Home /News /lifestyle /

Auto News: Royal Enfield ਲਾਂਚ ਕਰਨ ਜਾ ਰਹੀ ਦਮਦਾਰ ਬਾਈਕਸ, ਜਾਣੋ ਜਬਰਦਸਤ ਫੀਚਰਸ

ਰੈਟਰੋ ਬਾਈਕ ਨਿਰਮਾਤਾ ਕੰਪਨੀ ਰਾਇਲ ਐਨਫੀਲਡ (Royal Enfield ) ਬਾਈਕਸ ਦੀ ਆਪਣੀ ਨਵੀਂ ਰੇਂਜ 'ਤੇ ਕੰਮ ਕਰ ਰਹੀ ਹੈ। ਇਨ੍ਹਾਂ 'ਚੋਂ ਕਈ ਬਾਈਕਸ ਨੂੰ ਭਾਰਤ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਕੰਪਨੀ ਪਿਛਲੇ 2 ਸਾਲਾਂ ਤੋਂ ਆਪਣੇ ਪੋਰਟਫੋਲੀਓ ਦਾ ਵਿਸਥਾਰ ਕਰਨ ਵਿੱਚ ਲੱਗੀ ਹੋਈ ਹੈ।

  • Share this:

ਪਿਛਲੇ ਸਾਲ ਕੰਪਨੀ ਨੇ ਸਾਰੇ ਨਵੇਂ ਰੋਇਲ ਐਨਫੀਲਡ ਕਲਾਸਿਕ 350 (Royal Enfield Classic 350) ਨੂੰ ਅਪਡੇਟ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਕੰਪਨੀ ਨੇ ਰਾਇਲ ਐਨਫੀਲਡ ਥੰਡਰਬਰਡ (Royal Enfield Thunderbird) ਨੂੰ ਲਾਂਚ ਕੀਤਾ ਸੀ।

ਰਾਇਲ ਐਨਫੀਲਡ (Royal Enfield ) ਲਿਆਏਗੀ 6 ਨਵੀਆਂ ਬਾਈਕਸ

Royal Enfield ਭਾਰਤ ਵਿੱਚ ਇੱਕ ਜਾਂ ਦੋ ਨਹੀਂ ਸਗੋਂ 6 ਨਵੀਆਂ ਬਾਈਕਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚ ਰਾਇਲ ਐਨਫੀਲਡ ਹੰਟਰ (Royal Enfield Hunter) ਤੋਂ ਲੈ ਕੇ ਸ਼ਾਟਗਨ 650 ਰੋਡਸਟਰ (Shotgun 650 Roadster) ਵਰਗੀਆਂ ਬਾਈਕਸ ਸ਼ਾਮਲ ਹਨ। ਕੰਪਨੀ ਰਾਇਲ ਐਨਫੀਲਡ ਹੰਟਰ ਨੂੰ ਇਸ ਸਾਲ ਅਗਸਤ ਮਹੀਨੇ 'ਚ ਲਾਂਚ ਕਰ ਸਕਦੀ ਹੈ। ਭਾਰਤ 'ਚ ਟੈਸਟਿੰਗ ਦੌਰਾਨ ਇਸ ਨੂੰ ਕਈ ਵਾਰ ਦੇਖਿਆ ਗਿਆ ਹੈ। ਹੰਟਰ ਤੋਂ ਇਲਾਵਾ ਕੰਪਨੀ ਦੀ ਬਹੁਤ ਮਸ਼ਹੂਰ ਬਾਈਕ Bullet 350 ਵੀ ਨਵੇਂ ਅਵਤਾਰ 'ਚ ਲਾਂਚ ਲਈ ਤਿਆਰ ਹੈ। ਪਿਛਲੇ ਸਾਲ ਕੰਪਨੀ ਨੇ Royal Enfield Classic 350 ਨੂੰ ਅਪਡੇਟ ਕੀਤਾ ਸੀ ਪਰ Bullet ਨੂੰ ਅਪਡੇਟ ਨਹੀਂ ਮਿਲੀ ਸੀ।

ਕੰਪਨੀ ਹਿਮਾਲੀਅਨ 450 'ਤੇ ਵੀ ਕੰਮ ਕਰ ਰਹੀ ਹੈ। ਨਵਾਂ ਹਿਮਾਲੀਅਨ 450cc, ਸਿੰਗਲ ਇੰਜਣ ਸਿਲੰਡਰ ਨਾਲ ਲੈਸ ਹੋਵੇਗਾ ਜੋ 40Ps ਦੀ ਪਾਵਰ ਅਤੇ 45Nm ਦਾ ਟਾਰਕ ਜਨਰੇਟ ਕਰਦਾ ਹੈ। ਹਿਮਾਲੀਅਨ ਤੋਂ ਇਲਾਵਾ Royal Enfield Super Meteor 650 ਵੀ ਭਾਰਤੀ ਬਾਜ਼ਾਰ 'ਚ ਦਸਤਕ ਦੇਣ ਜਾ ਰਹੀ ਹੈ। ਇਹ ਬਾਈਕ Meteor 350 ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ ਜੋ 650cc ਇੰਜਣ ਨਾਲ ਲੈਸ ਹੋਵੇਗਾ। ਸੁਪਰ ਮੀਟੀਅਰ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ।

ਸ਼ਾਟਗਨ 650 ਰੋਡਸਟਰ ਵੀ ਕੰਪਨੀ ਦੀ ਉਨ੍ਹਾਂ ਬਾਈਕਸ 'ਚੋਂ ਇਕ ਹੈ ਜਿਸ ਦੀ ਐਂਟਰੀ ਭਾਰਤ 'ਚ ਹੋਣੀ ਹੈ। ਇਸ ਬਾਈਕ ਨੂੰ ਹਾਲ ਹੀ 'ਚ ਭਾਰਤ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਇਸ ਬਾਈਕ ਦਾ ਡਿਜ਼ਾਈਨ SG560 ਕੰਸੈਪਟ 'ਤੇ ਆਧਾਰਿਤ ਹੈ। ਸ਼ਾਟਗਨ 650 ਨੂੰ ਭਾਰਤ 'ਚ 2023 'ਚ ਲਾਂਚ ਕੀਤਾ ਜਾਵੇਗਾ। Royal Enfield KX Bobber ਨੂੰ ਕਈ ਸਾਲ ਪਹਿਲਾਂ ਇੱਕ ਕਾਂਸੈਪਟ ਵਜੋਂ ਪੇਸ਼ ਕੀਤਾ ਗਿਆ ਸੀ। ਕੰਪਨੀ ਇਸ ਬਾਈਕ 'ਚ ਹੁਣ ਤੱਕ ਦੇ ਆਪਣੇ ਸਭ ਤੋਂ ਭਾਰੀ ਇੰਜਣ ਦੀ ਵਰਤੋਂ ਕਰਨ ਜਾ ਰਹੀ ਹੈ।

Published by:rupinderkaursab
First published:

Tags: Lifestyle, New Bikes In India, Royal enfield, Sports Bikes