Home /News /lifestyle /

Power Bank: ਜਾਣੋ ਕਿਵੇਂ ਕਰਨੀ ਹੈ ਚੰਗੇ ਪਾਵਰ ਬੈਂਕ ਦੀ ਪਛਾਣ, ਇਹ ਟਿਪਸ ਆਉਣਗੇ ਕੰਮ

Power Bank: ਜਾਣੋ ਕਿਵੇਂ ਕਰਨੀ ਹੈ ਚੰਗੇ ਪਾਵਰ ਬੈਂਕ ਦੀ ਪਛਾਣ, ਇਹ ਟਿਪਸ ਆਉਣਗੇ ਕੰਮ

Power Bank: ਜਾਣੋ ਕਿਵੇਂ ਕਰਨੀ ਹੈ ਚੰਗੇ ਪਾਵਰ ਬੈਂਕ ਦੀ ਪਛਾਣ, ਇਹ ਟਿਪਸ ਆਉਣਗੇ ਕੰਮ

Power Bank: ਜਾਣੋ ਕਿਵੇਂ ਕਰਨੀ ਹੈ ਚੰਗੇ ਪਾਵਰ ਬੈਂਕ ਦੀ ਪਛਾਣ, ਇਹ ਟਿਪਸ ਆਉਣਗੇ ਕੰਮ

Power Bank: ਸਮਾਰਟਫੋਨ (Smartphone) ਤੋਂ ਬਿਨ੍ਹਾਂ ਅੱਜ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ ਆਏ ਦਿਨ ਲਗਾਤਾਰ ਬਿਹਤਰ ਹੋ ਰਹੀਆਂ ਹਨ। ਨਿੱਤ ਨਵੇਂ ਫੀਚਰਸ ਵਾਲੇ ਸਮਾਰਟਫੌਨ ਲਾਂਚ ਹੁੰਦੇ ਹਨ। ਸਮਾਰਟਫੋਨਸ ਵਿੱਚ ਬੈਟਰੀ ਲਾਈਫ ਅੱਜ ਵੀ ਇੱਕ ਸਮੱਸਿਆ ਬਣੀ ਹੋਈ ਹੈ। ਜੇਕਰ ਸਾਡੇ ਫੋਨ ਦੀ ਬੈਟਰੀ ਕਿਸੇ ਵੀ ਸਮੇਂ ਡੈੱਡ ਹੋ ਜਾਵੇ ਤਾਂ ਬੇਚੈਨੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਪਾਵਰ ਬੈਂਕਾਂ (power bank) ਦੀ ਵਰਤੋਂ ਵਧੇਰੇ ਮਹੱਤਵਪੂਰਨ ਹੋ ਗਈ ਹੈ

ਹੋਰ ਪੜ੍ਹੋ ...
  • Share this:

Power Bank: ਸਮਾਰਟਫੋਨ (Smartphone) ਤੋਂ ਬਿਨ੍ਹਾਂ ਅੱਜ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ ਆਏ ਦਿਨ ਲਗਾਤਾਰ ਬਿਹਤਰ ਹੋ ਰਹੀਆਂ ਹਨ। ਨਿੱਤ ਨਵੇਂ ਫੀਚਰਸ ਵਾਲੇ ਸਮਾਰਟਫੌਨ ਲਾਂਚ ਹੁੰਦੇ ਹਨ। ਸਮਾਰਟਫੋਨਸ ਵਿੱਚ ਬੈਟਰੀ ਲਾਈਫ ਅੱਜ ਵੀ ਇੱਕ ਸਮੱਸਿਆ ਬਣੀ ਹੋਈ ਹੈ। ਜੇਕਰ ਸਾਡੇ ਫੋਨ ਦੀ ਬੈਟਰੀ ਕਿਸੇ ਵੀ ਸਮੇਂ ਡੈੱਡ ਹੋ ਜਾਵੇ ਤਾਂ ਬੇਚੈਨੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਪਾਵਰ ਬੈਂਕਾਂ (power bank) ਦੀ ਵਰਤੋਂ ਵਧੇਰੇ ਮਹੱਤਵਪੂਰਨ ਹੋ ਗਈ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਇੱਕ ਚੰਗੇ ਪਾਵਰ ਬੈਂਕ ਵਿੱਚ ਨਿਵੇਸ਼ ਕਰੋ। ਆਓ ਜਾਣਦੇ ਹਾਂ ਕਿ ਤੁਹਾਨੂੰ ਕਿਹੜਾ ਪਾਵਰ ਬੈਂਕ ਖਰੀਦਣਾ ਚਾਹੀਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਮਾਰਕੀਟ ਵਿੱਚ ਵੱਖ-ਵੱਖ ਆਕਾਰਾਂ, ਸਮਰੱਥਾਵਾਂ, ਰੰਗਾਂ ਅਤੇ ਕੰਪਨੀਆਂ ਦੇ ਪਾਵਰ ਮੌਜ਼ੂਦ ਹਨ। ਇਨ੍ਹਾਂ ਦੀ ਬਹੁਤਾਤ ਕਰਕੇ ਸਹੀ ਪਾਵਰ ਬੈਂਕ (power bank) ਖਰੀਦਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਦੀ ਮਦਦ ਨਾਲ ਤੁਸੀਂ ਚੰਗਾ ਪਾਵਰ ਬੈਂਕ ਖਰੀਦ ਸਕੋਗੇ।

ਪਾਵਰ ਬੈਂਕ ਖਰੀਦਦੇ ਸਮੇਂ ਧਿਆਨਦੇਣਯੋਗ ਗੱਲਾਂ

ਪਾਵਰ ਬੈਂਕ (power bank) ਖਰੀਦਦੇ ਸਮੇਂ ਸਭ ਤੋਂ ਪਹਿਲਾਂ ਇਸ ਦੀ ਬੈਟਰੀ ਸਮਰੱਥਾ ਦੀ ਜਾਂਚ ਕਰੋ। ਪਾਵਰ ਬੈਂਕ ਦਾ mAh ਜਿੰਨਾ ਜ਼ਿਆਦਾ ਹੋਵੇਗਾ, ਡਿਵਾਈਸ ਦੀ ਚਾਰਜਿੰਗ ਸਮਰੱਥਾ ਓਨੀ ਹੀ ਜ਼ਿਆਦਾ ਹੋਵੇਗੀ। ਪਾਵਰ ਬੈਂਕ ਖਰੀਦਣ ਵੇਲੇ, ਯਕੀਨੀ ਬਣਾਓ ਕਿ ਇਸਦਾ ਆਉਟਪੁੱਟ ਵੋਲਟੇਜ ਤੁਹਾਡੀ ਡਿਵਾਈਸ ਨਾਲ ਮੇਲ ਖਾਂਦਾ ਹੈ। ਜੇਕਰ ਚਾਰਜਰ ਦਾ ਆਉਟਪੁੱਟ ਵੋਲਟੇਜ ਚਾਰਜ ਕੀਤੇ ਜਾ ਰਹੇ ਡਿਵਾਈਸ ਨਾਲੋਂ ਘੱਟ ਹੈ, ਤਾਂ ਇਹ ਕੰਮ ਨਹੀਂ ਕਰੇਗਾ। ਜਿਵੇਂ ਕਿ ਤੁਹਾਡੇ ਗੈਜੇਟ ਦੀ ਬੈਟਰੀ ਸਮਰੱਥਾ 1,500 mAh ਹੈ, ਤਾਂ ਪਾਵਰਬੈਂਕ ਦੀ ਸਮਰੱਥਾ 3,000 mAh ਹੋਣੀ ਚਾਹੀਦੀ ਹੈ।

ਚਾਰਜ ਕਰਨ ਦਾ ਸਮਾਂ ਕੇਬਲ ਦੀ ਗੁਣਵੱਤਾ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਉੱਚ ਗੁਣਵੱਤਾ ਵਾਲੀ ਕੇਬਲ ਤੁਹਾਡੀ ਡਿਵਾਈਸ ਨੂੰ ਓਵਰਹੀਟਿੰਗ ਤੋਂ ਬਚਾਉਂਦੀ ਹੈ। ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਪਾਵਰ ਬੈਂਕ ਦੇ ਨਾਲ ਆਉਣ ਵਾਲੀ ਕੇਬਲ ਚੰਗੀ ਕੁਆਲਿਟੀ ਦੀ ਹੋਵੇ। ਤੁਹਾਨੂੰ ਉਸ ਕੇਬਲ ਦੀ ਵਰਤੋਂ ਸਿਰਫ਼ ਗੈਜੇਟਸ ਨੂੰ ਚਾਰਜ ਕਰਨ ਲਈ ਕਰਨੀ ਚਾਹੀਦੀ ਹੈ।

ਪਾਵਰ ਬੈਂਕ 'ਚ LED ਇੰਡੀਕੇਟਰ ਹੋਣਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਦੱਸਦਾ ਹੈ। ਇਹ ਬੈਟਰੀ ਪੱਧਰ ਅਤੇ ਚਾਰਜਿੰਗ ਸਥਿਤੀ ਨੂੰ ਦਿਖਾਉਂਦਾ ਹੈ। ਇਸ ਲਈ ਪਾਵਰ ਬੈਂਕ ਖਰੀਦਦੇ ਸਮੇਂ LED ਇੰਡੀਕੇਟਰ ਵਾਲੇ ਪਾਵਰ ਬੈਂਕ ਦੀ ਚੋਣ ਕਰੋ।

ਪਾਵਰ ਬੈਂਕ ਨੂੰ ਖਰੀਦੇ ਸਮੇਂ ਸੁਰੱਖਿਆ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕਈ ਲੋਕ ਰਾਤ ਨੂੰ ਸੌਂਦੇ ਸਮੇਂ ਆਪਣੇ ਸਮਾਰਟਫੋਨ ਨੂੰ ਚਾਰਜ ਕਰਦੇ ਹਨ, ਜਿਸ ਨਾਲ ਸਮੱਸਿਆ ਹੋ ਸਕਦੀ ਹੈ। ਖਰਾਬ ਕੁਆਲਿਟੀ ਦੇ ਲਿਥੀਅਮ-ਪੋਲੀਮਰ ਤੁਹਾਡੇ ਲਈ ਖਤਰਨਾਕ ਹੋ ਸਕਦੇ ਹਨ। ਇਹ ਪਾਵਰ ਸੈੱਲ ਓਵਰਚਾਰਜਿੰਗ ਕਾਰਨ ਫਟ ਸਕਦੇ ਹਨ।

Published by:rupinderkaursab
First published:

Tags: Bank, Power, Tech News, Technology