Home /News /lifestyle /

7 ਹਜ਼ਾਰ ਤੋਂ ਵੀ ਸਸਤਾ ਮਿਲ ਰਿਹਾ 6GB ਰੈਮ ਵਾਲਾ ਦਮਦਾਰ ਸਮਾਰਟਫੋਨ, ਜਾਣੋ ਫੀਚਰ

7 ਹਜ਼ਾਰ ਤੋਂ ਵੀ ਸਸਤਾ ਮਿਲ ਰਿਹਾ 6GB ਰੈਮ ਵਾਲਾ ਦਮਦਾਰ ਸਮਾਰਟਫੋਨ, ਜਾਣੋ ਫੀਚਰ

7 ਹਜ਼ਾਰ ਤੋਂ ਵੀ ਸਸਤਾ ਮਿਲ ਰਿਹਾ 6GB ਰੈਮ ਵਾਲਾ ਦਮਦਾਰ ਸਮਾਰਟਫੋਨ, ਜਾਣੋ ਫੀਚਰ

7 ਹਜ਼ਾਰ ਤੋਂ ਵੀ ਸਸਤਾ ਮਿਲ ਰਿਹਾ 6GB ਰੈਮ ਵਾਲਾ ਦਮਦਾਰ ਸਮਾਰਟਫੋਨ, ਜਾਣੋ ਫੀਚਰ

ਤਿਉਹਾਰੀ ਸੀਜ਼ਨ ਆਉਂਦੇ ਹੀ ਸਮਾਰਟਫੋਨ ਬ੍ਰਾਂਡ ਭਾਰੀ ਡਿਸਕਾਊਂਟ ਦੇ ਨਾਲ ਆਪਣੇ ਪ੍ਰਾਡਕਟ ਲੈ ਕੇ ਆ ਗਏ ਹਨ। Mi ਨੇ ਦੀਵਾਲੀ ਸੇਲ 'ਚ ਸਮਾਰਟਫੋਨਸ ਉੱਤੇ ਡਿਸਕਾਊਂਟ ਦੇਣਾ ਸ਼ੁਰੂ ਕਰ ਵੀ ਦਿੱਤਾ ਹੈ। ਜੇ ਸਭ ਤੋਂ ਵੱਧ ਡਿਸਕਾਊਂਟ ਦੀ ਗੱਲ ਕਰੀਏ ਤਾਂ ਗਾਹਕ Redmi 9 Active ਨੂੰ ਘੱਟ ਕੀਮਤ 'ਤੇ ਘਰ ਲਿਆਇਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਤਿਉਹਾਰੀ ਸੀਜ਼ਨ ਆਉਂਦੇ ਹੀ ਸਮਾਰਟਫੋਨ ਬ੍ਰਾਂਡ ਭਾਰੀ ਡਿਸਕਾਊਂਟ ਦੇ ਨਾਲ ਆਪਣੇ ਪ੍ਰਾਡਕਟ ਲੈ ਕੇ ਆ ਗਏ ਹਨ। Mi ਨੇ ਦੀਵਾਲੀ ਸੇਲ 'ਚ ਸਮਾਰਟਫੋਨਸ ਉੱਤੇ ਡਿਸਕਾਊਂਟ ਦੇਣਾ ਸ਼ੁਰੂ ਕਰ ਵੀ ਦਿੱਤਾ ਹੈ। ਜੇ ਸਭ ਤੋਂ ਵੱਧ ਡਿਸਕਾਊਂਟ ਦੀ ਗੱਲ ਕਰੀਏ ਤਾਂ ਗਾਹਕ Redmi 9 Active ਨੂੰ ਘੱਟ ਕੀਮਤ 'ਤੇ ਘਰ ਲਿਆਇਆ ਜਾ ਸਕਦਾ ਹੈ। ਸੇਲ ਪੇਜ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗਾਹਕ ਇਸ ਫੋਨ ਨੂੰ 7,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਗਾਹਕ BOB ਅਤੇ ICICI ਬੈਂਕ ਕਾਰਡ ਦੀ ਵਰਤੋਂ ਕਰਦੇ ਹਨ, ਤਾਂ ਉਨ੍ਹਾਂ ਨੂੰ 1,050 ਰੁਪਏ ਦੀ ਹੋਰ ਛੋਟ ਮਿਲੇਗੀ। ਨਾਲ ਹੀ, Paytm ਕੈਸ਼ਬੈਕ ਦੇ ਤਹਿਤ 1000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ। ਆਫਰਸ ਤੋਂ ਬਾਅਦ ਫੋਨ ਦੀ ਕੀਮਤ 7 ਹਜ਼ਾਰ ਰੁਪਏ ਤੋਂ ਘੱਟ ਹੋ ਜਾਵੇਗੀ।

Redmi 9 Active 'ਚ ਰਿਅਰ 'ਤੇ ਡਿਊਲ ਕੈਮਰਾ ਸੈੱਟਅਪ ਮੌਜੂਦ ਹੈ। ਇਸ ਫੋਨ 'ਚ 13 ਮੈਗਾਪਿਕਸਲ ਪ੍ਰਾਇਮਰੀ ਸੈਂਸਰ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸਮਾਰਟਫੋਨ 'ਚ ਸਕਰੀਨ 'ਤੇ ਦਿੱਤੇ ਗਏ ਵਾਟਰਡ੍ਰੌਪ ਨੌਚ 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। Redmi 9 Active ਸਮਾਰਟਫੋਨ 'ਚ 6.5 ਇੰਚ ਦੀ HD+ ਡਿਸਪਲੇ ਹੈ। ਇਸ ਸਮਾਰਟਫੋਨ 'ਚ MediaTek Helio G35 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 4 GB ਅਤੇ 6 GB ਰੈਮ ਦੇ ਆਪਸ਼ਨ ਹਨ। ਫੋਨ 'ਚ 64 ਜੀਬੀ ਇਨਬਿਲਟ ਸਟੋਰੇਜ ਉਪਲਬਧ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।

Redmi ਦਾ ਇਹ ਬਜਟ ਸਮਾਰਟਫੋਨ ਐਂਡ੍ਰਾਇਡ 11 'ਤੇ ਆਧਾਰਿਤ MIUI 12 ਦੇ ਨਾਲ ਆਉਂਦਾ ਹੈ। ਫੋਨ ਦੇ ਪਿਛਲੇ ਪਾਸੇ ਫਿੰਗਰਪ੍ਰਿੰਟ ਸਕੈਨਰ ਵੀ ਹੈ। ਪਾਵਰ ਲਈ, ਇਸ ਫੋਨ 'ਚ 5000mAh ਦੀ ਬੈਟਰੀ ਹੈ, ਜੋ 10W ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਡਿਵਾਈਸ 164.9 x 77.07 x 9.0 ਮਿਲੀਮੀਟਰ ਅਤੇ 194 ਗ੍ਰਾਮ ਦੇ ਵਜ਼ਨ ਨਾਲ ਆਉਂਦਾ ਹੈ।

Published by:Drishti Gupta
First published:

Tags: Mobile phone, Tech News, Tech updates