੰ ਬੇਕਿੰਗ ਟਰੇ ਵਿਚ ਪਾਓ ਅਤੇ ਉੱਪਰ ਤੇਲ ਲਗਾਉਣ ਉਪਰੰਤ ਨਮਕ, ਲਾਲ ਮਿਰਚ, ਕਾਲੀ ਮਿਰਚ ਛਿੜਕੋ। ਹੁਣ ਇਹਨਾਂ ਨੂੰ ਸ਼ੈਲੋ ਫਰਾਈ ਜਾਂ ਤੇਲ ਵਿਚ ਡੀਪ ਫ੍ਰਾਈ ਕਰ ਕੇ ਪੰਜ ਤੋਂ ਦੱਸ ਮਿੰਟਾਂ ਲਈ ਓਵਨ ਵਿਚ ਬੇਕ ਕਰੋ। ਤੁਹਾਡੇ ਕਰੰਚੀ ਕਰਿਪਸ ਤਿਆਰ ਹਨ। ਇਹਨਾਂ ਨੂੰ ਰੈੱਡ ਸਾਸ ਨਾਲ ਖਾਣ ਦਾ ਮਜ਼ਾ ਲਓ।

ਬ੍ਰੈੱਡਕਰਮਸ ਦੇ ਬਦਲ ਵਜੋਂ ਵਰਤੋਂ

ਬ੍ਰੈਡਕਰਮਸ ਯਾਨੀ ਬ੍ਰੈਡ ਦਾ ਚੂਰਾ, ਇਸਦੀ ਵਰਤੋਂ ਕਈ ਤਰ੍ਹਾਂ ਦੇ ਸਨੈਕਸ ਨੂੰ ਕਰੰਚੀ ਬਣਾਉਣ ਲਈ ਕੀਤੀ ਜਾਂਦੀ ਹੈ। ਤੁਸੀਂ ਆਲੂ ਦੇ ਛਿਲਕਿਆਂ ਨੂੰ ਬ੍ਰੈੱਡਕਰਮਸ ਦੇ ਬਦਲ ਵਜੋਂ ਵਰਤ ਸਕਦੇ ਹੋ। ਹੋ ਸਕਦਾ ਹੈ ਕਿਸੇ ਵਕਤ ਤੁਹਾਡੇ ਕੋਲ ਬ੍ਰੈੱਡਕਰਮਸ ਨਾ ਹੋਣ ਤਾਂ ਤੁਸੀਂ ਆਲੂ ਦੇ ਛਿਲਕਿਆਂ ਨਾਲ ਸਨੈਕਸ ਨੂੰ ਕਰਿਸਪੀ ਬਣਾ ਸਕਦੇ ਹੋ। ਇਸਦੇ ਲਈ 1 ਕੱਪ ਆਲੂ ਦੇ ਛਿਲਕਿਆਂ ਨੂੰ ਬਲੈਂਡਰ ਦੀ ਮਦਦ ਨਾਲ ਰਗੜ ਲਵੋ ਅਤੇ ਇਸ ਮਿਕਚਰ ਵਿਚ ਇੱਕ ਚੁਟਕੀ ਨਮਕ ਪਾਓ। ਬੱਸ ਤੁਹਾਡੇ ਆਲੂ-ਕਰਮਸ ਤਿਆਰ ਹਨ।

ਬਰਤਨ ਸਾਫ ਕਰਨ ਲਈ

ਆਲੂ ਦੇ ਛਿਲਕਿਆਂ ਦੀ ਇਕ ਕਾਰਗਰ ਵਰਤੋਂ ਇਹਨਾਂ ਨਾਲ ਲੋਹੇ ਦੇ ਭਾਂਡੇ ਪਾਲਿਸ਼ ਕਰਨਾ ਹੈ। ਇਕ ਕੱਪ ਆਲੂ ਦੇ ਛਿਲਕਿਆਂ ਨੂੰ 1 ਕੱਪ ਪਾਣੀ ਵਿਚ ਮਿਲਾਓ। ਇਸ ਵਿਚ ਦੋ ਚੁਟਕੀ ਨਮਕ ਮਿਲਾਓ ਅਤੇ ਚੰਗੀ ਤਰ੍ਹਾਂ ਮਿਲਾ ਲਵੋ। ਜਿਸ ਵੀ ਬਰਤਨ ਨੂੰ ਧੋਣਾ ਹੈ ਉਸਨੂੰ ਇਕ ਵਾਰ ਧੋ ਕੇ ਸੁਕਾ ਲਵੋ। ਹੁਣ ਉਸ ਬਰਤਨ ਵਿਚ ਸਬਜ਼ੀਆਂ ਦਾ ਤੇਲ ਗਰਮ ਕਰੋ ਅਤੇ ਬਰਤਨ ਦੇ ਅੰਦਰਲੇ ਪਾਸੇ ਚੰਗੀ ਤਰ੍ਹਾਂ ਫਿਲਾ ਕੇ ਵਾਧੂ ਤੇਲ ਪਾਸੇ ਕੱਢਕੇ ਰੱਖ ਦਿਉ। ਇਸ ਉਪਰੰਤ ਬਰਤਨ ਨੂੰ ਅੰਦਰੋਂ ਬਾਹਰੋਂ ਆਲੂ ਦੇ ਛਿਲਕਿਆਂ ਨਾਲ ਚੰਗੀ ਤਰ੍ਹਾਂ ਰਗੜੋ। ਤੁਹਾਡਾ ਬਰਤਨ ਚਮਕ ਜਾਵੇਗਾ।
Published by:Rupinder Kaur Sabherwal
First published:

Tags: Fast food, Food, Lifestyle, Potato, Tips

ਅਗਲੀ ਖਬਰ