ਟੇਕਨੋ (Tecno) ਭਾਰਤ ਵਿੱਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਨਵੀਂ ਟੇਕਨੋ ਸਪਾਰਕ ਨੂੰ ਐਮਾਜ਼ਾਨ 'ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਇਸਦੀ ਕੀਮਤ ਮਾਈਕ੍ਰੋਸਾਈਟ 'ਤੇ ਵੀ ਵੇਖੀ ਜਾ ਸਕਦੀ ਹੈ। ਟੇਕਨੋ ਕੰਪਨੀ ਟੇਕਨੋ ਸਪਾਰਕ 9 (Tecno Spark 9) ਨੂੰ ਅੱਜ ਭਾਰਤ ਵਿੱਚ ਲਾਂਚ ਕਰੇਗੀ। ਲਾਂਚ ਹੋਣ ਤੋਂ ਬਾਅਦ ਹੀ ਇਸ ਫ਼ੋਨ ਦੇ ਬਾਕੀ ਵੇਰਵੇ ਅਤੇ ਫੀਚਰ ਦਾ ਪਤਾ ਲੱਗ ਸਕਣਗੇ। ਟੇਕਨੋ (Tecno) ਦੇ ਨਵੇਂ ਫ਼ੋਨ ਨੂੰ ਸਾਈਟ 'ਤੇ 9,499 ਰੁਪਏ 'ਚ ਲਿਸਟ ਕੀਤਾ ਗਿਆ ਹੈ। ਪਰ ਇਸਦੀ ਫਾਇਨਲ ਕੀਮਤ ਦਾ ਪਤਾ ਇਸਦੇ ਲਾਂਚ ਹੋਣ ਤੋਂ ਬਾਅਦ ਹੀ ਲੱਗੇਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਫੋਨ 'ਚ 6 GB ਸਥਾਈ ਰੈਮ ਅਤੇ 5 GB ਵਰਚੁਅਲ ਰੈਮ ਦਿੱਤੀ ਜਾਵੇਗੀ। 11GB ਰੈਮ ਤੋਂ ਇਲਾਵਾ, ਇਸ ਵਿੱਚ 128GB ਇੰਟਰਨਲ ਸਟੋਰੇਜ ਵੀ ਦਿੱਤੀ ਜਾਵੇਗੀ। ਫੋਨ ਨੂੰ ਦੋ ਕਲਰ ਆਪਸ਼ਨ ਇਨਫਿਨਿਟੀ ਬਲੈਕ ਅਤੇ ਸਕਾਈ ਮਿਰਰ ਦੇ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
Tecno Spark 9 ਵਿੱਚ 6.6-ਇੰਚ ਦੀ HD ਡਿਸਪਲੇ ਹੋਵੇਗੀ, ਜੋ ਕਿ 90Hz ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਫ਼ੋਨ MediaTek Helio G37 ਚਿਪਸੈੱਟ ਦੁਆਰਾ ਸੰਚਾਲਿਤ ਹੋਵੇਗਾ। ਫੋਨ ਦਾ ਆਪਰੇਟਿੰਗ ਸਿਸਟਮ ਐਂਡ੍ਰਾਇਡ 12 'ਤੇ ਆਧਾਰਿਤ ਹੋਵੇਗਾ।
ਇਸਦੇ ਨਾਲ ਹੀ Tecno Spark 9 'ਚ ਡਿਊਲ ਕੈਮਰਾ ਸੈੱਟਅਪ ਉਪਲਬਧ ਹੈ। ਫ਼ੋਨ ਦੇ ਵਿੱਚ ਤਿੰਨ ਕੈਮਰਾ ਮੋਜੂਦ ਹਨ ਪਰ ਤੀਜਾ ਕੈਮਰਾ ਸਿਰਫ਼ ਇੱਕ ਡਮੀ ਹੈ। ਫਲੈਸ਼ ਨੂੰ ਪ੍ਰਾਇਮਰੀ ਕੈਮਰਿਆਂ ਦੇ ਅੱਗੇ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਯੂਨਿਟ ਦਾ ਹੋਵੇਗਾ। Tecno ਨੇ ਪਿਛਲੇ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਸ਼ਾਮਿਲ ਕੀਤਾ ਹੈ। ਇਸ ਦੇ ਫਰੰਟ ਪੈਨਲ ਨੂੰ ਸਿੰਗਲ ਫਰੰਟ-ਫੇਸਿੰਗ ਕੈਮਰਾ ਹੈ। ਇਸਦੇ ਨਾਲ ਹੀ ਪਾਵਰ ਲਈ Tecno Spark 9 'ਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਜ਼ਿਕਰਯੋਗ ਹੈ ਕਿ ਇਸ ਫੋਨ ਨੂੰ Tecno Spark 9 'ਚ DTS ਸੰਚਾਲਿਤ ਸਪੀਕਰ ਮਿਲਣਗੇ। ਕੀਮਤ ਦੀ ਗੱਲ ਕਰੀਏ ਤਾਂ ਭਾਰਤ 'ਚ ਇਸ ਦੀ ਕੀਮਤ 10,000 ਰੁਪਏ ਤੋਂ ਘੱਟ ਹੋ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 11GB ਰੈਮ ਵਾਲਾ ਪਹਿਲਾ ਸਮਾਰਟਫੋਨ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mobile phone, Tech News